ਫਲਾਈਟ ਵਿਚ ਯਾਤਰੀਆਂ ਨੂੰ ਲੈ ਕੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਨਵਾਂ ਮਾਮਲਾ ਅਸਾਮ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ ‘ਤੋਂ ਸਾਹਮਣੇ ਆਇਆ ਹੈ। ਇਸ ਫਲਾਈਟ ‘ਚ ਸਿਗਰਟ ਪੀਣ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਹੋਰ ਯਾਤਰੀਆਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਹੈ। ਮੁਲਜ਼ਮ ਦੀ ਪਛਾਣ 20 ਸਾਲਾ ਸੇਹਰੀ ਚੌਧਰੀ ਵਜੋਂ ਹੋਈ ਹੈ।
ਜਾਣਕਰੀ ਅਨੁਸਾਰ ਫਲਾਈਟ ਦੇ ਕਰੂ ਮੈਂਬਰ ਨੇ ਨੌਜਵਾਨ ਯਾਤਰੀ ਨੂੰ ਟਾਇਲਟ ਵਿੱਚ ਸਿਗਰਟ ਪੀਂਦਿਆਂ ਫੜਿਆ ਸੀ। ਜਿਵੇਂ ਹੀ ਫਲਾਈਟ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ ਤਾਂ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਦੋਸ਼ੀ ਯਾਤਰੀ ਨੂੰ ਨਿਆਂਇਕ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਪਰਾਪਨਾ ਅਗ੍ਰਹਾਰਾ ਜੇਲ੍ਹ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ‘ਤੇ IPC ਦੀ ਧਾਰਾ 336 ਅਤੇ ਨਾਗਰਿਕ ਹਵਾਬਾਜ਼ੀ ਕਾਨੂੰਨ ਦੀ ਸੁਰੱਖਿਆ ਵਿਰੁੱਧ ਗੈਰਕਾਨੂੰਨੀ ਐਕਟ ਦੀ ਧਾਰਾ 3(1)(ਸੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਸਬੰਧੀ ਦੋਸ਼ੀ ਨੇ ਆਪਣੇ ਬਿਆਨ ‘ਚ ਦੱਸਿਆ ਕਿ ਸਮਾਨ ਦੀ ਤਲਾਸ਼ੀ ਲੈਣ ਸਮੇਂ ਉਸ ਨੇ ਆਪਣੇ ਬੈਗ ‘ਚ ਸਿਗਰੇਟ ਰੱਖੀ ਸੀ, ਜਿਸ ਨੂੰ ਉਸ ਨੇ ਫਲਾਈਟ ‘ਚ ਸਵਾਰ ਹੋਣ ਤੋਂ ਬਾਅਦ ਆਪਣੇ ਟਰਾਊਜ਼ਰ ਦੀ ਜੇਬ ‘ਚ ਰੱਖ ਲਿਆ ਸੀ। ਇਸ ‘ਤੇ ਪੁਲਿਸ ਦਾ ਕਹਿਣਾ ਹੈ ਕਿ ਜੇਬ ‘ਚ ਸਿਗਰਟ ਭਾਵੇਂ ਕਿੰਨੀ ਵੀ ਡੂੰਘੀ ਕਿਉਂ ਨਾ ਰੱਖੀ ਜਾਵੇ ਪਰ ਬੈਗ ਦੀ ਚੈਕਿੰਗ ਸਮੇਂ ਇਸ ਦਾ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ। ਅਜਿਹੇ ‘ਚ ਏਅਰਪੋਰਟ ‘ਤੇ ਬੈਗੇਜ ਚੈਕਿੰਗ ਦੌਰਾਨ ਸਿਗਰਟਾਂ ਦਾ ਪਤਾ ਨਾ ਲੱਗਣਾ ਸੁਰੱਖਿਆ ‘ਚ ਵੱਡੀ ਖਾਮੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ‘ਚ ਹੋਰ 24 ਘੰਟਿਆਂ ਲਈ ਇੰਟਰਨੈਟ ‘ਤੇ ਲੱਗੀ ਪਾਬੰਦੀ
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਆਸਾਮ ਦੇ ਕਚਰ ਜ਼ਿਲ੍ਹੇ ਦੇ ਗੋਵਿੰਦਪੁਰਾ ਪਿੰਡ ਦਾ ਰਹਿਣ ਵਾਲਾ ਹੈ। ਉਹ ਬੈਂਗਲੁਰੂ ਦੇ ਇਕ ਮਾਲ ‘ਚ ਕੱਪੜੇ ਦੀ ਦੁਕਾਨ ‘ਤੇ ਸਹਾਇਕ ਮੈਨੇਜਰ ਸੀ। ਉਹ ਪਿਛਲੇ ਸਾਲ ਬੈਂਗਲੁਰੂ ਛੱਡ ਕੇ ਆਪਣੇ ਘਰ ਵਸ ਗਿਆ ਸੀ। ਉਹ ਨਵੀਂ ਨੌਕਰੀ ਦੀ ਆਸ ਵਿੱਚ ਮੁੜ ਬੰਗਲੌਰ ਜਾ ਰਿਹਾ ਸੀ। ਫਿਲਹਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: