ਕਿਸੇ ਦੀ ਮੌਤ ਕਦੋਂ, ਕਿੱਥੇ ਅਤੇ ਕਿਵੇਂ ਆ ਜਾਵੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਦੀ ਇੱਕ ਘਟਨਾ ਫਾਜ਼ਿਲਕਾ ‘ਤੋਂ ਸਾਹਮਣੇ ਆਈ ਹੈ। ਬੈਂਚ ‘ਤੇ ਬੈਠੇ-ਬੈਠੇ ਅਚਾਨਕ ਇਕ ਵਿਅਕਤੀ ਡਿੱਗ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਤ ਨੂੰ ਇਸ ਤਰ੍ਹਾਂ ਆਉਂਦੀ ਦੇਖ ਲੋਕ ਵੀ ਹੈਰਾਨ ਰਹਿ ਗਏ। ਇਸ ਵਿਅਕਤੀ ਦੇ ਅਚਾਨਕ ਮੌਤ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਘਟਨਾ ਸ਼ਹਿਰ ਦੇ ਸਚਦੇਵਾ ਹਸਪਤਾਲ ਦੇ ਮੈਡੀਕਲ ਸਟੋਰ ਦੀ ਹੈ। ਵੀਡੀਓ ਮੁਤਾਬਕ ਸਟੋਰ ਦੇ ਅੰਦਰ ਬੈਂਚ ‘ਤੇ ਇਕ ਵਿਅਕਤੀ ਬੈਠਾ ਹੈ। ਇਸ ਦੌਰਾਨ ਵਿਅਕਤੀ ਅਚਾਨਕ ਡਿੱਗ ਪੈਂਦਾ ਹੈ। ਥੋੜੀ ਦੇਰ ਤੱਕ ਉੱਥੇ ਮੌਜੂਦ ਲੋਕਾਂ ਨੂੰ ਕੁੱਝ ਸਮਝ ਨਹੀਂ ਆਇਆ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਤੁਰੰਤ ਹਸਪਤਾਲ ਲੈ ਕੇ ਗਏ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ‘ਚ ਇਕ ਘਰ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ 500 ਮੀ. ਪਾਈਪ ਲਗਾ ਕੇ ਬੁਝਾਇਆ
ਡਾਕਟਰਾਂ ਨੇ ਮੌਕੇ ‘ਤੇ ਸੀਪੀਆਰ ਦੇ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਘਟਨਾ ਮੈਡੀਕਲ ਸਟੋਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਘਟਨਾ ਦੀ ਪੂਰੇ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: