ਜਲੰਧਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਫਿਲੌਰ ‘ਚ ਆਮ ਆਦਮੀ ਪਾਰਟੀ ਦੇ ਆਗੂ ‘ਤੇ ਦਫ਼ਤਰ ‘ਚ ਲੋਹੇ ਦੇ ਕੜੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਇਸ ਕਾਰਨ ‘ਆਪ’ ਆਗੂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਹ ਹਮਲਾ ਇਕ ਬੰਦੋਬਸਤ ਦੌਰਾਨ ਹੋਇਆ। ਫਿਲੌਰ ਦੇ ਇੱਕ ਲੜਕੇ ਅਤੇ ਲੜਕੀ ਵਿੱਚ ਵਿਆਹ ਤੋਂ ਬਾਅਦ ਹੀ ਮਤਭੇਦ ਚੱਲ ਰਹੇ ਸਨ। ਜਿਸ ਦੇ ਸਮਝੌਤੇ ਲਈ ਦੋਵੇਂ ਧਿਰਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਆ ਗਈਆਂ ਸਨ। ਇਸ ਦੌਰਾਨ ਲੜਕੇ ਅਤੇ ਉਸ ਦੇ ਪਿਤਾ ਨੇ ‘ਆਪ’ ਆਗੂ ‘ਤੇ ਅਚਾਨਕ ਹਮਲਾ ਕਰ ਦਿੱਤਾ।
ਫਿਲੌਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਬਲਜੀਤ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕਬਾਲ ਸਿੰਘ ਪੁੱਤਰ ਜਗਜੀਤ ਉਰਫ਼ ਜੱਗਾ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ। ਇਸ ਸਬੰਧੀ ਲੜਕੀ ਅਤੇ ਲੜਕੇ ਦੇ ਦੋਵਾਂ ਪਰਿਵਾਰਾਂ ਨੂੰ ਮਨਾਉਣ ਲਈ ਆਮ ਪਾਰਟੀ ਦੇ ਦਫ਼ਤਰ ਬੁਲਾਇਆ ਗਿਆ। ਜਦੋਂ ਦੋਵਾਂ ਵਿਚਾਲੇ ਗੱਲਬਾਤ ਚੱਲ ਰਹੀ ਸੀ ਤਾਂ ਇਕਬਾਲ ਅਤੇ ਉਸ ਦੇ ਲੜਕੇ ਜੱਗਾ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਸਤਲੁਜ ਕੰਢੇ ਧੜੱਲੇ ਨਾਲ ਬਣ ਰਹੀ ਨਾਜਾਇਜ਼ ਸ਼ਰਾਬ, ਚਾਰ ਮਹੀਨਿਆਂ ‘ਚ ਮਿਲੀਆਂ 19 ਭੱਠੀਆਂ
ਜਾਣਕਾਰੀ ਅਨੁਸਾਰ ਜਦੋਂ ਬਲਜੀਤ ਸਿੰਘ ਨੇ ਦੋਵਾਂ ਨੂੰ ਗਾਲੀ-ਗਲੋਚ ਕਰਨ ਤੋਂ ਰੋਕਿਆ ਤਾਂ ਇਕਬਾਲ ਨੇ ਉਸਨੂੰ ਫੜ ਲਿਆ ਅਤੇ ਜੱਗੀ ਨੇ ਉਸ ਦੇ ਸਿਰ ‘ਤੇ ਕੜੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਕਬਾਲ ਸਿੰਘ ਤੇ ਉਸ ਦੇ ਪੁੱਤਰ ਉਥੋਂ ਭੱਜਣ ਲੱਗੇ ‘ਤਾਂ ਲੋਕਾਂ ਨੇ ਇਕਬਾਲ ਨੂੰ ਮੌਕੇ ’ਤੇ ਹੀ ਫੜ ਲਿਆ। ਪਰ ਜੱਗਾ ਬਲਜੀਤ ਸਿੰਘ ਦੇ ਗਲੇ ‘ਚੋਂ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੀ। ਜ਼ਖਮੀ ‘ਆਪ’ ਆਗੂ ਨੂੰ ਫਿਲੌਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ‘ਆਪ’ ਆਗੂ ਦੇ ਬਿਆਨ ‘ਤੇ ਦੋਵਾਂ ਪਿਓ-ਪੁੱਤ ਖ਼ਿਲਾਫ਼ ਮਾਮਲਾ ਦਰਜ ਕਰ ਇਕਬਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਉਸ ਦੇ ਲੜਕੇ ਜਗਜੀਤ ਸਿੰਘ ਉਰਫ ਜੱਗਾ ਦੀ ਭਾਲ ਜਾਰੀ ਹੈ।