ਡੱਚ ਮੈਡੀਕਲ ਟੈਕ ਨਿਰਮਾਤਾ ਫਿਲਿਪਸ ਵੱਲੋਂ ਇਕ ਵਾਰੀ ਫਿਰ ਛਾਂਟੀ ਦਾ ਐਲਾਨ ਕੀਤਾ ਗਿਆ ਹੈ। ਫਿਲਿਪਸ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਆਪਣੇ ਵਿਸ਼ਵ ਭਰ ਦੇ ਕੁੱਲ ਕਰਮਚਾਰੀਆਂ ਵਿੱਚੋਂ 6,000 ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਇਹ ਫੈਸਲਾ ਵੱਡੀ ਗਿਣਤੀ ‘ਚ ਨੁਕਸਦਾਰ ਸਲੀਪ ਰੈਸਪੀਰੇਟਰਾਂ ਨੂੰ ਵਾਪਸ ਬੁਲਾਉਣ ਕਾਰਨ ਹੋਏ ਨੁਕਸਾਨ ਕਾਰਨ ਲਿਆ ਹੈ।
ਦੱਸ ਦੇਈਏ ਕਿ ਇਸ ਤੋਂ 3 ਮਹੀਨੇ ਪਹਿਲਾਂ ਵੀ ਫਿਲਿਪਸ ਨੇ ਆਪਣੇ ਕੁੱਲ ਕਰਮਚਾਰੀਆਂ ਵਿੱਚੋਂ 4,000 ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। ਇਸ ਸਬੰਧੀ ਮੁੱਖ ਕਾਰਜਕਾਰੀ ਰਾਏ ਜੈਕਬਜ਼ ਨੇ ਕਿਹਾ, ‘ਇਹ ਫੈਸਲਾ ਸਾਡੇ ਲਈ ਮੁਸ਼ਕਲ ਹੈ ਪਰ ਅਸੀਂ 2025 ਤੱਕ ਕਰਮਚਾਰੀਆਂ ਦੀ ਗਿਣਤੀ ‘ਚ ਹੋਰ ਕਟੌਤੀ ਕਰਨ ਦਾ ਐਲਾਨ ਕੀਤਾ ਹੈ।’
ਇਹ ਵੀ ਪੜ੍ਹੋ : ਸੰਸਦ ਦੀ ਕੰਟੀਨ ‘ਚ ਹੁਣ ਦੇਸੀ ਸੁਆਦ: ਮੈਨਿਊ ‘ਚ ਰਾਗੀ ਪੁਰੀ ਤੇ ਬਾਜਰੇ ਦੀ ਰੋਟੀ ਸਣੇ ਕਈ ਆਈਟਮ ਸ਼ਾਮਲ
ਰਾਏ ਜੈਕਬਜ਼ ਨੇ ਕਿਹਾ, ‘2022 ਫਿਲਿਪਸ ਅਤੇ ਸਾਡੇ ਹਿੱਸੇਦਾਰਾਂ ਲਈ ਬਹੁਤ ਮੁਸ਼ਕਲ ਸਾਲ ਰਿਹਾ ਹੈ। ਅਸੀਂ ਆਪਣੇ ਐਗਜ਼ੀਕਿਊਸ਼ਨ ਨੂੰ ਬਿਹਤਰ ਬਣਾਉਣ ਅਤੇ ਪ੍ਰਦਰਸ਼ਨ ਨੂੰ ਵਧਾਉਣ ਲਈ ਸਖ਼ਤ ਕਾਰਵਾਈਆਂ ਕਰ ਰਹੇ ਹਾਂ। ਉਨ੍ਹਾਂ ਕਿਹਾ ਕੰਪਨੀ ਨੂੰ ਫਿਲਿਪਸ ਦੀ ਲਾਭਕਾਰੀ ਵਿਕਾਸ ਸੰਭਾਵਨਾ ਨੂੰ ਦੇਖਣ ਲਈ ਮੋੜਿਆ ਜਾ ਸਕੇ ਅਤੇ ਸਾਡੇ ਹਿੱਸੇਦਾਰਾਂ ਲਈ ਲਾਭ ਪੈਦਾ ਕੀਤਾ ਜਾ ਸਕੇ, ਇਸ ਲਈ ਇਹ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: