ਭਾਰਤੀ ਫਿਲਮ ‘ਆਰ.ਆਰ.ਆਰ’ ਦੇ ਗੀਤ ‘ਨਾਟੂ ਨਾਟੂ’ ਨੇ ਅਕੈਡਮੀ ਐਵਾਰਡਜ਼ ‘ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ‘ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਇਹ ਪੁਰਸਕਾਰ 15 ਸਾਲਾਂ ਬਾਅਦ ਜਿੱਤਿਆ ਹੈ। ਇਸ ਸਾਲ ਭਾਰਤ ਨੂੰ 2 ਆਸਕਰ ਐਵਾਰਡ ਮਿਲੇ ਹਨ। ਇਸ ਜਿੱਤ ‘ਤੇ PM ਮੋਦੀ ਨੇ ਟਵੀਟ ਕਰਕੇ ਖੁਸ਼ੀ ਜਾਹਰ ਸਾਰਿਆਂ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ‘ਤੇ ਫਿਲਮ ‘RRR’ ਦੇ ਗੀਤਕਾਰ ਸਮੇਤ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ‘ਅਸਾਧਾਰਨ! ‘ਨਾਟੂ ਨਾਟੂ’ ਦੀ ਪ੍ਰਸਿੱਧੀ ਪੂਰੀ ਦੁਨੀਆ ਵਿਚ ਹੈ। ਇਹ ਇੱਕ ਅਜਿਹਾ ਗੀਤ ਹੋਵੇਗਾ ਜੋ ਆਉਣ ਵਾਲੇ ਸਾਲਾਂ ਤੱਕ ਯਾਦ ਰਹੇਗਾ। ਇਸ ਆਸਕਰ ਸਨਮਾਨ ਲਈ ਉਨ੍ਹਾਂ ਨੇ ਐਮ.ਐਮ. ਕੀਰਵਾਨੀ, ਗੀਤਕਾਰ ਗੀਤਕਾਰ ਚੰਦਰਬੋਜ਼ ਅਤੇ ਸਮੁੱਚੀ ਟੀਮ ਨੂੰ ਵਧਾਈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਸਕੂਲ ਦੇ ਬਾਹਰ ਮਿਲੀ ਲਾ.ਸ਼ ਦਾ ਮਾਮਲਾ, ਪੁਲਿਸ ਨੇ ‘ਚ 4 ਲੋਕਾਂ ਨੂੰ ਕੀਤਾ ਗ੍ਰਿਫਤਾਰ
ਦੱਸ ਦੇਈਏ ਆਸਕਰ ਅਵਾਰਡ ਜਿੱਤਣ ਵਾਲਾ ਇਹ ਗੀਤ ‘ਨਾਟੂ ਨਾਟੂ’ ਐਮ ਐਮ ਕੀਰਵਾਨੀ ਦੁਆਰਾ ਰਚਿਆ ਗਿਆ ਹੈ ਅਤੇ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਦੁਆਰਾ ਗਾਇਆ ਗਿਆ ਹੈ। ‘ਨਾਟੂ ਨਾਟੂ’ ਦਾ ਅਰਥ ਹੈ ‘ਨੱਚਣਾ’। ਫਿਲਮ ਦਾ ਗੀਤ ਨਾਟੂ ਨਾਟੂ ਦੋਸਤੀ ‘ਤੇ ਆਧਾਰਿਤ ਹੈ। ਇਸ ਗੀਤ ਨੂੰ ਬਣਾਉਣ ‘ਚ 19 ਮਹੀਨੇ ਲੱਗੇ ਹਨ। ਇਹ ਗੀਤ ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐਨਟੀਆਰ ‘ਤੇ ਬਣਾਇਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦੇ ਪੈਪੀ ਡਾਂਸ ਮੂਵਜ਼ ਦੀ ਵੀ ਸ਼ਲਾਘਾ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: