ਪ੍ਰਧਾਨ ਮੰਤਰੀ ਮੋਦੀ ਨੂੰ ਸੋਮਵਾਰ ਨੂੰ ਬੈਂਗਲੁਰੂ ਵਿੱਚ ਅਰਜਨਟੀਨਾ ਦੀ ਪੈਟਰੋਲੀਅਮ ਕੰਪਨੀ YPF ਦੇ ਪ੍ਰਧਾਨ ਤੋਂ ਇੱਕ ਵਿਸ਼ੇਸ਼ ਤੋਹਫ਼ਾ ਮਿਲਿਆ। ਅਰਜਨਟੀਨਾ ਦੀ ਪੈਟਰੋਲੀਅਮ ਕੰਪਨੀ ਦੇ ਚੇਅਰਮੈਨ ਪਾਬਲੋ ਗੋਂਜਾਲੇਜ਼ ਨੇ ਸੋਮਵਾਰ ਨੂੰ ਇੰਡੀਆ ਐਨਰਜੀ ਵੀਕ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਮੈਸੀ ਦੀ ਟੀ-ਸ਼ਰਟ ਭੇਂਟ ਕੀਤੀ ਹੈ।
ਦੱਸ ਦੇਈਏ ਫੀਫਾ ਵਿਸ਼ਵ ਕੱਪ ਫਾਈਨਲ ਤੋਂ ਬਾਅਦ PM ਮੋਦੀ ਨੇ ਲਿਓਨਲ ਮੇਸੀ ਅਤੇ ਅਰਜਨਟੀਨਾ ਦੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਸੀ। ਉਨ੍ਹਾਂ ਨੇ ਲਿਖਿਆ – ਫੀਫਾ ਫਾਈਨਲ 2022 ਨੂੰ ਹੁਣ ਤੱਕ ਦੇ ਸਭ ਤੋਂ ਰੋਮਾਂਚਕ ਫੁੱਟਬਾਲ ਮੈਚਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਵੇਗਾ। ਅਰਜਨਟੀਨਾ ਨੂੰ ਵਿਸ਼ਵ ਕੱਪ ਚੈਂਪੀਅਨ ਬਣਨ ‘ਤੇ ਵਧਾਈਆਂ! ਉਸ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਸ਼ਰਾਬ ਪੀਣ ‘ਤੋਂ ਰੋਕਣ ‘ਤੇ 2 ਨਿਹੰਗ ਸਿੰਘਾਂ ਵੱਲੋਂ ਹਮਲਾ, ਵਾਲ-ਵਾਲ ਬਚੇ ਨੌਜਵਾਨਾਂ
ਅਰਜਨਟੀਨਾ ਅਤੇ ਮੇਸੀ ਦੇ ਲੱਖਾਂ ਭਾਰਤੀ ਪ੍ਰਸ਼ੰਸਕ ਇਸ ਮਹਾਨ ਜਿੱਤ ਲਈ ਖੁਸ਼ ਹਨ। ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ ਫਾਈਨਲ ਵਿੱਚ ਫਰਾਂਸ ਨੂੰ ਪੈਨਲਟੀ ‘ਤੇ 4-2 ਨਾਲ ਹਰਾਇਆ ਸੀ। ਨਿਰਧਾਰਤ 90 ਮਿੰਟ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰੀ ‘ਤੇ ਸਨ। ਵਾਧੂ ਸਮੇਂ ਤੋਂ ਬਾਅਦ ਮੈਚ 3-3 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਰਾਹੀਂ ਫੈਸਲਾ ਲਿਆ ਗਿਆ। ਮੇਸੀ ਨੇ ਫਾਈਨਲ ‘ਚ ਦੋ ਗੋਲ ਕੀਤੇ ਸਨ। ਇਸ ਦੇ ਨਾਲ ਹੀ ਫਰਾਂਸ ਲਈ ਕਾਇਲੀਅਨ ਐਮਬਾਪੇ ਨੇ ਹੈਟ੍ਰਿਕ ਲਗਾਈ ਸੀ।
ਵੀਡੀਓ ਲਈ ਕਲਿੱਕ ਕਰੋ -: