ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਦੇ ਦੌਰੇ ‘ਤੇ ਰਵਾਨਾ ਹੋ ਗਏ ਹਨ। PM ਮੋਦੀ 21 ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ ‘ਤੇ ਹੋਣਗੇ। ਇਸ ਦੌਰਾਨ ਕਈ ਵੱਖ-ਵੱਖ ਪ੍ਰੋਗਰਾਮ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਪੀਐਮ ਮੋਦੀ ਅਮਰੀਕਾ ਦੇ ਚੋਟੀ ਦੇ ਉਦਯੋਗਪਤੀਆਂ ਅਤੇ ਕੰਪਨੀਆਂ ਦੇ ਸੀਈਓਜ਼ ਨਾਲ ਵੀ ਮੁਲਾਕਾਤ ਕਰਨਗੇ। ਇਸ ਕੜੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੇਸਲਾ ਦੇ ਸੀਈਓ ਐਲਨ ਮਸਕ ਨਾਲ ਵੀ ਮੁਲਾਕਾਤ ਕਰਨਗੇ। ਪੀ.ਐੱਮ. ਮੋਦੀ ਅਤੇ ਐਲਨ ਮਸਕ ਦੀ ਇਹ ਮੁਲਾਕਾਤ ਅਜਿਹੇ ਸਮੇਂ ਵਿੱਚ ਹੋਣ ਜਾ ਰਹੀ ਹੈ ਜਦੋਂ ਭਾਰਤ ਵਿੱਚ ਟੇਸਲਾ ਫੈਕਟਰੀ ਲਗਾਉਣ ਦੀ ਚਰਚਾ ਜ਼ੋਰਾਂ ‘ਤੇ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਮਹੀਨੇ ਹੀ ਟੇਸਲਾ ਕੰਪਨੀ ਦੇ ਕੁਝ ਅਧਿਕਾਰੀ ਦਿੱਲੀ ਆਏ ਸਨ ਅਤੇ ਭਾਰਤ ਵਿੱਚ ਕੰਪਨੀ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕੀਤੀ ਸੀ। ਪੀਐਮ ਮੋਦੀ ਸਾਲ 2015 ਵਿੱਚ ਐਲਨ ਮਸਕ ਨੂੰ ਵੀ ਮਿਲ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਟੇਸਲਾ ਲੰਬੇ ਸਮੇਂ ਤੋਂ ਚੀਨ ਤੋਂ ਇਲਾਵਾ ਏਸ਼ੀਆ ‘ਚ ਨਵੀਂ ਜਗ੍ਹਾ ਦੀ ਭਾਲ ਵਿੱਚ ਹੈ। ਜਦੋਂ ਐਲਨ ਮਸਕ ਨੂੰ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਕੀ ਉਹ ਭਾਰਤ ਵਿੱਚ ਟੇਸਲਾ ਫੈਕਟਰੀ ਲਗਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੇ ਕਿਹਾ ਸੀ- ਬਿਲਕੁਲ। ਐਲਨ ਮਸਕ ਨੇ ਕਿਹਾ ਸੀ ਕਿ ਇਸ ਸਾਲ ਦੇ ਅਖੀਰ ਤੱਕ ਥਾਂ ਫਾਈਨਲ ਕਰ ਲਈ ਜਾਵੇਗੀ। ਹਾਲਾਂਕਿ, ਭਾਰਤ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਟਾਈਟੈਨਿਕ ਦਿਖਾਉਣ ਗਈ ਪਣਡੁੱਬੀ 2 ਦਿਨਾਂ ਤੋਂ ਲਾਪਤਾ, ਬ੍ਰਿਟੇਨ ਦੇ ਅਰਬਪਤੀ ਸਣੇ 5 ਦੀ ਜਾਨ ਖ਼ਤਰੇ ‘ਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਇੱਥੇ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀਆਂ, ਕਲਾਕਾਰਾਂ, ਵਿਗਿਆਨੀਆਂ, ਵਿਦਵਾਨਾਂ, ਉੱਦਮੀਆਂ, ਸਿੱਖਿਆ ਸ਼ਾਸਤਰੀਆਂ ਅਤੇ ਸਿਹਤ ਮਾਹਿਰਾਂ ਸਮੇਤ ਵੱਖ-ਵੱਖ ਖੇਤਰਾਂ ਦੇ ਦੋ ਦਰਜਨ ਤੋਂ ਵੱਧ ਚਿੰਤਕਾਂ ਅਤੇ ਮਾਹਿਰਾਂ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੇ ਟੇਸਲਾ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ, ਪੁਲਾੜ ਯਾਤਰੀ ਅਤੇ ਲੇਖਕ ਨੀਲ ਡੀਗ੍ਰਾਸ ਟਾਇਸਨ, ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਪਾਲ ਰੋਮਰ, ਲੇਖਕ ਨਿਕੋਲਸ ਨਸੀਮ ਤਾਲਿਬ ਅਤੇ ਨਿਵੇਸ਼ਕ ਰੇ ਡਾਲੀਓ ਨਾਲ ਮੁਲਾਕਾਤ ਦੀ ਉਮੀਦ ਹੈ। ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਰੱਖਣ ਵਾਲੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਫਾਲੂ ਸ਼ਾਹ, ਜੈਫ ਸਮਿਥ, ਮਾਈਕਲ ਫਰੋਮੈਨ, ਡੇਨੀਅਲ ਰਸਲ, ਐਲਬ੍ਰਿਜ ਕੋਲਬੀ, ਪੀਟਰ ਐਗਰੇ, ਸਟੀਫਨ ਕਲਾਸਕੋ ਅਤੇ ਚੰਦਰਿਕਾ ਟੰਡਨ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: