ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 30 ਤਰੀਕ ਨੂੰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਹ ਐਪੀਸੋਡ 2022 ਦਾ ਪਹਿਲਾ ਐਪੀਸੋਡ ਹੋਵੇਗਾ। ਅੱਗੇ ਇਹ ਪ੍ਰੋਗਰਾਮ ਹਮੇਸ਼ਾ 11 ਵਜੇ ਸ਼ਰੂ ਹੁੰਦਾ ਸੀ ਪਰ ਇਸ ਵਾਰ 11.30 ਵਜੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਸੰਬੋਧਨ ਨੂੰ ਪੀ. ਐੱਮ. ਮੋਦੀ ਦੇ ਅਧਿਕਾਰਕ ਯੂ ਟਿਊਬ ਚੈਨਲ ‘ਤੇ ਵੀ ਦੇਖਿਆ ਜਾ ਸਕਦਾ ਹੈ। ਦੂਰਦਰਸ਼ਨ ‘ਤੇ ਵੀ ਇਸ ਦਾ ਸਿੱਧਾ ਪ੍ਰਸਾਰਨ ਹੋਵੇਗਾ। ‘ਮਨ ਕੀ ਬਾਤ’ ਪ੍ਰਧਾਨ ਮਤਰੀ ਦਾ ਉਹ ਮਾਸਿਕ ਰੇਡੀਓ ਪ੍ਰੋਗਰਾਮ ਹੈ ਜੋ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਅਖਿਲੇਸ਼ ਨੂੰ ਲੱਗਾ ਵੱਡਾ ਝਟਕਾ, ਸਪਾ ਵਿਧਾਇਕ ਹਾਜੀ ਰਿਜਵਾਨ ਨੇ ਛੱਡੀ ਪਾਰਟੀ
ਆਕਾਸ਼ਵਾਣੀ ਨੈਟਵਰਕ ਉਤੇ ਇਸ ਪ੍ਰੋਗਰਾਮ ਨੂੰ 23 ਭਾਸ਼ਾਵਾਂ ਤੇ 29 ਬੋਲੀਆਂ ਵਿਚ ਪ੍ਰਸਾਰਿਤ ਕੀਤਾ ਜਾਂਦਾ ਹੈ। PM ਮੋਦੀ ਨੇ 2014 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਇਸ ਦੀ ਸ਼ੁਰੂਆਤ ਕੀਤੀ ਸੀ ਜਿਸ ਵਿਚ ਉਹ ਵੱਖ-ਵੱਖ ਮੁੱਦਿਆਂ ‘ਤੇ ਦੇਸ਼ ਦੇ ਲੋਕਾਂ ਨਾਲ ਗੱਲ ਕਰਦੇ ਹਨ। ਪੀਐੱਮ ਨੇ ਪਿਛਲੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਤਮਿਲਨਾਡੂ ਜਹਾਜ਼ ਹਾਦਸੇ ‘ਚ ਜ਼ਖਮੀ ਹੋਏ ਕੈਪਟਨ ਵਰੁਣ ਸਿੰਘ ਦਾ ਜ਼ਿਕਰ ਕੀਤਾ ਸੀ ਜਿਸ ਦਾ ਬਾਅਦ ਵਿਚ ਬੰਗਲੌਰ ਵਿਚ ਦਿਹਾਂਤ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਗੌਰਤਲਬ ਹੈ ਕਿ ਪਿਛਲੀ ਵਾਰ 26 ਦਸੰਬਰ 2021 ਨੂੰ ਮਨ ਕੀ ਬਾਤ ਪ੍ਰੋਗਰਾਮ ਪ੍ਰਸਾਰਿਤ ਹੋਇਆ ਸੀ। ਇਹ 84ਵਾਂ ਐਪੀਸੋਡ ਸੀ। ਮੋਦੀ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਦਸਤਕ ਦੇ ਚੁੱਕਾ ਹੈ। ਦੇਸ਼ ਦੇ ਵਿਗਿਆਨਕ ਇਸ ਉਤੇ ਅਧਿਐਨ ਕਰ ਰਹੇ ਹਨ। ਸਾਨੂੰ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਸਾਡੇ ਕੋਲ ਸਮੂਹਿਕ ਤਾਕਤ ਹੈ ਜੋ ਇਸ ਮਹਾਮਾਰੀ ਨੂੰ ਹਰਾ ਦੇਵੇਗੀ।