ਲੁਧਿਆਣਾ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਬੀਤੀ ਰਾਤ 7 ਕਰੋੜ ਤੋਂ ਵੱਧ ਦੀ ਲੁੱਟ ਹੋ ਗਈ। 10 ਬਦਮਾਸ਼ ਹਥਿਆਰ ਲੈ ਕੇ ਰਾਜਗੁਰੂ ਨਗਰ ਵਿਚ ਏਟੀਐੱਮ ਵਿਚ ਕੈਸ਼ ਜਮ੍ਹਾ ਕਰਨ ਵਾਲੀ CMS ਸਕਿਓਰਿਟੀ ਕੰਪਨੀ ਦੇ ਆਫਿਸ ਵਿਚ ਵੜੇ। ਇਥੇ ਤਾਇਨਾਤ 5 ਸਕਿਓਰਿਟੀ ਗਾਰਡਾਂ ਨੂੰ ਉਨ੍ਹਾਂ ਨੇ ਬੰਦੀ ਬਣਾ ਲਿਆ।
ਇਸ ਦੇ ਬਾਅਦ ਤਿਜੌਰੀ ਦੇ ਬਾਹਰ ਰੱਖਿਆ 4 ਕਰੋੜ ਕੈਸ਼ ਤੇ ਆਫਿਸ ਦੇ ਬਾਹਰ ਖੜ੍ਹੀ ਗੱਡੀ ਲੈ ਗਏ। ਇਸ ਗੱਡੀ ਵਿਚ 3 ਕਰੋੜ ਤੋਂ ਵੱਧ ਕੈਸ਼ ਸੀ। ਇਸ ਦੇ ਨਾਲ ਸੀਸੀਟੀਵੀ ਦੀ ਡੀਵੀਆਰ ਵੀ ਲੈ ਗਏ। ਖਬਰ ਹੈ ਕਿ ਕਰੋੜਾਂ ਦੀ ਡਕੈਤੀ ਮਾਮਲੇ ਵਿਚ ਪੁਲਿਸ ਨੇ ਮੁੱਲਾਂਪੁਰ ਦਾਖਾ ਤੋਂ ਵੈਨ ਸਣੇ ਹਥਿਆਰ ਬਰਾਮਦ ਕੀਤੇ ਹਨ।
ਬਦਮਾਸ਼ਾਂ ਦੇ ਜਾਣ ਦੇ ਬਾਅਦ ਮੁਲਾਜ਼ਮਾਂ ਨੂੰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੇ ਅਲਰਟ ਹੋਣ ‘ਤੇ ਬਦਮਾਸ਼ ਗੱਡੀ ਨੂੰ ਮੁੱਲਾਂਪੁਰ ਕੋਲ ਛੱਡ ਕੇ ਫਰਾਰ ਹੋ ਗਏ। ਇਸ ਗੱਡੀ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਗੱਡੀ ਤੋਂ 2 ਪਿਸਤੌਲਾਂ ਮਿਲੀਆਂ ਹਨ ਜਦੋਂ ਕਿ ਕੈਸ਼ ਗਾਇਬ ਹੈ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਲੁਟੇਰੇ ਕਰੀਬ ਢਾਈ ਘੰਟੇ ਤੱਕ ਲੁੱਟਮਾਰ ਕਰਦੇ ਰਹੇ। ਉਨ੍ਹਾਂ ਨੇ ਸਕਿਓਰਿਟੀ ਗਾਰਡਸ ਦੇ ਮੋਬਾਈਲ ਵੀ ਤੋੜ ਦਿੱਤੇ। ਪੁਲਿਸ ਇਨ੍ਹਾਂ ਸਾਰੇ 5 ਸਕਿਓਰਿਟੀ ਗਾਰਡਸ ਤੋਂ ਪੁੱਛਗਿਛ ਕਰ ਰਹੀ ਹੈ। ਇਸ ਤੋਂ ਇਲਾਵਾ ਸ਼ੱਕੀ ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ।
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਲੁਟੇਰੇ ਕੰਪਨੀ ਦੇ ਆਫਿਸ ਤੋਂ ਪੂਰੀ ਤਰ੍ਹਾਂ ਤੋ ਜਾਣੂ ਸਨ। ਇਸ ਲਈ ਉਨ੍ਹਾੰ ਨੇ ਇਥੇ ਆ ਕੇ ਸੀਸੀਟੀਵੀ ਕੈਮਰੇ ਬੰਦ ਕਰ ਦਿੱਤੇ। ਇਸ ਤੋਂ ਇਲਾਵਾ ਸੈਂਸਰ ਦੀਆਂ ਤਾਰਾਂ ਵੀ ਕੱਟ ਦਿੱਤੀਆਂ ਤਾਂ ਕਿ ਅੰਦਰ ਵੜਨ ‘ਤੇ ਕੋਈ ਅਲਾਰਮ ਨਾ ਵੱਜੇ। ਇਸੇ ਵਜ੍ਹਾ ਨਾਲ ਇਸ ਦਾ ਕਿਸੇ ਨੂੰ ਪਤਾ ਨਹੀਂ ਚੱਲਿਆ। ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿਚ ਕੋਈ ਅੰਦਰ ਦਾ ਮੁਲਾਜ਼ਮ ਵੀ ਮਿਲਿਆ ਹੋ ਸਕਦਾ ਹੈ। ਅਜਿਹਾ ਨਾ ਹੁੰਦਾ ਤਾਂ ਲੁਟੇਰਿਆਂ ਨੂੰ ਇੰਨੇ ਜ਼ਿਆਦਾ ਕੈਸ਼ ਹੋਣ ਤੇ ਅੰਦਰ ਵੜਨ ਤੋਂ ਲੈ ਕੇ ਦੂਜੀਆਂ ਗੱਲਾਂ ਦੀ ਜਾਣਕਾਰੀ ਨਹੀਂ ਹੁੰਦੀ।
ਮਾਮਲੇ ਵਿਚ ਪੁਲਿਸ ਨੇ ਕੈਸ਼ ਕੰਪਨੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਰਾਤ 2 ਵਜੇ ਲੁੱਟ ਹੋਈ ਤਾਂ ਇਸ ਦੀ ਸੂਚਨਾ ਸਵੇਰੇ 7 ਵਜੇ ਕਿਉਂ ਦਿੱਤੀ ਗਈ।
ਮਾਮਲੇ ਵਿਚ ਇਹ ਵੀ ਖੁਲਾਸਾ ਹੋਇਆ ਕਿ ਕੰਪਨੀ ਨੇ ਖੁਦ ਇਸ ਇਲਾਕੇ ਨੂੰ ਕੈਸ਼ ਰੱਖਣ ਲਈ ਅਨਸੇਫ ਕਰਾਰ ਦਿੱਤਾ ਸੀ। 2 ਸਾਲ ਪਹਿਲਾਂ ਇਸ ਦੀ ਰਿਪੋਰਟ ਤਿਆਰ ਕੀਤੀ ਗਈ ਸੀ। ਇਸ ਦੇ ਬਾਅਦ ਵੀ ਕੰਪਨੀ ਇਥੇ ਆਫਿਸ ਚਲਾਉਂਦੀ ਰਹੀ। ਇਹ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ 7 ਕਰੋੜ ਤੋਂ ਵੱਧ ਕਸ਼ ਲਈ ਸਿਰਫ 5 ਸਕਿਓਰਿਡੀ ਗਾਰਡ ਹੀ ਕਿਉਂ ਤਾਇਨਾਤ ਕੀਤੇ ਗਏ ਸਨ।
ਪੁਲਿਸ ਨੇ ਲੁਧਿਆਣਾ ਦੇ ਸਾਰੇ ਐਂਟਰੀ ਤੇ ਐਗਜ਼ਿਟ ਪੁਆਇੰਟ ਸੀਲ ਕਰ ਦਿੱਤੇ ਹਨ। ਇਥੇ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸ਼ਹਿਰ ਵਿਚ ਵੀ ਨਾਕਾਬੰਦੀ ਕਰ ਦਿੱਤੀ ਗਈ ਹੈ। ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤੇ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ।
ਘਟਨਾ ਵਾਲੀ ਥਾਂ ‘ਤੇ ਪਹੁੰਚੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਕੰਪਨੀ ਦੇ ਆਫਿਸ ਵਿਚ 15-16 ਕੈਸ਼ ਵੈਨ ਖੜ੍ਹੀਆਂ ਰਹਿੰਦੀਆਂ ਹਨ। ਕੰਪਨੀ ਆਫਿਸ ਵਿਚ ਬਣੀ ਚੈਸਟ ਵਿਚ ਕੈਸ਼ ਰੱਖਿਆ ਜਾਂਦਾ ਹੈ ਪਰ ਬੀਤੇ ਕੱਲ੍ਹ ਕੈਸ਼ ਬਾਹਰ ਬਾਕਸ ਵਿਚ ਹੀ ਰੱਖਿਆ ਸੀ। ਲਗਭਗ ਰਾਤ ਡੇਢ ਵਜੇ ਲੁਟੇਰੇ ਵੜੇ ਪਰ ਪੁਲਿਸ ਨੂੰ ਇਸ ਦੀ ਜਾਣਕਾਰੀ ਸਵੇਰੇ 7 ਵਜੇ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: