ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ 19 ਦਸੰਬਰ, 2021 ਨੂੰ ਬੇਅਦਬੀ ਦੇ ਦੋਸ਼ ਵਿੱਚ ਸੰਗਤ ਵੱਲੋਂ ਸੋਧੇ ਇਕ ਵਿਅਕਤੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵੱਲੋਂ ਦੋ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। 306 ਨੰਬਰ ਐੱਫ. ਆਈ. ਆਰ. ਵਿਚ 4 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 306 ਵਿੱਚ ਕਤਲ ਦੀਆਂ ਧਾਰਾਵਾਂ ਸ਼ਾਮਲ ਹਨ। ਪੁਲਿਸ ਨੇ ਬੇਅਦਬੀ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦੇ ਕਿਹਾ ਕਿ ਸਖਸ਼ ਚੋਰੀ ਦੇ ਇਰਾਦੇ ਨਾਲ ਆਇਆ ਸੀ। ਹਾਲਾਂਕਿ, ਕੁਝ ਮਿੰਟ ਮਗਰੋਂ ਹੀ ਪੁਲਿਸ ਨੇ ਯੂ-ਟਰਨ ਲੈਂਦੇ ਹੋਏ ਕਿਹਾ ਕਿ 306 ਨੰਬਰ ਐੱਫ. ਆਈ. ਆਰ. ਅਜੇ ਦਰਜ ਨਹੀਂ ਹੋਈ, ਵੈਰੀਫਾਈ ਕਰ ਰਹੇ ਹਾਂ। ਸਿਰਫ 305 ਨੰਬਰ ਦਰਜ ਹੋਈ ਹੈ, ਜੋ ਕਿ ਬੇਅਦਬੀ ਦੀ ਸ਼ਿਕਾਇਤ ਸਬੰਧੀ ਹੈ। ਐੱਸ.ਐੱਚ. ਓ. ਨਾਲ ਗੱਲਬਾਤ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਆਈ. ਜੀ. ਜਲੰਧਰ ਨੇ ਦੱਸਿਆ ਕਿ 306 ਵਾਲੀ ਵੀ ਐੱਫ. ਆਈ.ਆਰ. ਅਜੇ ਦਰਜ ਨਹੀਂ ਹੋਈ ਕਿਉਂਕਿ ਇਸ ਤਹਿਤ ਪੂਰੇ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ।
ਗੁਰਿੰਦਰ ਸਿੰਘ ਢਿੱਲੋਂ ਆਈ. ਜੀ. ਜਲੰਧਰ ਨੇ ਦੱਸਿਆ ਕਿ ਪਹਿਲੀ FIR 305 (295 ਏ) ਤਹਿਤ ਅਮਰਜੀਤ ਸਿੰਘ ਦੇ ਬਿਆਨ ਦੇ ਆਧਾਰ ‘ਤੇ ਕੀਤੀ ਗਈ ਹੈ, ਜੋ ਗੁਰਦੁਆਰਾ ਸਾਹਿਬ ਦੀ ਦੇਖ-ਰੇਖ ਕਰਦਾ ਹੈ। ਉੱਥੇ ਹੀ, ਦੂਜੀ ਐੱਫ. ਆਈ. ਆਰ. ਐੱਸ. ਐੱਚ. ਓ. ਦੇ ਬਿਆਨ ਦੇ ਆਧਾਰ ਉਤੇ ਕੀਤੀ ਗਈ ਹੈ। ਜੋ ਮੌਕੇ ਉਤੇ ਹਾਜ਼ਰ ਸੀ, ਜਦੋਂ ਇਹ ਸਾਰਾ ਕੁਝ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਇਹ ਕਤਲ ਦਾ ਮਾਮਲਾ ਲੱਗੇਗਾ ਤਾਂ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।
ਢਿੱਲੋਂ ਨੇ ਕਿਹਾ ਕਿ ਵਿਅਕਤੀ ਪ੍ਰਵਾਸੀ ਲੱਗ ਰਿਹਾ ਸੀ। ਉਸ ਨੂੰ ਭੀੜ ਨੇ ਕੁੱਟਿਆ ਤੇ ਵੀਡੀਓ ਬਣਾਈ ਅਤੇ ਉਸ ਵੀਡੀਓ ਨੂੰ ਇਮੋਟਿਵ ਮੈਸੇਜ ਦੇ ਕੇ ਲੋਕਾਂ ਨੂੰ ਇਕੱਠਾ ਕੀਤਾ ਤੇ ਵਿਅਕਤੀ ਨੂੰ ਉਥੇ ਹੀ ਰੋਕ ਲਿਆ । ਪੁਲਿਸ ਨੇ ਕਾਫੀ ਰੋਕਿਆ ਪਰ ਭੀੜ ਨੇ ਜ਼ੋਰ-ਜ਼ਬਰਦਸਤੀ ਕਰਕੇ ਵਿਅਕਤੀ ਦੀ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ। ਇਸ ਦੌਰਾਨ ਭੀੜ ਨੇ ਪੁਲਿਸ ਉਤੇ ਹਮਲਾ ਵੀ ਕੀਤਾ ਅਤੇ ਪੁਲਿਸ ਦੀ ਡਿਊਟੀ ਵਿਚ ਵੀ ਰੁਕਾਵਟ ਪਾਈ। ਇਸ ਤੋਂ ਬਾਅਦ ਉਨ੍ਹਾਂ ਨੇ ਵਿਅਕਤੀ ਨੂੰ ਹਥਿਆਰ ਵਰਤ ਕੇ ਉਸ ਦੀ ਕੁੱਟਮਾਰ ਕੀਤੀ ਤੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”























