ਉਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਵਿਚ ਪੁਲਿਸ ਇੰਸਪੈਕਟਰ ਦਾ ਇਕ ਪੱਤਰ ਵਾਇਰਲ ਹੋ ਰਿਹਾ ਹੈ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਹੈ। ਪੁਲਿਸ ਮੁਲਾਜ਼ਮ ਨੇ ਆਪਣੀ ਸਮੱਸਿਆ ਦੱਸ ਕੇ 10 ਦਿਨ ਦੀ ਛੁੱਟੀ ਮੰਗੀ ਕਿ ਪੁਲਿਸ ਮੁਲਾਜ਼ਮ ਹੈਰਾਨ ਰਹਿ ਗਏ।
ਪੁਲਿਸ ਵਾਲੇ ਨੇ ਪੱਤਰ ਵਿਚ ਲਿਖਿਆ ਕਿ ਸਾਹਿਬ ਮੈਨੂੰ ਹੋਲੀ ‘ਤੇ ਛੁੱਟੀ ਦੇ ਦਿਓ। 22 ਸਾਲ ਤੋਂ ਹੋਲੀ ‘ਤੇ ਪਤਨੀ ਪੇਕੇ ਨਹੀਂ ਗਈ ਹੈ। ਇਸ ਵਾਰ ਹੋਲੀ ‘ਤੇ ਜਾਣ ਦੀ ਜ਼ਿੱਦ ਕਰ ਰਹੀ ਹੈ। ਪਤਨੀ ਕਾਫੀ ਨਾਰਾਜ਼ ਵੀ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਸਮੱਸਿਆ ‘ਤੇ ਵਿਚਾਰ ਕਰਦੇ ਹੋਏ ਮੈਨੂੰ 10 ਦਿਨ ਦੀ ਛੁੱਟੀ ਦੇਣ ਦੀ ਕ੍ਰਿਪਾ ਕੀਤੀ ਜਾਵੇ।
ਜਦੋਂ ਪੁਲਿਸ ਇੰਸਪੈਕਟਰ ਦਾ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਤਾਂ ਐੱਸਪੀ ਅਸ਼ੋਕ ਕੁਮਾਰ ਮੀਣਾ ਨੇ ਵੀ ਪੱਤਰ ਪੜ੍ਹਿਆ। ਉਨ੍ਹਾਂ ਨੇ ਉਸ ਦੀ 5 ਦਿਨ ਦੀ ਛੁੱਟੀ ਮਨਜ਼ੂਰ ਕਰ ਦਿੱਤੀ ਹੈ। ਦੂਜੇ ਪਾਸੇ ਵਿਭਾਗੀ ਲੋਕਾਂ ਦਾ ਕਹਿਣਾ ਹੈ ਕਿ ਇਹ ਛੁੱਟੀ ਲੈਣ ਦਾ ਨਵਾਂ ਤਰੀਕਾ ਹੈ।
ਇਹ ਵੀ ਪੜ੍ਹੋ : ਟਰੰਪ ਦਾ ਦਾਅਵਾ-‘ਜੇ ਸੱਤਾ ‘ਚ ਵਾਪਸ ਆਇਆ ਤਾਂ ਇਕ ਦਿਨ ‘ਚ ਯੂਕਰੇਨ ਜੰਗ ਖਤਮ ਕਰਵਾ ਦੇਵਾਂਗਾ ‘
ਜਦੋਂ ਐੱਸਪੀ ਅਸ਼ੋਕ ਕੁਮਾਰ ਮੀਣਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਇੰਸਪੈਕਟਰ ਦੀ ਸਮੱਸਿਆ ਨੂੰ ਦੇਖਦੇ ਹੋਏ 5 ਦਿਨ ਦੀ ਛੁੱਟੀ ਦਿੱਤੀ ਗਈ ਹੈ। ਦੱਸ ਦੇਈਏ ਕਿ ਹੋਲੀ, ਦੀਵਾਲੀ ਵਰਗੇ ਤਿਓਹਾਰਾਂ ‘ਤੇ ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੁੰਦੀ ਹੈ। ਕਿਸੇ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਹੀ ਛੁੱਟੀ ਦਿੱਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: