ਰਾਜਧਾਨੀ ਵਿਚ ਵਾਟਰ ਵਿਜ਼ਨ 2047 ਦੇ ਪ੍ਰੋਗਰਾਮ ਦੌਰਾਨ ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪੰਜਾਬ ਵਿਚ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੇ ਬਾਅਦ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਨਦੀ ਦੇ ਪ੍ਰਦੂਸ਼ਿਤ ਹੋਣ ਲਈ ਪੰਜਾਬ ਸਰਕਾਰ ਨੂੰ ਹੀ ਜ਼ਿੰਮੇਵਾਰ ਦੱਸਿਆ।
ਰਾਜਧਾਨੀ ਵਿਚ ਵਾਟਰ ਵਿਜਨ 2047 ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਰਾਜ ਮੰਤਰੀ ਪ੍ਰਹਿਲਾਦ ਪਟੇਲ, ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਸਣੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਜਲ ਸ਼ਕਤੀ ਮੰਤਰੀਆਂ ਨੇ ਸ਼ਮੂਲੀਅਤ ਕੀਤੀ।
ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਬਠਿੰਡਾ, ਫਾਜ਼ਿਲਕਾ ਸਣੇ ਪਾਕਿਸਤਾਨ ਬਾਰਡਰ ਦੇ ਜ਼ਿਲ੍ਹਿਆਂ ਵਿਚ ਪਾਣੀ ਦੇ ਹਾਲਤ ਖਰਾਬ ਹੈ। ਇਸ ਵਿਚ ਕੇਂਦਰ ਸਾਰਕਰ ਨੂੰ ਸਹਿਯੋਗ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਜੋ ਨਦੀ ਆ ਰਹੀ ਹੈ, ਉਸ ਦਾ ਪਾਣੀ ਪ੍ਰਦੂਸ਼ਿਤ ਹੋ ਕੇ ਆ ਰਿਹਾ ਹੈ। ਕੇਂਦਰ ਨੂੰ ਪਾਕਿਸਤਾਨ ਨਾਲ ਗੱਲ ਕਰਨੀ ਚਾਹੀਦੀ ਜਾਂ ਦੂਜਾ ਤਰੀਕਾ ਅਪਨਾਉਣਾ ਚਾਹੀਦਾ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਕੈਂਸਰ ਦੇ ਸਭ ਤੋਂ ਜ਼ਿਆਦਾ ਮਰੀਜ਼ ਹਨ। ਸਿਆਸਤ ਤੋਂ ਉਪਰ ਉਠ ਕੇ ਮਿਲ ਕੇ ਕੰਮ ਕਰਨ ਦੀ ਲੋੜ ਹੈ। ਜਿੰਪਾ ਨੇ ਕਿਹਾ ਕਿ ਨਵੀਂ ਸਰਕਾਰ ਬਣਨ ਦੇ ਬਾਅਦ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਰਡਰ ਖੇਤਰ ਦੇ ਜ਼ਿਲ੍ਹਿਆਂ ਵਿਚ ਪਾਣੀ ਦੀ ਹਾਲਤ ਖਰਾਬ ਹੈ। ਪੰਜਾਬ ਵਿਚ ਕਈ ਸਰਕਾਰਾਂ ਬਦਲੀਆਂ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਦੂਜੇ ਪਾਸੇ ਸ਼ੇਖਾਵਤ ਨੇ ਮੰਤਰੀ ਜਿੰਪਾ ਦੇ ਬਿਆਨ ‘ਤੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਗੁਆਂਢ ਤੋਂ ਆਉਣ ਵਾਲੀਆਂ ਨਦੀਆਂ ਸਾਡੇ ਲਈ ਚੁਣੌਤੀ ਹਨ। ਇਹ ਭੂਗੌਲਿਕ ਵਿਵਸਥਾ ਹੈ ਉਹ ਸਾਡੇ ਲਈ ਵਰਦਾਨ ਹੈ ਜਿਸ ਤਰ੍ਹਾਂ ਨੇਪਾਲ, ਚੀਨ, ਤਿੱਬਤ ਤੋਂ ਆਉਣ ਵਾਲੀਆਂ ਨਦੀਆਂ ਤੋਂ ਜੋ ਸਾਨੂੰ ਪਾਣੀ ਮਿਲਦਾ ਹੈ, ਉਹ ਸਾਡੇ ਲਈ ਵਰਦਾਨ ਹੈ।
ਇਹ ਵੀ ਪੜ੍ਹੋ : ਭਾਰਤ ਤੇ ਸ਼੍ਰੀਲੰਕਾ ਖਿਲਾਫ਼ ਤੀਜਾ ਟੀ-20 ਅੱਜ, ਸੀਰੀਜ਼ ‘ਤੇ ਕਬਜ਼ਾ ਕਰਨ ਲਈ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ
ਸਤਲੁਜ ਨਦੀ ਜੋ ਪੰਜਾਬ ਤੋਂ ਪਾਕਿਸਤਾਨ ਹੋ ਕੇ ਵਾਪਸ ਆਉਂਦੀ ਹੈ, ਉਹ ਕੁਝ ਪ੍ਰਦੂਸ਼ਿਤ ਹੈ। ਸਤਲੁਜ ਵਿਚ ਜੋ ਪਾਣੀ ਦਾ ਪ੍ਰਦੂਸ਼ਣ ਹੈ, ਜੋ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਪ੍ਰਭਾਵਿਤ ਕਰਦਾ ਹੈ। ਪੰਜਾਬ ਤੋਂ ਹੇਠਾਂ ਡਾਊਨ ਦਾ ਲਾਈਨ ਇਕ ਹਜ਼ਾਰ ਕਿਲੋਮੀਟਰ ਜੋ ਮੇਰੇ ਘਰ ਵਿਚ ਪਾਣੀ ਆਉਂਦਾ ਹੈ, ਉਹ ਵੀ ਸਤਲੁਜ ਦਰਿਆ ਦਾ ਪਾਣੀ ਆਉਂਦਾ ਹੈ ਪਰ ਉਸ ਵਿਚ ਪ੍ਰਦੂਸ਼ਣ ਸਿਰਫ ਪਾਕਿਸਤਾਨ ਦੇ ਕਾਰਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਜੋ ਬੁੱਢੇ ਨਾਲੇ ਤੋਂ ਪਾਣੀ ਆਉਂਦਾ ਹੈ, ਲੁਧਿਆਣਾ ਸਿਟੀ ਦਾ ਅਨਟ੍ਰੀਡੇਟ ਸੀਵੇਜ, ਡੇਅਰੀਆਂ ਦਾ ਅਨਟ੍ਰੀਟੇਡ, ਪ੍ਰਦੂਸ਼ਿਤ ਪਾਣੀ ਉਸ ਵਿਚ ਮਿਲਾਇਆ ਜਾਂਦਾ ਹੈ। ਲੁਧਿਆਣਾ ਦੀ ਡਾਇੰਗ ਐਂਡ ਕੈਮੀਕਲ ਇੰਡਸਟ੍ਰੀਜ਼ ਦਾ ਪਾਣੀ ਛੱਡਿਆ ਜਾਂਦਾ ਹੈ,ਉਹ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਕੇਂਦਰ ਨੇ ਪੰਜਾਬ ਸਰਕਾਰ ਨੂੰ 750 ਕਰੋੜ ਉਸ ਪ੍ਰਦੂਸ਼ਣ ਨੂੰ ਮੁਕਤ ਕਰਨ ਲਈ ਯੋਜਨਾ ਵਿਚ ਮਨਜ਼ੂਰ ਕੀਤੇ। ਉਸ ‘ਤੇ ਕੰਮ ਕਰ ਰਹੇ ਹਨ ਪਰ ਉਸ ਕੰਮ ਦੀ ਰਫਤਾਰ ਜਿੰਨੀ ਚਾਹੀਦੀ ਹੈ, ਉਸ ਤੋਂ ਘੱਟ ਹੈ। ਪੰਜਾਬ ਨੂੰ ਫੋਕਸ ਕਰਕੇ ਕੰਮ ਕਰਨ ਤੇ ਰਫਤਾਰ ਫੜਨ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -: