ਹਾਨੂੰ ਲੱਗਦਾ ਹੈ ਕਿ ਦੁਨੀਆ ਵਿਚ ਸਿਰਫ ਆਪਣੇ ਹੀ ਦੇਸ਼ ਵਿਚ ਸਰਵਿਸਿਜ਼ ਲੇਟ ਹੁੰਦੀ ਹੈ ਤਾਂ ਤੁਸੀਂ ਗਲਤ ਹੋ। ਵਿਦੇਸ਼ਾਂ ਵਿਚ ਵੀ ਕਈ ਵਾਰ ਇੰਨੀ ਦੇਰ ਨਾਲ ਚੀਜ਼ਾਂ ਪਹੁੰਚਦੀਆਂ ਹਨ।ਇਸ ਸਮੇਂ ਇਕ ਅਜਿਹੀ ਹੀ ਕਹਾਣੀ ਸੁਰਖੀਆਂ ਵਿਚ ਹੈ, ਜਿਸ ਵਿਚ ਇਕ ਚਿੱਠੀ 54 ਸਾਲ ਬਾਅਦ ਉਸ ਪਤੇ ‘ਤੇ ਪਹੁੰਚੀ ਜਿਥੇ ਉਸ ਨੂੰ ਪਹੁੰਚਣਾ ਸੀ ਹਾਲਾਂਕਿ ਉਦੋਂ ਉਸ ਨੂੰ ਲੈਣ ਵਾਲਾ ਸ਼ਖਸ ਵੀ ਉਥੇ ਮੌਜੂਦ ਨਹੀਂ ਸੀ।
ਅੱਜ ਦੁਨੀਆ ਤਰੱਕੀ ਕਰ ਚੁੱਕੀ ਹੈ ਤੇ ਕਿਸੇ ਤੋਂ ਵੀ ਕੋਈ ਗੱਲ ਕਹਿਣੀ ਹੋਵੇ ਤਾਂ ਮੋਬਾਈਲ ਫੋਨ ਜ਼ਰੀਏ ਹੀ ਕੰਮ ਹੋ ਜਾਂਦਾ ਹੈ। ਹਾਲਾਂਕਿ ਇਕ ਵਕਤ ਅਜਿਹਾ ਵੀ ਸੀ ਜਦੋਂ ਸਿਰਫ ਚਿੱਠੀ ਤੇ ਪੋਸਟਕਾਰਡ ਹੀ ਲੋਕਾਂ ਦਾ ਸਹਾਰਾ ਹੁੰਦੇ ਸਨ। ਭਾਵੇਂ ਸ਼ੁੱਭ ਸਮਾਚਾਰ ਹੋਵੇ ਜਾਂ ਦੁਖਦ ਖਬਰ ਡਾਕੀਆ ਖਤ ਜਰੀਏ ਹੀ ਲਿਆਉਂਦਾ ਸੀ। ਉਂਝ ਤਾਂ ਖਤ ਸਹੀ ਸਮੇਂ ‘ਤੇ ਪਹੁੰਚ ਵੀ ਜਾਂਦੇ ਸਨਪਰ ਇਸ ਸਮੇਂ ਅਜਿਹੇ ਪੋਸਟਕਾਰਡ ਦੀ ਚਰਚਾ ਹੋ ਰਹੀ ਹੈ ਜਿੰਨੇ ਸਹੀ ਪਤੇ ‘ਤੇ ਪਹੁੰਚਣ ਵਿਚ 54 ਸਾਲ ਲਗਾ ਦਿੱਤੇ।
ਜੇਸਿਕਾ ਮੀਨਸ ਨਾਂ ਦੀ ਮਹਿਲਾ ਨੂੰ ਇਕ ਪੋਸਟਮਾਰਟਮ ਮਿਲਿਆ ਹੈ। ਉਸ ਨੇ ਜਿਵੇਂ ਹੀ ਆਪਣਾ ਮੇਲਬਾਕਸ ਖੋਲ੍ਹਿਆ ਉਸ ਵਿਚ ਇਕ ਅਜਿਹੇ ਸ਼ਖਸ ਨਾਲ ਸਬੰਧਤ ਪੋਸਟਕਾਰਡ ਮਿਲਿਆ ਜਿਸ ਨੂੰ ਮਰੇ ਹੋਏ 30 ਸਾਲਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ। ਜੇਸਿਕਾ ਮੁਤਾਬਕ ਇਹ ਪੋਸਟਕਾਰਡ ਸਾਲ 1969 ਵਿਚ ਪੈਰਿਸ ਤੋਂ ਭੇਜਿਆ ਗਿਆ ਸੀ ਜੋ 54 ਸਾਲ ਬਾਅਦ 2023 ਵਿਚ ਸਹੀ ਪਤੇ ‘ਤੇ ਪਹੁੰਚਿਆ। ਜੇਸਿਕਾ ਇਸ ਨੂੰ ਦੇਖ ਕੇ ਹੈਰਾਨ ਰਹਿ ਗਈ ਤੇ ਉਸ ਨੂੰ ਲੱਗਾ ਕਿ ਇਹ ਕਿਸੇ ਗੁਆਂਢੀ ਲਈ ਹੈ। ਹਾਲਾਂਕਿ ਬਾਅਦ ਵਿਚ ਸਮਝ ਆਇਆ ਕਿ ਇਹ ਪੋਸਟਕਾਰਡ ਉਸ ਦੇ ਘਰ ਦੇ ਮਾਲਕ ਮਿਸਟਰ ਐਂਡ ਮਿਸੇਜ ਰੇਨੇ ਏ ਗਗਨਨ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: