ਹਿਮਾਚਲ ਪ੍ਰਦੇਸ਼ ਦੇ ਜੁਬਲ ਕੋਟਖਾਈ ‘ਚ ਇੱਕ ਗਰਭਵਤੀ ਔਰਤ ਨੂੰ ਕੁਰਸੀ ਨਾਲ ਬੰਨ੍ਹ ਕੇ ਹਸਪਤਾਲ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਇਕ ਵੀਡੀਓ ਵੀ ਸ਼ੋਸ਼ਲ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਪਿੰਡ ਦੇ ਕੁਝ ਲੋਕ ਔਰਤ ਨੂੰ ਕੁਰਸੀ ਨਾਲ ਬੰਨ੍ਹ ਕੇ ਕਰੀਬ 3 ਕਿਲੋਮੀਟਰ ਤੱਕ ਮੁੱਖ ਸੜਕ ‘ਤੇ ਲੈ ਕੇ ਗਏ। ਦੱਸਿਆ ਜਾ ਰਿਹਾ ਹੈ ਜੁਬਲ-ਕੋਟਖਾਈ ਦੇ ਪਿੰਡ ਨਡਾਲਾ ਦੇ ਲੋਕਾਂ ਲਈ ਸੜਕ ਦੀ ਕੋਈ ਸਹੂਲਤ ਨਹੀਂ ਹੈ। ਸਥਿਤੀ ਇਹ ਹੈ ਕਿ ਕਿਸੇ ਬੀਮਾਰ ਜਾਂ ਗਰਭਵਤੀ ਔਰਤ ਨੂੰ ਹਸਪਤਾਲ ਲਿਜਾਣ ਲਈ ਉਨ੍ਹਾਂ ਨੂੰ ਪਾਲਕੀ ‘ਤੇ ਬਿਠਾ ਕੇ ਪਹਿਲਾਂ ਮੁੱਖ ਮਾਰਗ ‘ਤੇ ਲਿਜਾਣਾ ਪੈਂਦਾ ਹੈ।
ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਵੀ ਪਿੰਡ ਦੀ ਇੱਕ ਗਰਭਵਤੀ ਔਰਤ ਨੂੰ ਐਮਰਜੈਂਸੀ ਵਿੱਚ ਹਸਪਤਾਲ ਲਿਜਾਣ ਲਈ ਪਿੰਡ ਵਾਸੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਪਿੰਡ ਵਾਸੀਆਂ ਨੇ ਗਰਭਵਤੀ ਔਰਤ ਨੂੰ ਕੁਰਸੀ ਨਾਲ ਬੰਨ੍ਹ ਕੇ ਮੋਢੇ ‘ਤੇ ਚੁੱਕ ਕੇ ਸੜਕ ‘ਤੇ ਲੈ ਕੇ ਗਏ। ਇਸ ਦੇ ਲਈ ਉਨ੍ਹਾਂ ਨੂੰ ਕਰੀਬ 3 ਕਿਲੋਮੀਟਰ ਪੈਦਲ ਸਫਰ ਕਰਨਾ ਪਿਆ। ਇਸ ਤੋਂ ਬਾਅਦ ਮਹਿਲਾ ਨੂੰ ਮੇਨ ਰੋਡ ਤੋਂ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਸੁੱਖਾ ਕਾਹਲਵਾਂ ਗੈਂਗ ਦੇ 3 ਗੁਰਗੇ ਗ੍ਰਿਫਤਾਰ, ਪੁਲਿਸ ਨੇ ਕਈ ਹਥਿਆਰ ਵੀ ਕੀਤੇ ਬਰਾਮਦ
ਪਿੰਡ ਨਡਾਲਾ ਵਿੱਚ ਕਰੀਬ 30 ਘਰਾਂ ਦੀ ਵਸੋਂ ਹੈ। ਸੜਕ ਦੀ ਸਹੂਲਤ ਨਾ ਹੋਣ ਕਾਰਨ ਇੱਥੋਂ ਦੇ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ ਕਈ-ਕਈ ਘੰਟੇ ਪੈਦਲ ਜਾਣਾ ਪੈਂਦਾ ਹੈ।ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਸੜਕ ਦੀ ਸਹੂਲਤ ਸਬੰਧੀ ਲੋਕ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਨ ਪਰ ਅੱਜ ਤੱਕ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ ਹੈ। ਇਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮਾਮਲੇ ਸਬੰਧੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਸਵਤੀ ਨਗਰ ਕੁਸ਼ਲ ਮੁੰਗਟਾ ਦਾ ਕਹਿਣਾ ਹੈ ਕਿ ਅਸੀਂ ਸੜਕ ਬਣਾਉਣ ਲਈ ਤਿਆਰ ਹਾਂ। ਜੰਗਲ ਹੋਣ ਕਾਰਨ ਸੜਕ ਬਣਾਉਣ ਵਿੱਚ ਦਿੱਕਤ ਆ ਰਹੀ ਹੈ। ਲੋਕਾਂ ਦੇ ਸਹਿਯੋਗ ਨਾਲ ਜਲਦੀ ਹੀ ਸੜਕ ਬਣਾ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: