ਭਾਰਤ ਦੁਨੀਆ ਵਿਚ ਟੈਲੀਕਾਮ ਟੈਕਨਾਲੋਜੀ ਦਾ ਵੱਡਾ ਐਗਸਪੋਰਟਰ ਹੋਣ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। 5G ਦੀ ਮਦਦ ਨਾਲ ਪੂਰੀ ਦੁਨੀਆ ਦਾ ਵਰਕ ਕਲਚਰ ਬਦਲਣ ਲਈ ਭਾਰਤ ਕਈ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। 5ਜੀ ਦੇ ਸ਼ੁਰੂ ਹੋਣ ਦੇ 6 ਮਹੀਨੇ ਵਿਚ ਹੀ ਅਸੀਂ 6ਜੀ ਟੈਕਨਾਲੋਜੀ ਬਾਰੇ ਗੱਲ ਕਰ ਰਹੇ ਹਾਂ। ਇਹ ਭਾਰਤ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਅੱਜ ਅਸੀਂ ਆਪਣਾ ਵਿਜ਼ਨ ਡਾਕੂਮੈਂਟ ਵੀ ਸਾਹਮਣੇ ਰੱਖਿਆ ਹੈ। ਇਹ ਅਗਲੇ ਕੁਝ ਸਾਲਾਂ ਵਿਚ 6ਜੀ ਰੋਲਆਊਟ ਕਰਨ ਦਾ ਵੱਡਾ ਆਧਾਰ ਬਣੇਗਾ।
ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ ਆਯੋਜਿਤ ਭਾਰਤ ਵਿਚ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਦੇ ਨਵੇਂ ਖੇਤਰੀ ਦਫਤਰ ਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕਰਨ ਦੌਰਾਨ ਕਹੀ। ਈਵੈਂਟ ਦੌਰਾਨ 6ਜੀ ਟੈਸਟਿੰਗ ਨੂੰ ਵੀ ਲਾਂਚ ਕੀਤਾ ਗਿਆ ਹੈ। ਇਸ ਨਾਲ ਹੁਣ ਦੇਸ਼ ਵਿਚ ਜਲਦ ਹੀ 6ਜੀ ਸਰਵਿਸ ਦੀ ਵੀ ਸ਼ੁਰੂਆਤ ਹੋਵੇਗੀ।
PM ਮੋਦੀ ਨੇ ਕਿਹਾ ਕਿ ਟੈਲੀਕਾਮ ਟੈਕਨੀਕ ਸਿਰਫ ਤਾਕਤ ਦਿਖਾਉਣ ਦਾ ਤਰੀਕਾ ਨਹੀਂ ਸਗੋਂ ਇਹ ਲੋਕਾਂ ਨੂੰ ਮਜ਼ਬੂਤ ਬਣਾਉਣ ਦਾ ਮਿਸ਼ਨ ਹੈ। ਭਾਰਤ ਵਿਚ 125 ਸ਼ਹਿਰਾਂ ਵਿਚ 5ਜੀ ਕੁਨੈਕਸ਼ਨ ਸ਼ੁਰੂ ਹੋ ਗਏ ਹਨ। 100 5ਜੀ ਲੈਬ ਦੇਸ਼ ਭਰ ਵਿਚ ਬਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਹੁਣ ਭਾਰਤ ਦੇ ਪਿੰਡਾਂ ਵਿਚ ਇੰਟਰਨੈੱਟ ਯੂਜਰਸ ਦੀ ਗਿਣਤੀ ਸ਼ਹਿਰਾਂ ਵਿਚ ਰਹਿਣ ਵਾਲੇ ਇੰਟਰਨੈੱਟ ਯੂਜਰਸ ਤੋਂ ਵੀ ਵਧ ਹੋ ਗਈ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਡਿਜੀਟਲ ਪਾਵਰ ਕਿਵੇਂ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚ ਰਹੀ ਹੈ। ਦੇਸ਼ ਵਿਚ ਬਣ ਰਹੇ ਹਰ ਤਰ੍ਹਾਂ ਦੇ ਇੰਫ੍ਰਾਸਟਰਕਚਰ ਨਾਲ ਜੁੜੇ ਡਾਟਾ ਲੇਅਰਸ ਨੂੰ ਇਕ ਪਲੇਟਫਾਰਮ ‘ਤੇ ਲਿਆਂਦਾ ਜਾ ਰਿਹਾ ਹੈ। ਟਾਰਗੈੱਟ ਇਹੀ ਹੈ ਕਿ ਇੰਫ੍ਰਾਸਟ੍ਰਕਚਰ ਦੇ ਵਿਕਾਸ ਨਾਲ ਜੁੜੇ ਹਰ ਸਰੋਤ ਦੀ ਜਾਣਕਾਰੀ ਇਕ ਥਾਂ ‘ਤੇ ਹੋਵੇ, ਹਰ ਸਟੋਕ ਹੋਲਡਰ ਕੋਲ ਰੀਅਲ ਟਾਈਮ ਇਨਫਰਮੇਸ਼ਨ ਹੋਵੇ।
ਇਹ ਵੀ ਪੜ੍ਹੋ : ਮੋਗਾ ‘ਚ ਬੇਕਾਬੂ ਬੱਸ ਨੇ ਮਹਿਲਾ ਟੀਚਰ ਨੂੰ ਦਰੜਿਆ, ਮੌਕੇ ‘ਤੇ ਮੌ.ਤ, ਦੋਸ਼ੀ ਡਰਾਈਵਰ ਕਾਬੂ
ਅੱਜ ਦਾ ਭਾਰਤ ਡਿਜੀਟਲ ਰਿਵਾਲੂਸ਼ਨ ਦੇ ਅਗਲੇ ਕਦਮ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਅੱਜ ਭਾਰਤ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ 5ਜੀ ਰੋਲਆਊਟ ਕਰਨ ਵਾਲਾ ਦੇਸ਼ ਹੈ। ਸਿਰਫ 120 ਦਿਨਾਂ ਵਿਚ ਹੀ 125 ਤੋਂ ਵੱਧ ਸ਼ਹਿਰਾਂ ਵਿਚ 5ਜੀ ਰੋਲਆਊਟ ਹੋ ਚੁੱਕਾ ਹੈ। ਦੇਸ਼ ਦੇ ਲਗਭਗ 350 ਜ਼ਿਲ੍ਹਿਆਂ ਵਿਚ 5ਜੀ ਸਰਵਿਸ ਪਹੁੰਚ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “























