ਚੰਡੀਗੜ੍ਹ : ਜੇਲ੍ਹ ਵਾਰਡਰ ਦੀਆਂ 815 ਅਸਾਮੀਆਂ ਅਤੇ ਜੇਲ ਮੈਟਰਨ ਦੀਆਂ 32 ਅਸਾਮੀਆਂ ਲਈ 27 ਤੋਂ 29 ਅਗਸਤ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਅਤੇ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਇਹ ਜਾਣਕਾਰੀ ਦਿੱਤੀ। ਕਰੀਬ 2.32 ਲੱਖ ਉਮੀਦਵਾਰਾਂ ਨੇ ਜੇਲ ਵਾਰਡਨ ਅਤੇ ਜੇਲ ਮੈਟਰਨ ਦੇ ਅਹੁਦਿਆਂ ਲਈ ਅਰਜ਼ੀਆਂ ਦਿੱਤੀਆਂ ਹਨ। ਇਹ ਪ੍ਰੀਖਿਆ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਲਈ ਜਾ ਰਹੀ ਹੈ ਜਿਸ ਲਈ 150 ਦੇ ਕਰੀਬ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਲਿਖਤੀ ਪ੍ਰੀਖਿਆ, ਐਡਮਿਟ ਕਾਰਡ ਅਤੇ ਟੈਸਟ ਨਾਲ ਸਬੰਧਤ ਹੋਰ ਜਾਣਕਾਰੀ ਲਈ ਐਡਮਿਟ ਕਾਰਡ ਬੋਰਡ ਦੀ ਵੈਬਸਾਈਟ www.sssb.punjab.gov.in ‘ਤੇ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਉਮੀਦਵਾਰਾਂ ਨੂੰ ਕਿਸੇ ਵੀ ਅਪਡੇਟ ਲਈ ਬੋਰਡ ਦੀ ਵੈਬਸਾਈਟ ਦੀ ਨਿਯਮਤ ਜਾਂਚ ਕਰਨ ਦੀ ਅਪੀਲ ਵੀ ਕੀਤੀ।
ਉਮੀਦਵਾਰਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਬੋਰਡ ਨੇ ਨਿਰਵਿਘਨ ਸੰਚਾਲਨ ਲਈ, ਪ੍ਰੀਖਿਆ ਤਿੰਨ ਦਿਨਾਂ ਵਿੱਚ ਬਹੁ ਸ਼ਿਫਟਾਂ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਚੇਅਰਮੈਨ ਨੇ ਇਹ ਵੀ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਨਿਗਰਾਨ ਨਿਯੁਕਤ ਕੀਤੇ ਹਨ। ਸਬੰਧਤ ਜ਼ਿਲ੍ਹਿਆਂ ਦੇ ਐਸਐਸਪੀਜ਼ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ, ਸ੍ਰੀ ਬਹਿਲ ਨੇ ਇਹ ਵੀ ਦੱਸਿਆ ਕਿ ਯੋਗ ਉਮੀਦਵਾਰਾਂ ਦੀ ਸਰੀਰਕ ਤੰਦਰੁਸਤੀ ਪ੍ਰੀਖਿਆ ਉਨ੍ਹਾਂ ਦੀ ਹੋਵੇਗੀ ਜੋ ਲਿਖਤੀ ਪ੍ਰੀਖਿਆ ਪਾਸ ਕਰਨਗੇ। ਉਨ੍ਹਾਂ ਨੇ ਦੁਹਰਾਇਆ ਕਿ ਭਰਤੀ ਨਿਰੋਲ ਮੈਰਿਟ ਦੇ ਅਧਾਰ ‘ਤੇ ਕੀਤੀ ਜਾਵੇਗੀ ਅਤੇ ਅਤੇ ਇਮਤਿਹਾਨ ਵਿੱਚ ਸਫਲ ਹੋਣ ਲਈ ਸਿਰਫ ਸਖਤ ਮਿਹਨਤ ਹੀ ਮੰਤਰ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ 100 ਫੀਸਦੀ ਸਰਕਾਰੀ ਅਧਿਆਪਕਾਂ ਨੂੰ ਕੋਰੋਨਾ ਵੈਕਸੀਨ ਦੀ ਦਿੱਤੀ ਗਈ ਪਹਿਲੀ ਖੁਰਾਕ : ਘਣਸ਼ਿਆਮ ਥੋਰੀ