ਹਰਿਆਣਾ ‘ਚ ‘ਪ੍ਰਾਪਰਟੀ ਵੈਰੀਫਿਕੇਸ਼ਨ ਪੋਰਟਲ’ ਲਾਂਚ ਕੀਤਾ ਗਿਆ ਹੈ। ਸਰਕਾਰ ਦੇ ਪ੍ਰਾਪਰਟੀ ਪੋਰਟਲ ‘ਤੇ 88 ਸ਼ਹਿਰਾਂ ਦਾ ਡਾਟਾ ਅਪਲੋਡ ਕੀਤਾ ਜਾਵੇਗਾ। ਲੋਕ ਘਰ ਬੈਠੇ ਹੀ ਕੰਪਿਊਟਰ ਜਾਂ ਲੈਪਟਾਪ ਰਾਹੀਂ ਆਪਣੀ ਜਾਇਦਾਦ ਦੀ ਪੁਸ਼ਟੀ ਕਰ ਸਕਣਗੇ। ਇਸ ਨਾਲ ਪ੍ਰਾਪਰਟੀ ਟੈਕਸ ਦੇ ਨਾਲ-ਨਾਲ ਇਨ੍ਹਾਂ ‘ਚ ਗੜਬੜੀ ‘ਤੇ ਵੀ ਰੋਕ ਲੱਗੇਗੀ। ਸਰਕਾਰ ਨੇ ਹਰ ਸ਼ਹਿਰ ਨੂੰ ‘ਸਵੱਛ ਸ਼ਹਿਰ-ਸੁਰੱਖਿਅਤ ਸ਼ਹਿਰ’ ਬਣਾਉਣ ਦੀ ਮੁਹਿੰਮ ਤਹਿਤ ਇਹ ਕਾਰਵਾਈ ਸ਼ੁਰੂ ਕੀਤੀ ਹੈ।
ਵਿਭਾਗ ਦੇ ਅਧਿਕਾਰੀਆਂ ਮੁਤਾਬਕ ਨਵੇਂ ਨਿਯਮ ਦਾ ਮਕਸਦ ਪ੍ਰਾਪਰਟੀ ਟੈਕਸ ਚੋਰੀ ਅਤੇ ਪ੍ਰਾਪਰਟੀ ਦੀ ਖਰੀਦ-ਵੇਚ ‘ਚ ਕਈ ਤਰ੍ਹਾਂ ਦੀਆਂ ਗੜਬੜੀਆਂ ‘ਤੇ ਲਗਾਮ ਲਗਾਉਣਾ ਹੈ। ਕਈ ਵਾਰ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਂਦੇ ਸਮੇਂ ਕਿਸੇ ਹੋਰ ਦੀ ਜਾਂ ਘੱਟ ਜਾਂ ਵੱਧ ਜਗ੍ਹਾ ਦੀ ਰਜਿਸਟਰੀ ਕਰਵਾ ਲੈਂਦੇ ਹਨ ਪਰ ਹੁਣ ਇਸ ‘ਤੇ ਕਾਫੀ ਹੱਦ ਤੱਕ ਰੋਕ ਲੱਗ ਜਾਵੇਗੀ। ਪੋਰਟਲ ਰਾਹੀਂ ਤੁਹਾਡੇ ਪ੍ਰਾਪਰਟੀ ਡੇਟਾ ਦੀ ਵੈਰੀਫਿਕੇਸ਼ਨ http://ulbhryndc.org ਪੋਰਟਲ ‘ਤੇ ਕੀਤੀ ਜਾ ਸਕਦੀ ਹੈ। ਪੋਰਟਲ ਪ੍ਰਾਪਰਟੀ ਡੇਟਾ ਨੂੰ ਠੀਕ ਕਰਨ ਲਈ ਵਿਕਲਪ ਵੀ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਪਹੁੰਚੇ ਸੰਗਰੂਰ, ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਬੁੱਤ ਦਾ ਕੀਤਾ ਉਦਘਾਟਨ
ਇਸ ਪੋਰਟਲ ਰਾਹੀਂ ਕੋਈ ਵੀ ਜਾਇਦਾਦ ਧਾਰਕ ਆਪਣੀ ਜਾਇਦਾਦ ਦੇ ਦਸਤਾਵੇਜ਼ਾਂ ਦੀ ਇੱਕ ਮਹੀਨੇ ਦੇ ਅੰਦਰ ਭਾਵ 15 ਮਈ ਤੱਕ ਤਸਦੀਕ ਕਰ ਸਕਦਾ ਹੈ। ਇਹ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਦਿੱਤਾ ਗਿਆ ਸੁਨਹਿਰੀ ਮੌਕਾ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਜਾਂ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਰਹੇਗੀ। ਲੋਕ ਘਰ ਬੈਠੇ ਹੀ ਜਾਇਦਾਦ ਦੀ ਤਸਦੀਕ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: