ਪੰਜਾਬ ਸਰਕਾਰ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) ਦੀ ਪ੍ਰੀਖਿਆ ਦੁਬਾਰਾ ਲੈਣ ਦਾ ਫੈਸਲਾ ਕੀਤਾ ਹੈ। ਇਹ ਪ੍ਰੀਖਿਆ ਹੁਣ 30 ਅਪ੍ਰੈਲ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਹਾਲਾਂਕਿ ਇਸ ਵਾਰ ਪ੍ਰੀਖਿਆ ਲਈ ਕੋਈ ਵੱਖਰੀ ਫੀਸ ਨਹੀਂ ਦੇਣੀ ਪਵੇਗੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਇਸ ‘ਤੋਂ ਪਹਿਲਾਂ ਹੋਈ PSTET ਪ੍ਰੀਖਿਆ ਉੱਤਰਾਂ ਸਮੇਤ ਲੀਕ ਹੋਣ ਦੇ ਕਾਰਨ ਰੱਦ ਕਰ ਦਿੱਤੀ ਗਈ ਸੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਅੰਮ੍ਰਿਤਸਰ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਹਰਦੀਪ ਸਿੰਘ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਪ੍ਰੋ. ਡਾ: ਰਵਿੰਦਰ ਸਿੰਘ ਸਾਹਨੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ CM ਮਾਨ ਨੇ ਲਾਪ੍ਰਵਾਹੀ ਅਤੇ ਕੁਤਾਹੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਜਿੰਮੇਵਾਰਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ। PSTET ਜਿਹੜੀ ਕਿ ਉੱਤਰਾਂ ਸਮੇਤ ਲੀਕ ਹੋਣ ਦੇ ਕਾਰਨ ਰੱਦ ਕਰ ਦਿੱਤੀ ਗਈ ਸੀ, ਇਸ ਪ੍ਰੀਖਿਆ ਦਾ ਹੁਣ ਨਵਾਂ ਸ਼ਡਿਊਲ SCERT ਪੰਜਾਬ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਬਾਰਡਰ ‘ਤੇ ਮਿਲੇ 3 ਹੈਰੋਇਨ ਦੇ ਪੈਕਟ, BSF ਨੇ ਤਲਾਸ਼ੀ ਦੌਰਾਨ ਕੀਤਾ ਕਾਬੂ
ਦਰਅਸਲ, ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਵੱਲੋਂ GNDU ਨੂੰ ਪ੍ਰੀਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। PSTET ਪ੍ਰੀਖਿਆ-2 ਦੀ ਸੋਸ਼ਲ ਸਟੱਡੀਜ਼ ਵਿਸ਼ੇ ਦੀ ਪ੍ਰੀਖਿਆ ਲਈ ਲਗਭਗ ਇੱਕ ਲੱਖ ਉਮੀਦਵਾਰਾਂ ਨੇ ਅਪੀਅਰ ਕੀਤਾ ਸੀ। ਪਰ ਪੇਪਰ ਵਿੱਚ 60 ਵਿੱਚੋਂ 57 ਪ੍ਰਸ਼ਨਾਂ ਲਈ, ਚਾਰ ਵਿਕਲਪਾਂ ਵਿੱਚੋਂ ਇੱਕ ਨੂੰ ਹਾਈਲਾਈਟ ਕੀਤਾ ਗਿਆ ਸੀ। ਟੈਸਟ ਵਿੱਚ, ਹਾਈਲਾਈਟ ਕੀਤੇ ਵਿਕਲਪਾਂ ਵਿੱਚੋਂ 60 ਪ੍ਰਤੀਸ਼ਤ ਸਹੀ ਪਾਏ ਗਏ। ਇਸ ਤੋਂ ਇਲਾਵਾ ਪੇਪਰ ਵਿੱਚ ਕਈ ਸ਼ਬਦ ਅਤੇ ਹੋਰ ਗਲਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: