ਪਾਕਿਸਤਾਨ ਵਿੱਚ ਚੱਲ ਰਹੇ ਹੰਗਾਮੇ ਦੇ ਵਿਚਾਲੇ ਇਸ ਸਮੇਂ ਇੱਕ ਵੱਡੀ ਖਬਰ ਆਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਝਟਕਾ ਲੱਗਾ ਹੈ। ਪੀਟੀਆਈ ਦੇ ਪ੍ਰਧਾਨ ਅਤੇ ਪੰਜਾਬ ਸੂਬੇ ਦੇ ਸਾਬਕਾ ਮੁੱਖ ਮੰਤਰੀ ਪਰਵੇਜ਼ ਇਲਾਹੀ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨ ਵਿੱਚ 9 ਮਈ ਨੂੰ ਭੜਕੀ ਹਿੰਸਾ ਤੋਂ ਬਾਅਦ ਪੀਟੀਆਈ ਦੇ ਕਈ ਨੇਤਾਵਾਂ ਅਤੇ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਮਰਾਨ ਖਾਨ ਦੀ ਪਾਰਟੀ ਦੇ ਨੌਂ ਮੈਂਬਰਾਂ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਨ੍ਹਾਂ ਲੋਕਾਂ ‘ਤੇ ਆਰਮੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਪਾਕਿਸਤਾਨ ਵਿਚ ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜੋ ਕਿਸੇ ਨਾ ਕਿਸੇ ਤਰੀਕੇ ਨਾਲ ਇਮਰਾਨ ਖਾਨ ਜਾਂ 9 ਮਈ ਦੀ ਹਿੰਸਾ ਨਾਲ ਜੁੜੇ ਹੋਏ ਸਨ। ਇਸ ਤਹਿਤ ਪੀਟੀਆਈ ਦੇ ਕਈ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿਸਤਾਨ ‘ਚ 50 ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਤੇ ਆਰਮੀ ਐਕਟ ਤਹਿਤ ਮੁਕੱਦਮਾ ਚਲਾਇਆ ਜਾਵੇਗਾ।
9 ਮਈ ਦੀ ਹਿੰਸਾ ਤੋਂ ਬਾਅਦ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਕਾਫੀ ਵੱਧ ਗਈਆਂ ਹਨ। ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਆਰਮੀ ਐਕਟ ਤਹਿਤ ਕੇਸ ਚਲਾਉਣ ਦੀ ਗੱਲ ਚੱਲ ਰਹੀ ਹੈ। ਪਾਕਿਸਤਾਨ ਦੀ ਮੌਜੂਦਾ ਸ਼ਾਹਬਾਜ਼ ਸਰਕਾਰ ਪੂਰੀ ਤਰ੍ਹਾਂ ਇਮਰਾਨ ਦੀ ਤਿਆਰੀ ‘ਚ ਲੱਗੀ ਹੋਈ ਹੈ।
ਪੀਟੀਆਈ ਦੇ ਕਈ ਨੇਤਾਵਾਂ ਨੇ ਇਮਰਾਨ ਖਾਨ ਦਾ ਸਾਥ ਛੱਡ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਇਮਰਾਨ ਦਾ ਸਾਥ ਛੱਡਣ ਵਾਲਿਆੰ ਵਿੱਚ ਫਵਾਦ ਚੌਧਰੀ, ਸ਼ਿਰੀਨ ਮਜਾਰੀ, ਅਮੀਰ ਕਿਆਨੀ, ਫੈਇਜੁਲ ਹਸਨ ਚੌਹਾਨ, ਮਲਿਕ ਅਮੀਨ ਅਸਲਮ, ਮਹਿਮੂਦ ਮੌਲਵੀ, ਆਫਤਾਬ ਸਿੱਦੀਕੀ ਵਰਗੇ ਕਈ ਨੇਤਾ ਸ਼ਾਮਲ ਹਨ।
ਇਹ ਵੀ ਪੜ੍ਹੋ : ਜਲੰਧਰ ਥਾਣੇ ‘ਚ ਬੀਬੀਆਂ ਦਾ ਹੰਗਾਮਾ, 40 ਲੱਖ ਦੀ ਕਮੇਟੀ ਨੂੰ ਲੈ ਕੇ ਪਿਆ ਪੰਗਾ
ਅਪ੍ਰੈਲ ਵਿੱਚ ਪਰਵੇਜ਼ ਇਲਾਕੀ ਦੇ ਘਰ ਛਾਪਾ ਮਾਰਿਆ ਗਿਆ ਸੀ। ਐਂਟੀ ਕੁਰੱਪਸ਼ਨ ਪਰਸਨਲ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਉਨ੍ਹਾਂ ਦੇ ਲਾਹੌਰ ਸਥਿਤ ਘਰ ‘ਤੇ ਛਾਪਾ ਮਾਰਿਆ ਸੀ। ਅੱਤਵਾਦ ਦੇ ਦੋਸ਼ਾਂ ਨੂੰ ਲੈ ਕੇ ਵੀ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਲਾਹੀ ਦੇ ਉਪਰ ਦੋਅਰਬ ਦੀ ਰਿਸ਼ਵਤ ਲੈਣ ਦਾ ਦੋਸ਼ ਲਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: