ਚੰਡੀਗੜ੍ਹ : ਪੰਜਾਬ ਨੂੰ ਇਸ ਸਾਲ 1188.70 ਕਰੋੜ ਰੁਪਏ ਦਾ ਜੀ. ਐੱਸ. ਟੀ. ਮਾਲੀਆ ਇਕੱਠਾ ਹੋਇਆ ਜਦੋਂ ਕਿ ਸਾਲ 2020 ਵਿਚ ਅਗਸਤ ਮਹੀਨੇ ਦੌਰਾਨ ਇਹ ਮਾਲੀਆ 987.20 ਕਰੋੜ ਰੁਪਏ ਸੀ। ਇਹ 20.41%ਦੇ ਵਾਧੇ ਨੂੰ ਦਰਸਾਉਂਦਾ ਹੈ। ਉੱਚ ਵਿਕਾਸ ਦਰ ਕੋਵਿਡ -19 ਦੀ ਦੂਜੀ ਲਹਿਰ ਦੇ ਬਾਅਦ ਤੇਜ਼ੀ ਨਾਲ ਆਰਥਿਕ ਸੁਧਾਰ ਦੀ ਇੱਕ ਨਿਰਪੱਖ ਸੂਚਕ ਹੈ।
ਟੈਕਸੇਸ਼ਨ ਕਮਿਸ਼ਨਰੇਟ ਦੇ ਇੱਕ ਬੁਲਾਰੇ ਨੇ ਅੱਜ ਇਸ ਦਾ ਖੁਲਾਸਾ ਕਰਦਿਆਂ ਕਿਹਾ ਕਿ ਰਾਜ ਦੀ ਜੀਐਸਟੀ ਪ੍ਰਾਪਤੀਆਂ ਦਾ ਸੈਕਟਰਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਲੋਹਾ ਅਤੇ ਸਟੀਲ, ਇਲੈਕਟ੍ਰੌਨਿਕ ਸਮਾਨ, ਖਾਦਾਂ, ਟੈਲੀਕਾਮ ਅਤੇ ਬੈਂਕਿੰਗ ਵਰਗੇ ਖੇਤਰਾਂ ਵਿੱਚ ਸਿਹਤਮੰਦ ਰਿਕਵਰੀ ਦਾ ਸੁਝਾਅ ਦਿੰਦਾ ਹੈ। ਪਿਛਲੇ ਸਾਲ ਦੇ ਅਸਧਾਰਨ ਪ੍ਰਭਾਵ ਦੇ ਅਧਾਰ ਪ੍ਰਭਾਵ ਤੋਂ ਇਲਾਵਾ, ਇਹ ਵਾਧਾ ਵਿਭਾਗ ਵੱਲੋਂ ਜਾਅਲੀ ਬਿਲਿੰਗ ਅਤੇ ਬੇਈਮਾਨ ਵਪਾਰ ਪ੍ਰਥਾਵਾਂ ਦੀ ਸਖਤ ਨਿਗਰਾਨੀ ਦਾ ਵੀ ਨਤੀਜਾ ਹੈ। ਸੰਪੂਰਨ ਅਤੇ ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਲਈ ਉੱਨਤ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਤੇ ਖਾਸ ਖੇਤਰਾਂ ਵਿਚ ਟੈਕਸ ਚੋਰੀ ਦਾ ਅਧਿਐਨ ਕੀਤਾ ਜਾਂਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੀਐਸਟੀ ਦਾ ਹੁਣ ਤੱਕ ਦਾ ਮਜ਼ਬੂਤ ਵਾਧਾ ਆਉਣ ਵਾਲੇ ਮਹੀਨਿਆਂ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਜਾਨੋਂ ਮਾਰਨ ਦੀ ਧਮਕੀ ਦੇ ਕੇ 2 ਦੋਸਤ ਕਰਦੇ ਰਹੇ ਤਲਾਕਸ਼ੁਦਾ ਔਰਤ ਨਾਲ ਬਲਾਤਕਾਰ, ਇੰਝ ਖੁੱਲ੍ਹਿਆ ਭੇਦ
ਬੁਲਾਰੇ ਨੇ ਅੱਗੇ ਦੱਸਿਆ ਕਿ ਨਿਯਮਤ ਆਈਜੀਐਸਟੀ ਬੰਦੋਬਸਤ ਤੋਂ ਇਲਾਵਾ, ਪੰਜਾਬ ਨੂੰ 2021-22 ਦੀ ਪਹਿਲੀ ਤਿਮਾਹੀ ਲਈ ਅਗਸਤ, 2021 ਦੇ ਮਹੀਨੇ ਵਿੱਚ 448.35 ਕਰੋੜ ਰੁਪਏ ਆਰਜ਼ੀ ਬੰਦੋਬਸਤ ਵਾਸਤੇ ਮਿਲੇ ਹਨ। ਇਸ ਦੇ ਨਤੀਜੇ ਵਜੋਂ ਅਗਸਤ ਮਹੀਨੇ ਦੇ ਜੀਐਸਟੀ ਮਾਲੀਏ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 80% ਦਾ ਉੱਚ ਵਾਧਾ ਹੋਇਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਗਸਤ, 2021 ਦੇ ਮਹੀਨੇ ਦੌਰਾਨ ਵੈਟ ਤੇ ਜੀ. ਐੱਸ. ਟੀ. ਦੀ ਮਾਲੀਆ ਕ੍ਰਮਵਾਰ 648.44 ਕਰੋੜ ਅਤੇ ਰੁਪਏ ਤੇ 26.97 ਕਰੋੜ ਰੁਪਏ ਹੋਇਆ। ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ, ਇਹ ਕ੍ਰਮਵਾਰ 24 ਫੀਸਦੀ ਤੇ 40 ਫੀਸਦੀ ਵੱਧ ਹੈ ਜੋ ਆਰਥਿਕ ਰਿਕਵਰੀ ਦੇ ਵਿਕਾਸ ਵੱਲ ਨੂੰ ਇਸ਼ਾਰਾ ਕਰਦਾ ਹੈ। ਇਸੇ ਤਰ੍ਹਾਂ ਅਗਸਤ, 2021 ਦੌਰਾਨ ਪੰਜਾਬ ਰਾਜ ਵਿਕਾਸ ਟੈਕਸ 11.38 ਕਰੋੜ ਰੁਪਏ ਸੀ ਜੋ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਨਾਲੋਂ 9.63% ਵਧ ਰਿਹਾ।
ਇਹ ਵੀ ਪੜ੍ਹੋ : Army Helicopter Crash : ਇੱਕ ਮਹੀਨੇ ਬਾਅਦ ਵੀ ਨਹੀਂ ਮਿਲੇ ਕੋ-ਪਾਇਲਟ ਜੋਸ਼ੀ- ਝੀਲ ‘ਤੇ ਡਟੀਆਂ ਨੇਵੀ, ਆਰਮੀ ਤੇ ਏਅਰਫੋਰਸ ਦੀਆਂ ਖੋਜੀ ਟੀਮਾਂ