ਸਿਮਰਨਜੀਤ ਕੌਰ ਜੋ ਟੋਕਿਓ ਓਲੰਪਿਕਸ ‘ਚ ਬਾਕਸਿੰਗ ਦੇ ਮੁਕਾਬਲਿਆਂ ‘ਚ ਭਾਰਤ ਵੱਲੋਂ ਨੁਮਾਇੰਦਗੀ ਕਰ ਰਹੀ ਹੈ। ਸਿਮਰਨਜੀਤ ਪਿੰਡ ਬਾਦਲ ਦਸਮੇਸ਼ ਕਾਲਜ ‘ਚ ਪੜ੍ਹੀ ਹੈ। ਆਪਣੀ ਜ਼ਿੰਦਗੀ ‘ਚ ਸਾਲ 2018 ਦੌਰਾਨ ਆਪਣੇ ਪਿਓ ਨੂੰ ਖੋਣ ਉਪਰੰਤ ਆਪਣੀ ਮਾਂ ਦੇ ਸਹਿਯੋਗ ਨਾਲ ਆਪਣਾ ਘਰ ਵੀ ਚਲਾਇਆ, ਨਾਲ ਹੀ ਖੇਡ ਪ੍ਰਤੀ ਆਪਣੀ ਮਿਹਨਤ ਜਾਰੀ ਰੱਖੀ।
ਦ੍ਰਿੜ ਇਰਾਦਾ, ਹੌਸਲਾ ਅਤੇ ਆਪਣੀ ਮਿਹਨਤ ਸਦਕਾ ਹੀ ਅੱਜ ਸਿਮਰਨਜੀਤ ਇਸ ਮੁਕਾਮ ‘ਤੇ ਪਹੁੰਚੀ ਹੈ। ਅੱਜ ਦੇ ਦੌਰ ‘ਚ ਸਿਮਰਨਜੀਤ ਕੌਰ ਦਾ ਸਫ਼ਰ ਹੋਰਨਾਂ ਬੱਚਿਆ ਲਈ ਵੀ ਇੱਕ ਪ੍ਰੇਰਣਾਦਾਇਕ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਮੈਨੂੰ ਸਿਮਰਨਜੀਤ ਦੀ ਮਾਂ ਅਤੇ ਭਰਾ ਨਾਲ ਵੀਡੀਓ ਕਾੱਲ ਰਾਂਹੀ ਗੱਲਬਾਤ ਕਰਨ ਦਾ ਮੌਕਾ ਮਿਲਿਆ, ਨਾਲ ਹੀ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦੇਣ ਉਪਰੰਤ ਬੇਟੀ ਲਈ ਵੀ ਕਾਮਨਾ ਕੀਤੀ ਕਿ ਦੇਸ਼ ਦੇ ਨਾਲ-ਨਾਲ ਪੰਜਾਬ ਦੀ ਝੋਲੀ ਤਮਗਾ ਪਾਉਣ ‘ਚ ਕਾਮਯਾਬੀ ਹਾਸਿਲ ਹੋਵੇ। ਮਿਹਨਤ ਜਾਰੀ ਰੱਖੋ ਬੇਟਾ ਸਿਮਰਨਜੀਤ , ਪੂਰੇ ਪੰਜਾਬ ਨੂੰ ਤੁਹਾਡੇ ‘ਤੇ ਮਾਣ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬਾਦਲ ਪਿੰਡ ਦੀ ਕੁੜੀ ਟੋਕੀਓ ਓਲੰਪਿਕਸ ਵਿਚ ਬਾਕਸਿੰਗ ਕਰਨ ਲਈ ਪੁੱਜੀ ਹੈ ਤੇ ਇਸ ਲਈ ਉਨ੍ਹਾਂ ਨੇ ਕੁੜੀ ਦੇ ਮਾਪਿਆਂ ਨੂੰ ਵਧਾਈ ਦਿੱਤੀ ਕਿ ਅਜਿਹੀ ਕਾਬਲ ਕੁੜੀ ਦਾ ਜਨਮ ਉਨ੍ਹਾਂ ਦੇ ਘਰ ਹੋਇਆ ਹੈ। ਸਿਮਰਨਜੀਤ ਕੌਰ ਨੇ ਪਿੰਡ ਦੇ ਨਾਲ-ਨਾਲ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਸਿਮਰਜੀਤ ਕੌਰ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਅੱਜ ਮੈਂ ਤੇ ਵੱਡੇ ਬਾਦਲ ਦੋਵੇਂ ਉਸ ਦਾ ਮੈਚ ਦੇਖਾਂਗੇ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਉਸ ਦੀ ਕਾਮਯਾਬੀ ਲਈ ਅਰਦਾਸ ਕਰ ਰਿਹਾ ਹੈ।
ਮਾਪਿਆਂ ਨੇ ਜਾਣਕਾਰੀ ਦਿੰਦਿਆਂ ਸੁਖਬੀਰ ਬਾਦਲ ਨੂੰ ਕਿਹਾ ਕਿ ਸਿਮਰਜੀਤ ਕੌਰ ਦੀ ਵੱਡੀ ਭੈਣ ਵੀ ਬਾਕਸਿੰਗ ਲਈ ਰਾਸ਼ਟਰੀ ਪੱਧਰ ‘ਤੇ ਖੇਡ ਚੁੱਕੀ ਹੈ। ਸੁਖਬੀਰ ਬਾਦਲ ਨੇ ਪਰਿਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕੋਚਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ ਤਾਂ ਉਹ ਨਿੱਜੀ ਤੌਰ ਉਤੇ ਮੈਨੂੰ ਮਿਲ ਸਕਦੇ ਹਨ ਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਜ਼ਰੂਰੀ ਖਬਰ : CBSE ਤੇ PSEB ਵੱਲੋਂ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਅੱਜ