ਅਮਰੀਕਾ ਦੀ ਯਾਤਰਾ ਤੋਂ ਪਰਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਇਕ ਵਾਰ ਫਿਰ ਟਰੱਕ ਵਿਚ ਸਵਾਰੀ ਨੂੰ ਲੈ ਕੇ ਚਰਚਾ ਵਿਚ ਹਨ। ਇਸ ਵਾਰ ਉਨ੍ਹਾਂ ਨੇ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀਸੀ ਤੋਂ ਨਿਊਯਾਰਕ ਤੱਕ ਇਕ ਟਰੱਕ ਦੀ ਸਵਾਰੀ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਤ ਭਾਰਤੀ ਮੂਲ ਦੇ ਇਕ ਟਰੱਕ ਡਰਾਈਵਰ ਤਲਜਿੰਦਰ ਸਿੰਘ ਵਿਚ ਹੋਈ ਗੱਲਬਾਤ ਦਾ ਵੀਡੀਓ ਕਾਂਗਰਸ ਨੇ ਆਪਣੇ ਟਵਿੱਟਰ ਤੇ ਯੂਟਿਊਬ ਚੈਨਲ ‘ਤੇ ਸ਼ੇਅਰ ਕੀਤਾ। ਇਸ ਗੱਲਬਾਤ ਵਿਚ ਤਲਜਿੰਦਰ ਨੇ ਅਮਰੀਕਾ ਵਿਚ ਕੰਮ ਕਰਨ ਦੇ ਬਾਅਦ ਦੇ ਤਜਰਬਿਆਂ ਬਾਰੇ ਵਿਸਤਾਰ ਵਿਚ ਗੱਲਬਾਤ ਕੀਤੀ ਤੇ ਦੱਸਿਆ ਕਿ ਕਿਵੇਂ ਇਹ ਭਾਰਤ ਵਿਚ ਟਰੱਕ ਚਲਾਉਣ ਤੋਂ ਵੱਖਰਾ ਹੈ।
ਰਾਹੁਲ ਗਾਂਧੀ ਇਸ ਟਰੱਕ ਦੇ ਅੰਦਰ ਮੌਜੂਦ ਸਹੂਲਤਾਂ ਤੋਂ ਕਾਫੀ ਪ੍ਰਭਾਵਿਤ ਹੋਏ ਪਰ ਜਦੋਂ ਉਨ੍ਹਾਂ ਨੇ ਤਲਜਿੰਦਰ ਦੀ ਕਮਾਈ ਸੁਣੀ ਤਾਂ ਹੈਰਾਨ ਰਹਿ ਗਏ। ਇਸ ਵੀਡੀਓ ਵਿਚ ਰਾਹੁਲ ਗਾਂਧੀ ਇਕ ਜਗ੍ਹਾ ਕਹਿੰਦੇ ਹਨ-‘ਇਸ ਟਰੱਕ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਡਰਾਈਵਰ ਦੇ ਆਰਾਮ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ ਜਦੋਂ ਕਿ ਭਾਰਤ ਵਿਚ ਅਜਿਹਾ ਨਹੀਂ ਹੁੰਦਾ। ਇਸ ‘ਤੇ ਤਲਜਿੰਦਰ ਨੇ ਦੱਸਿਆ ਕਿ ਅਮਰੀਕਾ ਵਿਚ ਟਰੱਕ ਡਰਾਈਵਰ ਦੀ ਸਹੂਲਤ ਦਾ ਧਿਆਨ ਰੱਖਿਆ ਜਾਂਦਾ ਹੈ ਕਿਉਂਕਿ ਇਥੇ ਇਨ੍ਹਾਂ ਨੂੰ ਮੈਨੂਫੈਕਚਰਿੰਗ ਦਾ ਹਿੱਸਾ ਮੰਨਿਆ ਜਾਂਦਾ ਹੈ।
ਇਸ ਦੌਰਾਨ ਰਾਹੁਲ ਗਾਂਧੀ ਟਰੱਕ ਡਰਾਈਵਰ ਤੋਂ ਕੋਈ ਗਾਣਾ ਵਜਾਉਣ ਲਈ ਕਹਿੰਦੇ ਤਾਂ ਉਹ ਪੁੱਛਦਾ ਕਿ ਕਿਹੜਾ ਗਾਣਾ ਚਲਾਵਾਂ? ਇਸ ‘ਤੇ ਰਾਹੁਲ ਕਹਿੰਦੇ ਹਨ-‘ਸਿੱਧੂ ਮੂਸੇਵਾਲਾ ਦਾ 295 ਲਗਾਓ….’।
ਇਸ ਤੋਂ ਬਾਅਦ ਰਾਹੁਲ ਗਾਂਧੀ ਤਲਜਿੰਦਰ ਤੋਂ ਪੁੱਛਦੇ ਹਨ ਕਿ ਤੁਸੀਂ ਕਿੰਨਾ ਕਮਾ ਲੈਂਦੇ ਹੋ ਤਾਂ ਉਹ ਦੱਸਦਾ ਹੈ ਕਿ ਭਾਰਤ ਦੇ ਹਿਸਾਬ ਨਾਲ ਤਾਂ ਇਥੇ ਬਹੁਤ ਕਮਾ ਲੈਂਦੇ ਹਾਂ। ਜੇਕਰ ਤੁਸੀਂ ਸਿਰਫ ਡਰਾਈਵਰ ਦਾ ਕੰਮ ਕਰੋ ਤਾਂ 5 ਹਜ਼ਾਰ ਡਾਲਰ ਕਮਾ ਲੈਂਦੇ ਹੋ ਤੇ ਜੇਕਰ ਆਪਣਾ ਟਰੱਕ ਹੈ ਤਾ 8 ਲੱਖ ਰੁਪਏ (8-10 ਹਜ਼ਾਰ ਡਾਲਰ) ਕਿਤੇ ਨਹੀਂ ਗਿਆ। ਤਲਜਿੰਦਰ ਦੇ ਇਸ ਜਵਾਬ ‘ਤੇ ਰਾਹੁਲ ਗਾਂਧੀ ਹੈਰਾਨੀ ਨਾਲ ਪੁੱਛਦੇ ਹਨ ਕਿ ‘ਮਹੀਨੇ ਦਾ…’ ਤਾਂ ਇਸ ‘ਤੇ ਤਲਜਿੰਦਰ ਦੱਸਦੇ ਹਨ-ਹਾਂ, ਹਰ ਮਹੀਨੇ 8 ਲੱਖ ਰੁਪਏ ਦੀ ਕਮਾਈ ਕਰ ਲੈਂਦਾ ਹਾਂ। ਇਸ ਇੰਡਸਟਰੀ ਵਿਚ ਬਹੁਤ ਪੈਸਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਕਰੋੜਾਂ ਦੀ ਲੁੱਟ ਮਾਮਲੇ ‘ਚ ਮੁੱਲਾਂਪੁੱਰ ਦਾਖਾ ਤੋਂ 3 ਗ੍ਰਿਫਤਾਰ, ਮੁਲਜ਼ਮਾਂ ‘ਚ ਮਹਿਲਾ ਵੀ ਸ਼ਾਮਲ
ਤਲਜਿੰਦਰ ਭਾਰਤ ਤੇ ਅਮਰੀਕਾ ਵਿਚ ਟਰੱਕ ਚਲਾਉਣ ਦੇ ਵਿਚ ਦਾ ਫਰਕ ਦੱਸਦੇ ਹੋਏ ਕਹਿੰਦਾ ਹੈ ਕਿ ਅਮਰੀਕਾ ਵਿਚ ਕੋਈ ਪੁਲਿਸ ਵਾਲਾ ਤੰਗਾ ਨਹੀਂ ਕਰਦਾ। ਰਸਤੇ ਵਿਚ ਕੋਈ ਵਸੂਲੀ ਵਰਗੀ ਗੱਲ ਨਹੀਂ ਹੁੰਦੀ। ਇਸ ਦੇ ਨਾਲ ਹੀ ਉਹ ਦੱਸਦੇ ਹਨ ਕਿ ਅਮਰੀਕਾ ਵਿਚ ਟਰੱਕ ਡਰਾਈਵਰ ਨੂੰ ਕ੍ਰੈਡਿਟ ‘ਤੇ ਆਸਾਨੀ ਨਾਲ ਲੋਨ ਮਿਲ ਜਾਂਦਾ ਹੈ ਪਰ ਜਦੋਂ ਭਾਰਤ ਵਿਚ ਟਰੱਕ ਡਰਾਈਵਰ ਜਾਂ ਕੋਈ ਗਰੀਬ ਇਨਸਾਨ ਲੋਨ ਲੈਣ ਬੈਂਕ ਜਾਂਦਾ ਹੈਤਾਂ ਉਸ ਤੋਂ ਜ਼ਮੀਨ ਜਾਂ ਪ੍ਰਾਪਰਟੀ ਦੇ ਕਾਗਜ਼ ਮੰਗੇ ਜਾਂਦੇ ਹਨ। ਭਲਾ ਗਰੀਬ ਆਦਮੀ ਕੋਲ ਪ੍ਰਾਪਰਟੀ ਕਿਥੋਂ ਹੋਵੇਗੀ। ਲੋਕਾਂ ਨੂੰ ਲੋਨ ਨਹੀਂ ਮਿਲਦਾ ਤੇ ਉਹ ਮਜਬੂਰ ਹੋ ਕੇ ਦੂਜਿਆਂ ਦਾ ਟਰੱਕ ਚਲਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: