ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ਨੂੰ ਜੰਮ ਕੇ ਘੇਰਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਵਿਚ ਡਬਲ A ਵੈਰੀਐਂਟ ਫੈਲ ਰਿਹਾ ਹੈ। ਡਬਲ A ਯਾਨੀ ਅੰਬਾਨੀ ਤੇ ਅਡਾਨੀ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਚਲਾਉਣ ਲਈ ਕੇਂਦਰ ਅਤੇ ਸੂਬੇ ਵਿਚ ਗੱਲਬਾਤ ਜ਼ਰੂਰੀ ਹੈ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਵਿਚ ਹਿੱਸਾ ਲੈਂਦੇ ਹੋਏ ਰਾਹੁਲ ਨੇ ਇਹ ਗੱਲਾਂ ਲੋਕ ਸਭਾ ਵਿਚ ਕਹੀਆਂ।
ਰਾਹੁਲ ਨੇ ਕਿਹਾ ਕਿ ਫਾਰਮਲ ਸੈਕਟਰ ‘ਤੇ ਕਬਜ਼ਾ ਹੋ ਰਿਹਾ ਹੈ। ਮੈਂ ਦੋਵਾਂ ਬਾਰੇ ਬੋਲਾਂਗਾ। ਜਿਵੇਂ ਕੋਰੋਨਾ ਸਮੇਂ ਵੱਖ-ਵੱਖ ਵੈਰੀਐਂਟ ਆਉਂਦੇ ਹਨ, ਅਜਿਹੇ ਹੀ ਡਬਲ A ਵੈਰੀਐਂਟ ਹਿੰਦੋਸਤਾਨ ਦੀ ਪੂਰੀ ਅਰਥਵਿਵਸਥਾ ਵਿਚ ਫੈਲ ਰਹੇ ਹਨ। ਇੱਕ ਵਿਅਕਤੀ ਨੂੰ ਹਿੰਦੋਸਤਾਨ ਦੇ ਸਾਰੇ ਪੋਰਟ। ਹਿੰਦੋਸਤਾਨ ਦੇ ਸਾਰੇ ਏਅਰਪੋਰਟ, ਪਾਵਰ, ਗ੍ਰੀਨ ਐਨਰਜੀ, ਐਡੀਬਿਲ ਜੋ ਵੀ ਹਿੰਦੋਸਤਾਨ ਵਿਚ ਹੁੰਦਾ ਹੈ, ਉਥੇ ਅਡਾਨੀ ਜੀ ਦਿਖਾਈ ਦਿੰਦੇ ਹਨ। ਦੂਜੇ ਪਾਸੇ ਅੰਬਾਨੀ ਜੀ ਰਿਟੇਲ,ਈ-ਕਾਮਰਸ, ਪੈਟੋਰਲ ‘ਚ ਦਿਖਾਈ ਦਿੰਦੇ ਹਨ ਤਾਂ ਦੇਸ਼ ਦਾ ਪੂਰਾ ਕਾਰੋਬਾਰ ਕੁਝ ਚੁਣੇ ਹੋਏ ਲੋਕਾਂ ਦੇ ਹੱਥਾਂ ਵਿਚ ਹੀ ਜਾ ਰਿਹਾ ਹੈ।
ਦੋ ਹਿੰਦੋਸਤਾਨ ਬਣ ਰਹੇ ਹਨ। ਇੱਕ ਅਮੀਰਾਂ ਦਾ ਹਿੰਦੋਸਤਾਨ ਤੇ ਦੂਜਾ ਗਰੀਬਾਂ ਦਾ ਹਿੰਦੋਸਤਾਨ। ਇਨ੍ਹਾਂ ਦੋਵੇਂ ਹਿੰਦੋਸਤਾਨਾਂ ਦੇ ਵਿਚ ਖਾਈ ਵਧਦੀ ਜਾ ਰਹੀ ਹੈ। ਗਰੀਬ ਹਿੰਦੋਸਤਾਨ ਕੋਲ ਅੱਜ ਰੋਜ਼ਗਾਰ ਨਹੀਂ ਹੈ। ਰਾਸ਼ਟਰਪਤੀ ਦੇ ਭਾਸ਼ਣ ਵਿਚ ਬੇਰੋਜ਼ਗਾਰੀ ਬਾਰੇ ਇੱਕ ਵੀ ਸ਼ਬਦ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਹਾਲਾਤ ਕਿਵੇਂ ਪੈਦਾ ਹੋਏ। ਇਹ ਦੋ ਹਿੰਦੋਸਤਾਨ ਪੈਦਾ ਕਿਵੇਂ ਹੋਏ?
ਸਾਰੀ ਦੇ ਸਾਰੀ ਸਮਾਲ ਬਿਜ਼ਨੈੱਸ ਇੰਡਸਟਰੀ ਨੂੰ ਤੁਸੀਂ ਖਤਮ ਕਰ ਦਿੱਤਾ। ਜੇਕਰ ਤੁਸੀਂ ਮਦਦ ਕਰਦੇ ਤਾਂ ਮੈਨੂਫੈਕਚਰਿੰਗ ਸੈਕਟਰ ਤਿਆਰ ਹੋ ਸਕਦਾ ਹੈ। ਤੁਸੀਂ ਮੇਕ ਇਨ ਇੰਡੀਆ ਕਰਦੇ ਹੋ ਪਰ ਤੁਸੀਂ ਤਾਂ ਅਸੰਗਠਿਤ ਲੋਕਾਂ ਨੂੰ ਖਤਮ ਕਰ ਦਿੱਤਾ।ਉਹੀ ਤਾਂ ਮੇਡ ਇਨ ਇੰਡੀਆ ਵਾਲੇ ਹਨ। ਸਮਾਲ ਤੇ ਮੱਧਮ ਇੰਡਸਟਰੀ ਨੂੰ ਸਪੋਰਟ ਕੀਤੇ ਬਿਨਾਂ ਮੇਡ ਇਨ ਇੰਡੀਆ ਹੋ ਹੀ ਨਹੀਂ ਸਕਦਾ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਤੁਸੀਂ ਮੇਕ ਇਨ ਇੰਡੀਆ, ਨਿਊ ਇੰਡੀਆ, ਸਟਾਰਟ ਅੱਪ ਬੋਲਦੇ ਜਾਂਦੇ ਹੋ ਅਤੇ ਦੇਸ਼ ਵਿਚ ਬੇਰੋਜ਼ਗਾਰੀ ਫੈਲਦੀ ਜਾ ਰਹੀ ਹੈ। ਤੁਸੀਂਇਹ ਨਾ ਸੋਚੋ ਕਿ ਇਹ ਹਿੰਦੋਸਤਾਨ ਚੁੱਪ ਬੈਠਾ ਰਹੇਗਾ।ਇਸ ਗਰੀਬ ਹਿੰਦੋਸਤਾਨ ਨੂੰ ਇਹ ਦਿਖ ਰਿਹਾ ਹੈ ਕਿ ਹਿੰਦੋਸਤਾਨ ਦੇ 10 ਲੋਕਾਂ ਕੋਲ 40 ਫੀਸਦੀ ਜਨਤਾ ਤੋਂ ਵੱਧ ਪੈਸਾ ਹੈ।ਇਹ ਕਿਸ ਨੇ ਕੀਤਾ? ਇਹ ਨਰਿੰਦਰ ਮੋਦੀ ਨੇ ਕੀਤਾ। ਤੁਸੀਂ ਜੋ ਦੋ ਹਿੰਦੋਸਤਾਨ ਬਣਾ ਰਹੇ ਹੋ, ਇਸ ਹਿੰਦੋਸਤਾਨ ਨੂੰ ਜੋੜਨ ਦਾ ਕੰਮ ਜਲਦੀ ਨਾਲ ਕਰੋ।