ਅਫਰੀਕੀ ਦੇਸ਼ ਕਾਂਗੋ ‘ਚ 2 ਦਿਨਾਂ ਤੋਂ ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕਾਂਗੋ ‘ਚ ਸਕੂਲ-ਹਸਪਤਾਲ ਰੁੜ੍ਹ ਗਏ ਹਨ। ਨਾਲ ਹੀ ਹੁਣ ਤੱਕ 170 ਤੋਂ ਵੱਧ ਲੋਕਾਂ ਦੇ ਮੌਤ ਹੋ ਚੁਕੀ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਮਲਬੇ ਹੇਠ ਦੱਬੇ ਹੋਏ ਹਨ। ਅੰਦਾਜਾ ਲਗਾਇਆ ਜਾ ਰਿਹਾ ਹੈ ਕਈ ਮਰਨ ਵਾਲੇ ਲੋਕਾਂ ਦਾ ਅੰਕੜਾ ਵੱਧ ਸਕਦਾ ਹੈ।
ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਦੱਖਣੀ ਕਿਵੂ ਸੂਬੇ ਦੇ ਕਾਲੇਹੇ ਖੇਤਰ ਵਿੱਚ 4 ਮਈ ਨੂੰ ਇੱਕ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਆ ਗਿਆ ਸੀ। ਇਸ ਕਾਰਨ ਬੁਸ਼ੂਸ਼ੂ ਅਤੇ ਨਿਆਮੁਕੁਬੀ ਪਿੰਡਾਂ ਵਿੱਚ ਪਾਣੀ ਭਰ ਗਿਆ। ਨਿਆਮੁਕੁਬੀ ਪਿੰਡ ਦੇ ਰਹਿਣ ਵਾਲੇ ਮੁਪੇਂਡਾ ਨੇ ਕਿਹਾ- ਹੜ੍ਹ ਨੇ ਪੂਰੇ ਪਿੰਡ ਵਿੱਚ ਤਬਾਹੀ ਮਚਾਈ ਹੈ। ਮੇਰੀ ਮਾਂ, ਮੇਰੇ 11 ਬੱਚੇ ਵੀ ਵਹਿ ਗਏ।
ਕਿਵੂ ਸੂਬੇ ਦੇ ਗਵਰਨਰ ਨੇ ਦੱਸਿਆ ਕਿ ਇੱਥੇ ਕਈ ਘਰ ਪੂਰੀ ਤਰ੍ਹਾਂ ਡੁੱਬ ਗਏ ਹਨ। ਸਕੂਲ, ਹਸਪਤਾਲ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ। ਪੀਣ ਵਾਲੇ ਪਾਣੀ ਅਤੇ ਬਿਜਲੀ ਦੀ ਸਪਲਾਈ ਵੀ ਬੰਦ ਹੋ ਗਈ ਹੈ। ਹੁਣ ਤੱਕ 176 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਵਧ ਸਕਦਾ ਹੈ। 100 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਹਾਲਾਂਕਿ ਸਥਾਨਕ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਮਲਬੇ ‘ਚੋਂ 226 ਲਾਸ਼ਾਂ ਕੱਢੀਆਂ ਗਈਆਂ ਹਨ।
ਇਹ ਵੀ ਪੜ੍ਹੋ : CM ਮਾਨ ਨੇ ਰਗਬੀ ਬਾਲਾਂ ਦੇ ਕੰਟੇਨਰ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ, ਕਿਹਾ- ਜਲੰਧਰ ਸਪੋਰਟਸ ਹੱਬ
ਬਚਾਅ ਕਰਮਚਾਰੀ ਨੇ ਕਿਹਾ- ਮਿੱਟੀ ਬਹੁਤ ਗਿੱਲੀ ਹੈ ਅਤੇ ਖੇਤਰ ਫਿਸਲਿਆ ਹੋਇਆ ਹੈ ਜਿਸ ਕਾਰਨ ਬਚਾਅ ਕਾਰਜ ਵਿਚ ਕਾਫੀ ਦਿੱਕਤਾਂ ਆ ਰਹੀਆਂ ਹਨ। ਪਰ ਇਲਾਕਿਆਂ ‘ਚ ਬਚਾਅ ਕਾਰਜ ਜਾਰੀ ਹਨ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੋ ਦਿਨਾਂ ਤੋਂ ਬਿਨਾਂ ਸੌਂਣ ਵਾਲੇ ਲੋਕਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕੋਲ ਇੱਕ ਦਿਨ ਵਿੱਚ 56 ਤੋਂ ਵੱਧ ਮਰੀਜ਼ ਆ ਰਹੇ ਹਨ। ਇਹਨਾਂ ਵਿੱਚੋਂ 80% ਲੋਕਾਂ ਦੇ ਫ੍ਰੈਕਚਰ ਹਨ।
ਵੀਡੀਓ ਲਈ ਕਲਿੱਕ ਕਰੋ -: