ਰਾਜਸਥਾਨ ਪੁਲਿਸ ਨੇ ਇਕ ਪੰਜਾਬੀ ਸਣੇ ਲਾਰੈਂਸ ਗੈਂਗ ਦੇ 3 ਗੁਰਗਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 2 ਮੋਟਰਸਾਈਕਲ ਵੀ ਬਰਾਮਦ ਕੀਤੀ ਹੈ ਜਦੋਂ ਕਿ ਇਕ ਮੁਲਜ਼ਮ ਫਰਾਰ ਹੋ ਗਿਆ।
ਪਰਿਸ ਦੇਸ਼ਮੁਖ ਐਸਪੀ ਸ੍ਰੀਗੰਗਾਨਗਰ ਨੇ ਦੱਸਿਆ ਕਿ ਬੀਐਸਐਫ (34ਵੀਂ ਬਟਾਲੀਅਨ) ਪੋਸਟ 41 ਪੀਐਸ ਨੇ ਥਾਣਾ ਸਮੇਜਾਕੋਠੀ ਵਿਖੇ ਹੈਰੋਇਨ ਤਸਕਰਾਂ ਬਾਰੇ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਜਵਾਨਾਂ, ਸੀਆਈਡੀ ਅਤੇ ਜ਼ਿਲ੍ਹਾ ਵਿਸ਼ੇਸ਼ ਟੀਮ ਵੱਲੋਂ ਸਾਂਝੀ ਨਾਕਾਬੰਦੀ ਕੀਤੀ ਗਈ ਅਤੇ ਤੜਕੇ 3.30 ਵਜੇ ਦੇ ਕਰੀਬ 2 ਮੋਟਰਸਾਈਕਲਾਂ ‘ਤੇ ਸਵਾਰ 4 ਸ਼ੱਕੀ ਵਿਅਕਤੀਆਂ ਨੂੰ ਰੋਕਿਆ ਗਿਆ ਅਤੇ ਉਹ ਭੱਜਣ ਲੱਗੇ।
ਜਿਸ ‘ਤੇ ਪੁਲਿਸ ਸਟਾਫ ਤੇ ਡੌਗ ਸਕੁਐਡ ਬੀਐੱਸਐੱਫ ਦੀ ਸਹਾਇਤਾ ਨਾਲ ਸੁਰਿੰਦਰ ਉਰਫ ਸੋਨੂੰ, ਕੁਲਦੀਪ ਸਿੰਘ ਉਰਫ ਸੰਦੀਪ ਉਰਫ ਪਹਿਲਵਾਨ (ਅਜਨਾਲਾ) ਤੇ ਪੁਨੀਤ ਕਾਜਲਾ ਨੂੰ ਕਾਬੂ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਤੋਂ 12 ਕਿਲੋ ਹੈਰੋਇਨ ਦੇ ਇਾਲਵਾ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਨਸ਼ੇ ਦੀ ਤਸਕਰੀ ਦਾ ਰੈਕੇਟ ਸੁਨੀਲ ਯਾਦਵ ਉਰਫ ਗੋਲੂ ਵੱਲੋਂ ਚਲਾਇਆ ਜਾ ਰਿਹਾ ਹੈ ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਹੈ।
ਇਹ ਵੀ ਪੜ੍ਹੋ : ਅਮਰੀਕੀ ਸੀਕ੍ਰੇਟ ਦਸਤਾਵੇਜ਼ ਲੀਕ ਕਰਨ ਵਾਲਾ ਫੌਜੀ ਗ੍ਰਿਫਤਾਰ, FBI ਨੇ ਘਰ ਤੋਂ ਹਥਿਆਰ ਕੀਤੇ ਬਰਾਮਦ
ਸੁਨੀਲ ਯਾਦਵ ਉਰਫ ਗੋਲੂ ਨੇ ਅੰਕਿਤ ਭਾਦੂ ਨਾਲ ਮਿਲ ਕੇ ਸਾਲ 2017 ਵਿਚ ਪੰਕਜ ਸੋਨੀ ਦੀ ਹੱਤਿਆ ਕੀਤੀ ਸੀ। ਲਾਰੈਂਸ ਬਿਸ਼ਨੋਈ ਦੇ ਗੁਰਗੇ ਪਾਕਿਸਤਾਨੀ ਤਸਕਰਾਂ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਕਰਦੇ ਹਨ। ਹੁਣ ਲਾਰੈਂਸ ਬਿਸ਼ਨੋਈ ਨਾਲ ਵੀ ਇਸ ਸਬੰਧੀ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: