ਲਗਾਤਾਰ ਵਧਦੀ ਮਹਿੰਗਾਈ ਕਾਰਨ ਰਿਜ਼ਰਵ ਬੈਂਕ ਨੇ ਇੱਕ ਵਾਰ ਫਿਰ ਰੇਪੋ ਰੇਟ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ ਰੇਪੋ ਰੇਟ ਵਿਚ 50 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਰੇਪੋ ਰੇਟ ਵਧ ਕੇ 5.4 ਫੀਸਦੀ ਹੋ ਗਿਆ ਹੈ. ਮਈ ਵਿਚ ਰੇਪੋ ਰੇਟ ਵਿਚ 40 ਬੇਸਿਸ ਪੁਆਇੰਟ ਤੇ ਜੂਨ ਵਿਚ 50 ਆਧਾਰ ਅੰਕਾਂ ਦੇ ਵਾਧੇ ਦੇ ਬਾਅਦ ਆਰਬੀਆਈ ਵੱਲੋਂ ਕੀਤਾ ਗਿਆ ਇਹ ਤੀਜਾ ਵਾਧਾ ਹੈ। ਆਰਬੀਆਈ ਵੱਲੋਂ ਰੇਪੋ ਰੇਟ ਵਧਾਉਣ ਨਾਲ ਤੁਹਾਡੇ ਹੋਮ ਤੇ ਕਾਰ ਲੋਨ ਵਰਗੇ ਹੋਰ ਕਰਜ਼ਿਆਂ ਦੀ EMI ਵਧ ਜਾਵੇਗੀ।
ਚਾਰ ਮਹੀਨੇ ਦੀ ਮਿਆਦ ਵਿਚ ਰੇਪੋ ਰੇਟ ਵਿਚ ਲਗਾਤਾਰ ਤੀਜਾ ਵਾਧਾ ਹੈ। ਰਿਜ਼ਰਵ ਬੈਂਕ ਤੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਕਮੇਟੀ ਦੀ ਅਗਸਤ ਵਿਚ ਕੀਤੀ ਬੈਠਕ ਦੇ ਬਾਅਦ ਅੱਜ ਰੇਪੋ ਰੇਟ ਵਧਾਉਣ ਦੀ ਜਾਣਕਾਰੀ ਦਿੱਤੀ ਹੈ। ਮੁਦਰਾ ਸਫੀਤੀ ਲਗਭਗ ਇਕ ਦਹਾਕੇ ਦੇ ਉੱਚ ਪੱਧਰ ‘ਤੇ ਚੱਲ ਰਹੀ ਹੈ ਤੇ ਰੁਪਿਆ ਡਾਲਰ ਦੇ ਮੁਕਾਬਲੇ ਹੇਠਲੇ ਪੱਧਰ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਦੁਨੀਆ ਦੇ ਦੂਜੇ ਕੇਂਦਰੀ ਬੈੰਕਾਂ ਵੱਲੋਂ ਦਰਾਂ ਦੇ ਵਾਧੇ ਨੂੰ ਦੇਖਦੇ ਹੋਏ ਆਰਬੀਆਈ ਨੇ ਮਈ ਵਿਚ ਦਰਾਂ ਵਧਾਉਣਾ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ : ਤੇਜ਼ੀ ਨਾਲ ਫੈਲਦੇ ਮੰਕੀਪੌਕਸ ਨੂੰ ਲੈ ਕੇ ਅਮਰੀਕਾ ਅਲਰਟ, ਕੀਤਾ ਹੈਲਥ ਐਮਰਜੈਂਸੀ ਦਾ ਐਲਾਨ
ਰਿਜ਼ਰਵ ਬੈਂਕ ਨੇ ਵਧਦੀ ਮਹਿੰਗਾਈ ਨੂੰ ਕਾਬੂ ਵਿਚ ਲਿਆਉਣ ਲਈ ਮਈਤੇ ਜੂਨ ਵਿਚ ਨੀਤੀਗਤ ਦਰ ਵਿਚ ਕੁੱਲ 0.90 ਫੀਸਦੀ ਦਾ ਵਾਧਾ ਕੀਤਾ। ਭਾਰਤ ਵਿਚ ਖੁਦਰਾ ਮਹਿੰਗਾਈ ਦਰ ਜੂਨ ਵਿਚ ਲਗਾਤਾਰ ਛੇਵੇਂ ਮਹੀਨੇ ਭਾਰਤੀ ਰਿਜ਼ਰਵ ਬੈਂਕ ਦੇ 6 ਫੀਸਦੀ ਦੇ ਉਪਰੀ ਟੋਲਰੈਂਸ ਬੈਂਡ ਤੋਂ ਵਧ ਚੱਲ ਰਹੀ ਹੈ। ਜੂਨ ਵਿਚ ਖੁਦਰਾ ਮਹਿੰਗਾਈ 7.01 ਫੀਸਦੀ ‘ਤੇ ਆ ਗਈ।
ਵੀਡੀਓ ਲਈ ਕਲਿੱਕ ਕਰੋ -: