ਦੇਸ਼ ਵਿਚ ਛੋਟੇ ਨੋਟਾਂ ਦੀ ਕਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਜ਼ਾਰ ਵਿਚ ਛੋਟੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਖੁੱਲ੍ਹੇ ਪੈਸੇ ਸਬੰਧੀ ਕਾਫ਼ੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਸ ਸਮੱਸਿਆ ਤੋਂ ਭਾਰਤੀ ਰਿਜ਼ਰਵ ਬੈਂਕ (RBI) ਵੀ ਜਾਣੂ ਹੈ ਅਤੇ ਹੁਣ ਰਿਜ਼ਰਵ ਬੈਂਕ ਇਸ ਸਮੱਸਿਆ ਦਾ ਹੱਲ ਲੀ ਕੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਜ਼ਰਵ ਬੈਂਕ ATM ‘ਚ ਛੋਟੇ ਨੋਟਾਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ATM ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਛੋਟੇ ਨੋਟ ਦੀ ਕਮੀ ਸਬੰਧੀ ਰਿਜ਼ਰਵ ਬੈਂਕ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ। ਜਿਸ ਮਗਰੋਂ ਰਿਜ਼ਰਵ ਬੈਂਕ ਨਾ ਸਿਰਫ ATM ‘ਚ ਛੋਟੇ ਨੋਟਾਂ ਦੀ ਗਿਣਤੀ ਵਧਾਉਣ ‘ਤੇ ਵਿਚਾਰ ਕਰ ਰਿਹਾ ਹੈ, ਸਗੋਂ ਇਸ ‘ਤੋਂ ਇਲਾਵਾ ਕਈ ਵਿਕਲਪਾਂ ‘ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਖੁੱਲ੍ਹੇ ਨੋਟਾਂ ਦੇ ਮੁੱਦੇ ‘ਤੇ ਇਸ ਮਹੀਨੇ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਇਸ ਮਾਮਲੇ ਨੂੰ ਲੈ ਕੇ ਕਈ ਸੁਝਾਅ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਤੀਜੀ ਵਾਰ ਪੈਰੋਲ ‘ਤੇ ਬਾਹਰ ਆਏ ਰਾਮ ਰਹੀਮ ‘ਤੇ ਹਰਿਆਣਾ ਸਰਕਾਰ ਮਿਹਰਬਾਨ, 90 ਦਿਨਾਂ ਦੀ ਸਜ਼ਾ ਮੁਆਫ਼
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਜ਼ਾਰ ‘ਚ 10, 20 ਅਤੇ 50 ਰੁਪਏ ਦੇ ਨੋਟਾਂ ਦੀ ਕਮੀ ਹੈ। ਜਿਸ ਨੂੰ ਲੈ ਕੇ ਰਿਜ਼ਰਵ ਬੈਂਕ UPI ‘ਤੇ ਆਧਾਰਿਤ ATM ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਆਮ ਲੋਕ ਇਨ੍ਹਾਂ UPI ਆਧਾਰਿਤ ATM ਤੋਂ ਛੋਟੇ ਨੋਟ ਕਢਵਾ ਸਕਣਗੇ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਹੋਰ ਬੈਂਕਾਂ ਨੂੰ ਮੌਜੂਦਾ ATM ਵਿੱਚ ਛੋਟੇ ਨੋਟਾਂ ਦੀ ਗਿਣਤੀ ਵਧਾਉਣ ਦਾ ਆਦੇਸ਼ ਵੀ ਦੇ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: