ਅੰਮ੍ਰਿਤਸਰ ਵਿਚ ਇਕ ਸਿਰਫਿਰੇ ਆਸ਼ਿਕ ਨੇ ਰਿਲੇਸ਼ਨਸ਼ਿਪ ਤੋਂ ਮਨ੍ਹਾ ਕਰਨ ‘ਤੇ ਇਕ ਲੜਕੀ ਨੂੰ ਗੋਲੀ ਮਾਰ ਦਿੱਤੀ। ਲੜਕੀ ਹਸਪਤਾਲ ਵਿਚ ਦਾਖਲ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਅੰਮ੍ਰਿਤਸਰ ਦੀ ਫ੍ਰੈਂਡਸ ਕਾਲੋਨੀ ਵਿਚ ਹੋਈ। ਕਾਲੋਨੀ ਵਿਚ ਰਹਿਣ ਵਾਲੇ ਅਮੋਲਦੀਪ ਕੌਰ ਘਰ ਦੇ ਬਾਹਰ ਖੜ੍ਹੀ ਸੀ। ਉਦੋਂ ਮੋਟਰਸਾਈਕਲ ‘ਤੇ ਦੋ ਨੌਜਵਾਨ ਆਏ ਤੇ ਲੜਕੀ ਨੂੰ ਤਿੰਨ ਗੋਲੀਆਂ ਮਾਰ ਕੇ ਫਰਾਰ ਹੋ ਗਏ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਹਸਪਤਾਲ ਭਰਤੀ ਕਰਵਾਇਆ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਪਰਿਵਾਰ ਵਾਲਿਆਂ ਨੇ ਅੰਮ੍ਰਿਤਸਰ ਪੁਲਿਸ ਲਾਈਨ ਵਿਚ ਤਾਇਨਾਤ ਇਕ ਏਐੱਸਆਈ ਤੇ ਬੇਟੇ ਦਾ ਨਾਂ ਲਿਆ ਹੈ। ਅਮੋਲਦੀਪ ਦੇ ਦਾਦਾ ਨੇ ਦੱਸਿਆ ਕਿ ਪਹਿਲਾਂ ਮੁਲਜ਼ਮ ਤੇ ਉਸ ਦੀ ਪੋਤੀ ਵਿਚ ਦੋਸਤੀ ਸੀ ਪਰ ਦੋਸ਼ੀ ਦੀਆਂ ਹਰਕਤਾਂ ਦੇਖ ਕੇ ਉਹ ਪਿੱਛੇ ਹਟ ਗਈ। ਕਈ ਵਾਰ ਥਾਣੇ ਵਿਚ ਸ਼ਿਕਾਇਤ ਵੀ ਕੀਤੀ ਗਈ ਪਰ ਉਹ ਵਾਰ-ਵਾਰ ਪ੍ਰੇਸ਼ਾਨ ਕਰ ਰਿਹਾ ਸੀ। ਇਕ ਵਾਰ ਤਾਂ ਏਐੱਸਆਈ ਤੇ ਉਸ ਦਾ ਪੁੱਤਰ ਥਾਣੇ ਵਿਚ ਮਾਫੀ ਮੰਗ ਕੇ ਗਿਆ ਸੀ।
ਇਹ ਵੀ ਪੜ੍ਹੋ : ਯੇਰੂਸ਼ਲਮ ਦੇ ਪੂਜਾ ਘਰ ‘ਚ ਅੱਤਵਾਦੀ ਹਮਲਾ, ਫਾਇਰਿੰਗ ਵਿਚ 8 ਲੋਕਾਂ ਦੀ ਮੌਤ, 10 ਜ਼ਖਮੀ
ਐੱਸਐੱਚਓ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੀੜਤ ਪਰਿਵਾਰ ਦਾ ਪਹਿਲਾਂ ਤੋਂ ਹੀ ਝਗੜਾ ਚੱਲ ਰਿਹਾ ਹੈ ਤੇ ਸ਼ਿਕਾਇਤਾਂ ਥਾਣੇ ਵਿਚ ਪੈਂਡਿੰਗ ਹਨ। ਘਟਨਾ ਦਾ ਉਨ੍ਹਾਂ ਸ਼ਿਕਾਇਤਾਂ ਸਬੰਧੀ ਜਾਂਚ ਦੇ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: