ਬਹੁਤ ਸਾਰੇ ਲੋਕ ਐਂਡ੍ਰਾਇਡ ਫੋਨ ਦੇ ਹੈਂਗ ਹੋਣ ਤੋਂ ਪਰੇਸ਼ਾਨ ਹਨ। ਜਿਵੇਂ-ਜਿਵੇਂ ਫ਼ੋਨ ਪੁਰਾਣਾ ਹੁੰਦਾ ਜਾਂਦਾ ਹੈ, ਇਹ ਹੌਲੀ ਹੋਣ ਲੱਗਦਾ ਹੈ। ਅਜਿਹੇ ‘ਚ ਲੋਕ ਸੋਚਦੇ ਹਨ ਕਿ ਚਲੋ ਨਵਾਂ ਫੋਨ ਲੈ ਲਈਏ। ਪਰ ਬਹੁਤ ਸਾਰੇ ਲੋਕ ਹਨ ਜੋ ਜਾਣਦੇ ਹਨ ਕਿ ਇਸ ਨੂੰ ਕਿਵੇਂ ਠੀਕ ਕਰਨਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਤਰੀਕੇ ਬਾਰੇ ਵੀ ਦੱਸ ਰਹੇ ਹਾਂ ਜਿਸ ਨਾਲ ਫੋਨ ਸਲੋਅ ਨਹੀਂ ਹੋਵੇਗਾ ਅਤੇ ਰਾਕੇਟ ਵਾਂਗ ਚੱਲਣ ਲੱਗੇਗਾ।
ਅਕਸਰ ਸਲੋ ਫੋਨ ਦੀ ਸਮੱਸਿਆ ਪੁਰਾਣੇ ਫੋਨਾਂ ‘ਚ ਆਉਂਦੀ ਹੈ ਕਿਉਂਕਿ ਉਹ ਸਮੇਂ ਦੇ ਨਾਲ ਹੌਲੀ-ਹੌਲੀ ਫੁੱਲ ਹੋਣ ਲੱਗਦੇ ਹਨ। ਜਦੋਂ ਅਜਿਹਾ ਹੁੰਦਾ ਹੈ, ਤਾਂ ਫ਼ੋਨ ‘ਤੇ ਬਹੁਤ ਜ਼ਿਆਦਾ ਲੋਡ ਹੁੰਦਾ ਹੈ, ਅਤੇ ਇਹ ਸਹੀ ਢੰਗ ਨਾਲ ਕੰਮ ਨਹੀਂ ਕਰ ਪਾਉਂਦੇ। ਇਸ ਲਈ ਸਾਨੂੰ ਐਪ ਦੀ ਕੈਸ਼ੇ (Cache) ਫਾਈਲ ਅਤੇ ਸਟੋਰ ਕੀਤੇ ਡਾਟਾ ਨੂੰ ਡਿਲੀਟ ਕਰਦੇ ਰਹਿਣਾ ਚਾਹੀਦਾ ਹੈ। ਹੁਣ ਆਓ ਜਾਣਦੇ ਹਾਂ ਕਿ ਅਜਿਹਾ ਕਿਵੇਂ ਕਰਨਾ ਹੈ।
ਐਪ ਕੈਸ਼ੇ ਫਾਈਲਾਂ ਦੇ ਰੂਪ ਵਿੱਚ ਫੋਨ ਵਿੱਚ ਡਾਟਾ ਨੂੰ ਸੇਵ ਕਰ ਲੈਂਦੇ ਹਨ ਤਾਂ ਕਿ ਜਦੋਂ ਦੁਬਾਰਾ ਖੋਲ੍ਹਿਆ ਜਾਵੇ ਤਾਂ ਲੋਡ ਹੋਣ ਦਾ ਸਮਾਂ ਘੱਟ ਜਾਂਦਾ ਹੈ, ਪਰ ਇਹ ਤੁਹਾਡੇ ਫੋਨ ਦੀ ਸਟੋਰੇਜ ਨੂੰ ਵੀ ਖਾ ਲੈਂਦਾ ਹੈ, ਜਿਸ ਕਾਰਨ ਫੋਨ ਸਲੋਅ ਹੋਣ ਦੀ ਸਮੱਸਿਆ ਹੁੰਦੀ ਹੈ। ਖਾਸ ਤੌਰ ‘ਤੇ ਜਦੋਂ ਤੁਹਾਡਾ ਫ਼ੋਨ ਘੱਟ ਰੈਮ ਜਾਂ ਸਟੋਰੇਜ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ : ਘਰ ਦਾ ਕੰਮ ਕਰ ਰਹੀ ਔਰਤ ਦੀ ਸੱਪ ਦੇ ਡੰਗਣ ਨਾਲ ਮੌ.ਤ, 10 ਦਿਨਾਂ ‘ਚ ਦੂਜੀ ਘਟਨਾ
ਐਪ ਕੈਸ਼ੇ ਨੂੰ ਮਿਟਾਉਣ ਲਈ ਤੁਹਾਨੂੰ ਕੁਝ ਸਟੈਪਸ ਨੂੰ ਫਾਲੋ ਕਰਨਾ ਪਏਗਾ।
- ਇਸ ਦੇ ਲਈ ਸਭ ਤੋਂ ਪਹਿਲਾਂ ਸੈਟਿੰਗ (Settings) ਨੂੰ ਓਪਨ ਕਰੋ। ਫਿਰ ਹੇਠਾਂ ਸਕ੍ਰੋਲ ਕਰੋ ਅਤੇ Apps ਚੁਣੋ। ਹੁਣ See all ਆਪਸ਼ਨ ‘ਤੇ ਜਾਓ।
- ਹੁਣ ਉਸ ਐਪ ‘ਤੇ ਟੈਪ ਕਰੋ ਜਿਸ ਦੀ ਕੈਸ਼ੇ ਫਾਈਲ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ। ਫਿਰ Storage and Cache ਕਰੋ। ਹੁਣ Clear Cache ‘ਤੇ ਜਾਓ, ਅਤੇ ਫਿਰ Clear Storage ‘ਤੇ ਟੈਪ ਕਰ ਦਿਓ।
ਕਿਸੇ ਵੀ ਐਪ ਦੇ ਡਾਟਾ ਨੂੰ ਮਿਟਾਉਣ ਲਈ, ਤੁਹਾਨੂੰ ਕੁਝ ਅਜਿਹੇ ਸਟੈੱਪਸ ਨੂੰ ਫਾਲੋ ਕਰਨਾ ਹੋਵੇਗਾ।
- ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗ ‘ਤੇ ਜਾਓ।
- ਇੱਥੇ ਤੁਹਾਨੂੰ Apps ਦਾ ਆਪਸ਼ਨ ਮਿਲੇਗਾ, ਇਸ ‘ਤੇ ਟੈਪ ਕਰੋ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਕਈ ਆਪਸ਼ਨ ਆ ਜਾਣਗੇ, ਜਿਨ੍ਹਾਂ ‘ਚੋਂ ਤੁਹਾਨੂੰ Apps Management ਨੂੰ ਚੁਣਨਾ ਹੋਵੇਗਾ। ਕੁਝ ਫੋਨਾਂ ‘ਚ ਅਜਿਹਾ ਵੀ ਹੋ ਸਕਦਾ ਹੈ ਕਿ ਇਸ ਸਟੈਪ ‘ਤੇ ਡਾਇਰੈਕਟ ਐਪਸ ਦੀ ਲਿਸਟ ਖੁੱਲ੍ਹ ਜਾਂਦੀ ਹੈ। ਇੱਥੋਂ, ਉਸ App ‘ਤੇ ਕਲਿੱਕ ਕਰੋ ਜਿਸਦਾ ਡਾਟਾ ਕਲੀਅਰ ਕਰਨਾ ਹੈ। ਇਸ ਤੋਂ ਬਾਅਦ Storage Usage ‘ਤੇ ਟੈਪ ਕਰੋ, ਇੱਥੇ ਤੁਹਾਨੂੰ ਕਲੀਅਰ ਡਾਟਾ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: