ਜ਼ਖਮੀ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੂੰ ਡਾਕਟਰੀ ਤੌਰ ‘ਤੇ ਲੋੜ ਪੈਣ ‘ਤੇ ਹਵਾਈ ਜਹਾਜ਼ ਰਾਹੀਂ ਦਿੱਲੀ ਲਿਜਾਇਆ ਜਾ ਸਕਦਾ ਹੈ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਦੇ ਪ੍ਰਧਾਨ ਰੋਹਨ ਜੇਤਲੀ ਨੇ ਕਿਹਾ ਕਿ ਜੇਕਰ ਡਾਕਟਰੀ ਸਲਾਹ ‘ਤੇ ਲੋੜ ਪਈ ਤਾਂ ਉਨ੍ਹਾਂ ਦੀ ਸੰਸਥਾ ਪਲਾਸਟਿਕ ਸਰਜਰੀ ਲਈ ਪੰਤ ਨੂੰ ਦੇਹਰਾਦੂਨ ਤੋਂ ਨਵੀਂ ਦਿੱਲੀ ਏਅਰਲਿਫਟ ਕਰੇਗੀ। ਦੱਸ ਦੇਈਏ ਪੰਤ ਸ਼ੁੱਕਰਵਾਰ ਸਵੇਰੇ ਰੁੜਕੀ ਨੇੜੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਸਨ।
ਰੋਹਨ ਜੇਤਲੀ ਨੇ ਸ਼ਨੀਵਾਰ ਨੂੰ INS ਨੂੰ ਕਿਹਾ, “ਜੇਕਰ ਕੋਈ ਡਾਕਟਰੀ ਲੋੜ ਹੈ, ਤਾਂ ਅਸੀਂ ਪਲਾਸਟਿਕ ਸਰਜਰੀ ਲਈ ਪੰਤ ਨੂੰ ਦਿੱਲੀ ਲੈ ਜਾ ਸਕਦੇ ਹਾਂ। ਮੈਕਸ ਹਸਪਤਾਲ ਦੇਹਰਾਦੂਨ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ।” ਇਸ ਦੌਰਾਨ ਰਾਜ ਦੇ ਮੈਡੀਕਲ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ: ਧੰਨ ਸਿੰਘ ਰਾਵਤ ਨੇ ਸੜਕ ਹਾਦਸੇ ਵਿੱਚ ਪੰਤ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪੰਤ ਦੇ ਇਲਾਜ ਦੇ ਯੋਗ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਇਸਦੇ ਨਾਲ ਹੀ ਜ਼ਖਮੀ ਕ੍ਰਿਕਟਰ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ‘ਚ ਰੈਫਰ ਕੀਤੇ ਜਾਣ ਤੋਂ ਬਾਅਦ ਡਾਕਟਰ ਰਾਵਤ ਨੇ ਮੈਕਸ ਹਸਪਤਾਲ ਦੇ ਪ੍ਰਬੰਧਨ ਅਤੇ ਡਾਕਟਰਾਂ ਤੋਂ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਵੀ ਲਈ।
ਇਹ ਵੀ ਪੜ੍ਹੋ : ਗਯਾ : 40 ਸਾਲ ਤੱਕ ਸਵੀਪਰ ਰਹੀ ਔਰਤ ਨੇ ਰਚਿਆ ਇਤਿਹਾਸ, ਬਣੀ ਡਿਪਟੀ ਮੇਅਰ
ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਪੰਤ ਦੇ ਇਲਾਜ ਵਿੱਚ ਲੱਗੀ ਹੋਈ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਹਾਦਸੇ ਤੋਂ ਬਾਅਦ ਕ੍ਰਿਕਟਰ ਰਿਸ਼ਭ ਪੰਤ ਦੀ ਹਾਲਤ ਸਥਿਰ ਬਣੀ ਹੋਈ ਹੈ। ਪੰਤ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ‘ਤੇ ਕੋਈ ਸੱਟ ਨਹੀਂ ਲੱਗੀ। ਉਸਦੇ ਗੋਡੇ ਅਤੇ ਗਿੱਟੇ ਦੇ ਸਕੈਨ ਹੋਣੇ ਬਾਕੀ ਹਨ। ਪੰਤ ਦੇ ਚਿਹਰੇ ਦੀ ਪਲਾਸਟਿਕ ਸਰਜਰੀ ਹੋਈ ਹੈ। ਡਾਕਟਰਾਂ ਮੁਤਾਬਕ ਉਸ ਦੀ ਲੱਤ ‘ਚ ਫਰੈਕਚਰ ਹੈ, ਪਰ ਇਹ ਜ਼ਿਆਦਾ ਗੰਭੀਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: