ਜਲੰਧਰ ਵਿਚ ਅੱਜ ਸਵੇਰੇ-ਸਵੇਰੇ ਵੱਡੀ ਵਾਰਦਾਤ ਵਾਪਰ ਗਈ। ਸੈਰ ਕਰਕੇ ਘਰ ਪਰਤ ਰਹੇ ਸਾਬਕਾ ਕੌਂਸਲਰ ਤੇ ਆਪ ਨੇਤਾ ਨਾਲ ਲੁਟੇਰਿਆਂ ਨੇ ਉਨ੍ਹਾਂ ਦੀ ਬੁਲੇਟ ਮੋਟਰਸਾਈਕਲ ਖੋਹ ਲਈ। ਮੁਲਜ਼ਮ ਉਨ੍ਹਾਂ ਨੂੰ ਰਿਲਾਵਲਰ ਦਿਖਾ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਥੋਂ ਫਰਾਰ ਹੋ ਗਏ।
ਆਮ ਆਦਮੀ ਪਾਰਟੀ ਦੇ ਨੇਤਾ ਤੇ ਸਾਬਕਾ ਕੌਂਸਲਰ ਹੰਸਰਾਜ ਰਾਣਾ ਸਵੇਰੇ 8.15 ਵਜੇ ਬਲਟਰਨ ਪਾਰਕ ਤੋਂ ਸੈਰ ਕਰਕੇ ਵਾਪਸ ਆਪਣੇ ਘਰ ਸੰਤੋਖਪੁਰਾ ਵੱਲ ਜਾ ਰਹੇ ਸਨ। BSF ਕਾਲੋਨੀ ਦੇ ਗੇਟ ਕੋਲ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਉਨ੍ਹਾਂ ਦੀ ਬਾਈਕ ਦੀ ਚਾਬੀ ਕੱਢ ਲਈ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਇਕ ਨੌਜਵਾਨ ਉਨ੍ਹਾਂ ਨੂੰ ਧਮਕੀ ਦੇਣ ਲੱਗਾ।
ਸਾਬਕਾ ਕੌਂਸਲਰ ਦਾ ਦੋਸ਼ ਹੈ ਕਿ ਘਟਨਾ ਦੌਰਾਨ ਇਕ ਨੌਜਵਾਨ ਨੇ ਰਿਵਾਲਵਰ ਕੱਢ ਲਿਆ ਤੇ ਧਮਕਾਉਂਦੇ ਹੋਏ ਬਾਈਕ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਸੂਚਨਾ ਥਾਣਾ ਨੰਬਰ-2 ਵਿਚ ਦੇ ਦਿੱਤੀ ਗਈ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਸਰਹੱਦ ਪਾਰ ਤੋਂ BSF ਜਵਾਨਾਂ ਨੇ ਨਸ਼ਾ ਤਸਕਰਾਂ ਦੀ ਕੋਸ਼ਿਸ਼ ਕੀਤੀ ਅਸਫਲ, ਜ਼ਬਤ ਕੀਤੀ 5 ਕਰੋੜ ਦੀ ਹੈਰੋਇਨ
ਹੰਸਰਾਜ ਰਾਣਾ ਨੇ ਦੱਸਿਆ ਕਿ ਬੁਲੇਟ ਉਨ੍ਹਾਂ ਦੇ ਮੁਹੱਲੇ ਵਿਚ ਰਹਿੰਦੇ ਨੌਜਵਾਨ ਪਾਲੀ ਦਾ ਹੈ। ਪਾਲੀ ਨੇ ਕੁਝ ਦਿਨ ਪਹਿਲਾਂ ਬਾਈਕ ਉਨ੍ਹਾਂ ਦੇ ਘਰ ਖੜ੍ਹਾ ਕੀਤਾ ਸੀ। ਅੱਜ ਸਵੇਰ ਸੈਰ ‘ਤੇ ਆਉਂਦਿਆਂ ਉਹ ਪਾਲੀ ਦਾ ਬੁਲੇਟ ਲੈ ਕੇ ਆਏ ਸਨ। ਪੁਲਿਸ ਨੇ ਦੱਸਿਆ ਕਿ ਬਾਈਕ ਖੋਹ ਕੇ ਗਏ ਨੌਜਵਾਨਾਂ ਦੇ ਮੋਟਰਸਾਈਕਲ ਦਾ ਨੰਬਰ ਉਨ੍ਹਾਂ ਨੂੰ ਮਿਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: