ਐਤਵਾਰ ਨੂੰ ਟੀ-20 ਵਰਲਡ ਕੱਪ ਵਿਚ ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੋਣ ਜਾ ਰਿਹਾ ਹੈ ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਮੈਚ ‘ਤੇ ਹਨ ਇਸ ਦਰਮਿਆਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਮੈਚ ‘ਤੇ 1000 ਕਰੋੜ ਰੁਪਏ ਦਾ ਸੱਟਾ ਲੱਗ ਚੁੱਕਾ ਹੈ ਤੇ ਟੌਸ ਦੇ ਤੁਰੰਤ ਬਾਅਦ ਇਹ ਅੰਕੜਾ 1500 ਤੋਂ 2000 ਕਰੋੜ ਤੱਕ ਵੀ ਪੁੱਜ ਸਕਦਾ ਹੈ।
ਦੱਸਣਯੋਗ ਹੈ ਕਿ ਦੁਬਈ ਵਿੱਚ ਦੇਸ਼ ਭਰ ਦੇ ਬਹੁਤ ਸਾਰੇ ਸੱਟੇਬਾਜ਼ ਮੌਜੂਦ ਹਨ। ਦੁਬਈ ਦੇ ਇੱਕ ਵੱਡੇ ਸੱਟੇਬਾਜ਼ ਨੇ ਵੀ ਨਾਂ ਨਾ ਛਾਪਣ ਦੀ ਸ਼ਰਤ ‘ਤੇ ਸੱਟੇਬਾਜ਼ੀ ਦੇ ਰੇਟ ਅਤੇ ਮਨਪਸੰਦ ਟੀਮ ਬਾਰੇ ਕੁਝ ਜਾਣਕਾਰੀ ਦਿੱਤੀ। ਇਸ ਵੇਲੇ ਭਾਰਤ ਦੀ ਰੇਟ 57, 58 ਹੈ। ਆਨਲਾਈਨ ਸੱਟੇਬਾਜ਼ੀ ਸਾਈਟ ਦੁਆਰਾ ਦੇਸ਼ ਭਰ ਦੇ ਸਾਰੇ ਛੋਟੇ, ਵੱਡੇ ਅਤੇ ਹਾਈ ਪ੍ਰੋਫਾਈਲ ਸੱਟੇਬਾਜ਼ਾਂ ਨੇ ਇਸ ਮੈਚ ‘ਤੇ ਕਰੋੜਾਂ ਦਾ ਸੱਟਾ ਲਗਾਇਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਬੀ. ਸੀ. ਸੀ. ਆਈ. ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ ਦੇ ਸੀਨੀਅਰ ਅਧਿਕਾਰੀ ਇਸ ਸਮੇਂ ਦੁਬਈ ਅਤੇ ਆਬੂ ਧਾਬੀ ਵਿੱਚ ਮੌਜੂਦ ਹਨ, ਜਿਨ੍ਹਾਂ ਨੇ ਹਰ ਮੈਚ ‘ਤੇ ਨਜ਼ਰ ਰੱਖੀ ਹੋਈ ਹੈ। BCCI ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ ਦੇ ਸੀਨੀਅਰ ਅਧਿਕਾਰੀ ਨੇ ਇਸ ਮਾਮਲੇ ਵਿਚ ਸਾਡੇ ਨਾਲ ਵੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਅਧਿਕਾਰੀ ਅਤੇ ਸਥਾਨਕ ਏਜੰਸੀਆਂ ਨੇ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਹੋਈ ਹੈ, ਜਿਸ ਵਿਚ ਖਿਡਾਰੀ ਦੀ ਸੁਰੱਖਿਆ ਸਣੇ ਕਈ ਮੁੱਦੇ ਸ਼ਾਮਲ ਹਨ।
ਉਨ੍ਹਾਂ 1000 ਕਰੋੜ ਦੀ ਸੱਟੇਬਾਜ਼ੀ ਦੀ ਗੱਲ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਦੇਸ਼ ਭਰ ਦੀ ਪੁਲਿਸ, ਖਾਸ ਕਰਕੇ ਕ੍ਰਾਈਮ ਬ੍ਰਾਂਚ ਸਾਈਬਰ ਯੂਨਿਟਸ ਵੀ ਅਜਿਹੀਆਂ ਸਾਰੀਆਂ ਸਾਈਟਾਂ ‘ਤੇ ਨਜ਼ਰ ਟਿਕਾ ਕੇ ਬੈਠਾ ਹੈ ਜਿੱਥੇ ਆਨਲਾਈਨ ਸੱਟੇਬਾਜ਼ੀ ਰੈਕੇਟ ਚੱਲ ਰਹੇ ਹਨ। ਇਹ ਇੱਕ ਸੱਟੇਬਾਜ਼ੀ ਵੈਬਸਾਈਟ ਹੈ ਜੋ ਭਾਰਤ ਦੇ ਬਾਹਰੋਂ ਕੰਮ ਕਰ ਰਹੀ ਹੈ, ਜਿਸ ਉੱਤੇ ਕਰੋੜਾਂ ਦੇ ਸੱਟੇ ਲਗਾਏ ਜਾ ਰਹੇ ਹਨ। ਭਾਰਤ ਤੇ ਪਾਕਿਸਤਾਨ ਦਾ ਮੈਚ ਦੁਬਈ ਵਿਚ ਹੋ ਰਿਹਾ ਹੈ ਤੇ ਅਜਿਹੇ ਵਿਚ ਅੰਡਰਵਰਲਡ ਵੀ ਇਸ ਮੈਚ ‘ਤੇ ਨਜ਼ਰ ਟਿਕਾ ਕੇ ਬੈਠਾ ਹੈ।