ਉੱਤਰ ਪ੍ਰਦੇਸ਼ ਦੇ ਕੋਸ਼ਾਂਬੀ ਦੇ ਭਰਵਾਲੀ ਰੇਲਵੇ ਸਟੇਸ਼ਨ ਨੇੜੇ ਮੰਗਲਵਾਰ ਸਵੇਰੇ ਸਿਆਲਦਾਹ ਤੋਂ ਅਜਮੇਰ ਜਾ ਰਹੀ 12987 ਐਕਸਪ੍ਰੈਸ ਵਿੱਚ ਸ਼ਾਰਟ ਸਰਕਟ ਹੋ ਗਿਆ। ਕੁਝ ਹੀ ਦੇਰ ‘ਚ ਟਰੇਨ ਦੀ ਪੂਰੀ ਬੋਗੀ ਨੂੰ ਅੱਗ ਲੱਗ ਗਈ। ਯਾਤਰੀਆਂ ਨੇ ਬੜੀ ਮੁਸ਼ਕਲ ਨਾਲ ਚੇਨ ਪੁਲਿੰਗ ਕਰਕੇ ਟਰੇਨ ਨੂੰ ਰੋਕਿਆ ਅਤੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰ ਦਿੱਤੀ। ਸੂਚਨਾ ਮਿਲਣ ‘ਤੇ ਰੇਲਵੇ ਸਟਾਫ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਇਹ ਘਟਨਾ ਕਾਨਪੁਰ-ਪ੍ਰਯਾਗਰਾਜ ਰੇਲ ਲਾਈਨ ‘ਤੇ ਕੌਸ਼ਾਂਬੀ ਜ਼ਿਲ੍ਹੇ ਦੇ ਭਰਵਾੜੀ ਸਟੇਸ਼ਨ ਨੇੜੇ ਵਾਪਰੀ। ਐਕਸਪ੍ਰੈਸ ਟਰੇਨ ਨੰਬਰ 12987 ਜਿਵੇਂ ਹੀ ਪ੍ਰਯਾਗਰਾਜ ਸਟੇਸ਼ਨ ਤੋਂ ਅੱਗੇ ਕੌਸ਼ਾਂਬੀ ਜ਼ਿਲੇ ਦੇ ਭਰਵਰੀ ਸਟੇਸ਼ਨ ਨੇੜੇ ਪਹੁੰਚੀ ਤਾਂ ਅਚਾਨਕ ਸ਼ਾਰਟ ਸਰਕਟ ਹੋ ਗਿਆ। ਟਰੇਨ ‘ਚ ਅੱਗ ਲੱਗੀ ਦੇਖ ਕੇ ਯਾਤਰੀਆਂ ‘ਚ ਹੜਕੰਪ ਮੱਚ ਗਿਆ। ਕਾਹਲੀ ਵਿੱਚ ਯਾਤਰੀਆਂ ਨੇ ਚੇਨ ਪੁਲਿੰਗ ਕਰਕੇ ਟਰੇਨ ਨੂੰ ਰੋਕ ਲਿਆ ਅਤੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰਨ ਲੱਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਗਲਤੀ ਨਾਲ ਦਾਖਲ ਹੋਏ ਦੋ ਪਾਕਿਸਤਾਨੀ, BSF ਨੇ ਤਲਾਸ਼ੀ ਮਗਰੋਂ ਪਾਕ ਰੈਂਜਰਸ ਨੂੰ ਸੌਂਪਿਆ
ਗ਼ਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਅਤੇ ਰੇਲਵੇ ਕਰਮਚਾਰੀਆਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕਵਾਇਦ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਰਾਹਤ ਕਾਰਜ ਅਜੇ ਵੀ ਜਾਰੀ ਹਨ।
ਵੀਡੀਓ ਲਈ ਕਲਿੱਕ ਕਰੋ -: