ਲੁਧਿਆਣਾ ਦੇ ਆਲਮਗੀਰ ਸਾਹਿਬ ਪਿੰਡ ਕੋਲ ਕੈਂਡ ਨਹਿਰ ਵਿਚ ਬੰਬ ਮਿਲਣ ਨਾਲ ਸਨਸਨੀ ਫੈਲ ਗਈ। ਰਾਹਗੀਰਾਂ ਨੇ ਬੰਬ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ। ਘਟਨ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਟੀਮ ਨੇ ਆਸ-ਪਾਸ ਦਾ ਇਲਾਕਾ ਸੀਲ ਕਰ ਦਿੱਤਾ। ਬੰਬ ਨਿਰੋਧਕ ਦਸਤੇ ਨੂੰ ਵੀ ਮੌਕੇ ‘ਤੇ ਬੁਲਾ ਲਿਆ ਗਿਆ ਤਾਂ ਕਿ ਬੰਬ ਨੂੰ ਡਿਫਿਊਜ ਕੀਤਾ ਜਾ ਸਕੇ।
ਪੁਲਿਸ ਟੀਮ ਨੇ ਬੰਬ ਨੂੰ ਸੁਰੱਖਿਅਤ ਥਾਂ ‘ਤੇ ਰਖਵਾ ਕੇ ਆਸ-ਪਾਸ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ। ਬੰਬ ਨੂੰ ਨਹਿਰ ਤੋਂ ਦੂਰ ਸੁਰੱਖਿਅਤ ਥਾਂ ‘ਤੇ ਜਾ ਕੇ ਇਕ ਟੋਇਆ ਪੁੱਟ ਕੇ ਉਸ ਵਿਚ ਰਖਿਆ ਗਿਆ। ਬਾਅਦ ਵਿਚ ਬੰਬ ਨਿਰੋਧਕ ਦਸਤੇ ਦੇ ਮੈਂਬਰਾਂ ਨੇ ਬੰਬ ਨੂੰ ਕੰਟਰੋਲਡ ਧਮਾਕਾ ਕਰਕੇ ਡਿਫਿਊਜ਼ ਕਰ ਦਿੱਤਾ।
ਨਹਿਰ ਵਿਚ ਬੰਬ ਹੋਣ ਦੀ ਸੂਚਨਾ ਮਿਲਦੇ ਹੀ ਡੇਹਲੋਂ ਥਾਣੇ ਦੇ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ। ਅਹਿਤਿਆਤ ਵਜੋਂ ਫਾਇਰ ਬ੍ਰਿਗੇਡ ਦੀ ਟੀਮ ਵੀ ਬੁਲਾਲਈ ਗਈ। ਨਹਿਰ ਤੋਂ ਮਿਲਿਆ ਬੰਬ ਕਾਫੀ ਪੁਰਾਣਾ ਸੀ ਤੇ ਇਸ ਨੂੰ ਜੰਗ ਲੱਗ ਚੁਕਾ ਸੀ। ਆਸ-ਪਾਸ ਦਾ ਇਲਾਕਾ ਸੀਲ ਕਰਨ ਦੇ ਬਾਅਦ ਬੰਬ ਨੂੰ ਇਕ ਕਾਰ ਵਿਚ ਰੱਖ ਕੇ ਕੁਝ ਦੂਰ ਲਿਜਾਇਆ ਗਿਆ ਜਿਥੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨਾਲ ਮਿਲ ਕੇ ਬੰਬ ਨੂੰ ਕਾਰ ਤੋਂ ਕੱਢ ਕੇ ਟੋਏ ਵਿਚ ਰਖਵਾਇਆ।
ਸੰਦੀਪ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ ਅਨੁਸਾਰ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਬਾਅਦ ਬੰਬ ਨਿਰੋਧਕ ਦਸਤੇ ਨੇ ਪੂਰੀ ਅਹਿਤਿਆਤ ਨਾਲ ਬੰਬ ਨੂੰ ਡਿਫਿਊਜ਼ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: