ਮਲਕੀਤ ਸਿੰਘ ਉਰਫ ਸ਼ੇਰਾ, ਜੋ 5 ਸਤੰਬਰ, 2019 ਨੂੰ ਪੰਜਾਬ ਦੇ ਤਰਨਤਾਰਨ ਵਿੱਚ ਹੋਏ ਇੱਕ ਵੱਡੇ ਧਮਾਕੇ ਦਾ ਦੋਸ਼ੀ ਸੀ, ਦੀ ਮੰਗਲਵਾਰ ਨੂੰ ਮੌਤ ਹੋ ਗਈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਭਰਤੀ ਕਰਾਏ ਗਏ ਸ਼ੇਰਾ ਦੀ ਮੌਤ ਮਲਟੀ ਬਾਡੀ ਪਾਰਟ ਫੇਲ ਹੋਣ ਕਾਰਨ ਹੋਈ। ਉਹ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ।
ਦੋ ਸਾਲ ਪਹਿਲਾਂ ਤਰਨ ਤਾਰਨ ਵਿੱਚ ਹੋਏ ਧਮਾਕੇ ਵਿੱਚ ਦੋ ਵਿਅਕਤੀ ਮਾਰੇ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ੇਰਾ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਐਨਆਈਏ ਕੋਲ ਪਹੁੰਚ ਗਿਆ ਅਤੇ ਇਸ ਮਾਮਲੇ ਵਿੱਚ ਕੁੱਲ 7 ਹੋਰ ਨਾਂ ਸ਼ਾਮਲ ਕੀਤੇ ਗਏ।
ਇਹ ਵੀ ਪੜ੍ਹੋ : ਵੱਡੀ ਖ਼ਬਰ! ਲਖੀਮਪੁਰ-ਖੀਰੀ ਹਿੰਸਾ ਮਾਮਲੇ ਵਿਚ BJP ਨੇਤਾ ਦੇ ਮੁੰਡੇ ‘ਤੇ ਪਰਚਾ ਦਰਜ
ਸ਼ੇਰਾ ਨੇ ਪਹਿਲਾਂ 5 ਸਤੰਬਰ 2019 ਨੂੰ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਪਾਈ ਸੀ। ਪਰ ਸੁਪਰੀਮ ਕੋਰਟ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ। ਉਹ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਕੁਝ ਦਿਨ ਪਹਿਲਾਂ ਹੀ ਮਲਕੀਤ ਦੀ ਸਿਹਤ ਖਰਾਬ ਹੋਣ ਲੱਗੀ। ਜਿਸਦੇ ਬਾਅਦ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਸ਼ੇਰਾ ਦੇ ਸਰੀਰ ਦੇ ਅੰਗ ਹੌਲੀ ਹੌਲੀ ਖਰਾਬ ਹੋ ਰਹੇ ਸਨ। ਜਿਸ ਕਾਰਨ ਉਸਦੀ ਮੌਤ ਹੋ ਗਈ। ਫਿਲਹਾਲ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਦੇਖੋ ਵੀਡੀਓ : Moong Dal Chilla | ਮੂੰਗ ਦਾਲ ਦਾ ਚਿੱਲਾ | Breakfast Recipe | Quick And Easy Recipe
ਸ਼ੇਰਾ ਨੇ ਦੱਸਿਆ ਕਿ ਧਮਾਕੇ ਦੀ ਤਿਆਰੀ ਦੀ ਸਿਖਲਾਈ ਉਸ ਨੂੰ ਗੁਰਜੰਟ ਨਾਂ ਦੇ ਨੌਜਵਾਨ ਨੇ ਦਿੱਤੀ ਸੀ। ਬਿੱਕਰ ਨੇ ਉਨ੍ਹਾਂ ਨੂੰ ਜ਼ਮੀਨ ਵਿੱਚ ਦੱਬੇ ਬੰਬਾਂ ਨੂੰ ਬਾਹਰ ਕੱਢਣ ਅਤੇ ਕੁਝ ਵੀਆਈਪੀਜ਼ ਨੂੰ ਮਾਰਨ ਲਈ ਇਸਤੇਮਾਲ ਕਰਨ ਦੇ ਆਦੇਸ਼ ਦਿੱਤੇ ਸਨ। ਗੁਰਜੰਟ ਅਤੇ ਉਸਦੇ ਦੋ ਸਹਿਯੋਗੀ ਹਰਪ੍ਰੀਤ ਸਿੰਘ ਅਤੇ ਵਿਕਰਮਜੀਤ 5 ਸਤੰਬਰ 2019 ਨੂੰ ਜਦੋਂ ਬੰਬ ਧਮਾਕਾ ਹੋਇਆ ਤਾਂ ਬੰਬ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਧਮਾਕੇ ਵਿੱਚ ਹਰਪ੍ਰੀਤ ਸਿੰਘ ਅਤੇ ਵਿਕਰਮਜੀਤ ਦੀ ਮੌਤ ਹੋ ਗਈ ਅਤੇ ਗੁਰਜੰਟ ਜ਼ਖਮੀ ਹੋ ਗਿਆ ਸੀ।