ਮਹਾਰਾਸ਼ਟਰ ਵਿਚ ਸ਼ਿਵਸੈਨਾ ਸਾਂਸਦ ਸੰਜੇ ਰਾਊਤ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਕੁਝ ਨੇਤਾ ਅਗਲੇ ਕੁਝ ਦਿਨਾਂ ਵਿਚ ਜੇਲ੍ਹ ਵਿਚ ਹੋਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਕੇਂਦਰੀ ਏਜੰਸੀਆਂ ਦੇ ਇਸਤੇਮਾਲ ਦੀ ਧਮਕੀ ਨਹੀਂ ਦੇਣੀ ਚਾਹੀਦੀ। ਰਾਊਤ ਨੇ ਹਾਲਾਂਕਿ ਉਨ੍ਹਾਂ ਨੇਤਾਵਾਂ ਦੇ ਨਾਂ ਦੱਸਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਮੁੰਬਈ ਵਿਚ ਸ਼ਿਵਸੈਨਾ ਮੁੱਖ ਦਫਤਰ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਖੁਲਾਸਾ ਕਰਨਗੇ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਸਾਲ ਨਵੰਬਰ ਵਿਚ ਮਨੀ ਲਾਂਡਰਿੰਗ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤੇ ਗਏ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਜਲਦ ਹੀ ਜੇਲ੍ਹ ਤੋਂ ਬਾਹਰ ਹੋਣਗੇ। ਭਾਜਪਾ ਨੇ ਮਹਾਰਾਸ਼ਟਰ ਵਿਚ ਉਧਵ ਠਾਕਰੇ ਦੀ ਅਗਵਾਈ ਵਾਲਾ ਮਹਾਵਿਕਾਸ ਅਘਾੜੀ (ਸ਼ਿਵਸੈਨਾ, ਰਾਕਾਂਪਾ ਤੇ ਕਾਂਗਰਸ ਗਠਜੋੜ) ਸਰਕਾਰ ਦੇ ਨੇਤਾਵਾਂ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, BJP ‘ਚ ਸ਼ਾਮਲ ਹੋਏ ਮਨੀਸ਼ਾ ਗੁਲਾਟੀ
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਰਾਊਤ ਨੇ ਕਿਹਾ ਕਿ ਸ਼ਿਵਸੈਨਾ ਤੇ ਠਾਕਰੇ ਖਿਲਾਫ ਲਗਾਏ ਗਏ ਸਾਰੇ ਝੂਠੇ ਦੋਸ਼ਾਂ ਤੇ ਕੇਂਦਰੀ ਏਜੰਸੀਆਂ ਦੇ ਦਾਦਾਗਿਰੀ ਨੂੰ ਜਵਾਬ ਦਿੱਤਾ ਜਾਵੇਗਾ। ਸਾਨੂੰ ਕੇਂਦਰੀ ਏਜੰਸੀਆਂ ਦੇ ਇਸਤੇਮਾਲ ਨਾਲ ਧਮਕੀ ਨਾ ਦਿਓ। ਅਸੀਂ ਡਰਨ ਵਾਲੇ ਨਹੀਂ ਹਾਂ। ਤੁਸੀਂ ਜੋ ਚਾਹੇ ਕਰੋ, ਮੈਨੂੰ ਨਹੀਂ ਡਰਾ ਸਕਦੇ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਜਪਾ ਦੇ ਸਾਢੇ ਤਿੰਨ ਲੋਕ ਅਗਲੇ ਕੁਝ ਦਿਨਾਂ ਵਿਚ ਅਨਿਲ ਦੇਸ਼ਮੁਖ ਦੀ ਕੋਠੜੀ ਵਿਚ ਹੋਣਗੇ ਤੇ ਦੇਸ਼ਮੁਖ ਬਾਹਰ ਹੋਣਗੇ। ਰਾਊਤ ਨੇ ਕਿਹਾ ਕਿ ਇਸ ਨੂੰ ਲੈ ਕੇ ਉਨ੍ਹਾਂ ਦੀ ਨੀਂਦ ਗਾਇਬ ਹੋ ਗਈ ਹੈ ਤੇ ਹਰ ਕੋਈ ਜਾਣਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ ਰਾਊਤ ਨੇ ਪਿਛਲੇ ਦਫਤੇ ਦਾਅਵਾ ਕੀਤਾ ਸੀ ਕਿ ਮਹਾਰਾਸ਼ਟਰ ਸਰਕਾਰ ਨੂੰ ਡਿਗਾਉਣ ਵਿਚ ਮਦਦ ਕਰਨ ਲਈ ਕੁਝ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ।