ਫਿਰੋਜ਼ਪੁਰ : ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ਼ ਵਿਚ ਥਾਣਾ ਕੁਲਗੜੀ ਦੇ ਐੱਸਐੱਚਓ ਰੁਪਿੰਦਰਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ SHO ਨੇ ਥਾਣੇ ਵਿਚ ਦਰਜ ਇਕ ਮਾਮਲੇ ਵਿਚ ਸ਼ਿਕਾਇਤਕਰਤਾ ਦੀ ਮਦਦ ਕਰਨ ਦੇ ਬਦਲੇ 70,000 ਰੁਪਏ ਵਸੂਲੇ ਤੇ ਫਿਰ 80,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਥਾਣਾ ਵਿਜੀਲੈਂਸ ਫਿਰੋਜ਼ਪੁਰ ਨੇ ਸ਼ਨੀਵਾਰ ਨੂੰ ਉਸ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਅਧਿਕਾਰੀ ਮੁਾਤਬਕ ਸ਼ਿਕਾਇਤਕਰਤਾ ਗਗਨਦੀਪ ਸਿੰਘ ਵਾਸੀ ਪਿੰਡ ਕਾਸੂ ਬੇਗੂ ਜ਼ਿਲ੍ਹਾ ਫਿਰੋਜ਼ਪੁਰ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਥਾਣਾ ਕੁਲਗੜੀ ਦੇ ਐੱਸਐੱਓਚ ਰੁਪਿੰਦਰਪਾਲ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਵਿਚ ਪਾਇਆ ਗਿਆ ਕਿ ਪਿੰਡ ਕਾਸੂਬੇਗੂ ਵਾਸੀ ਮੇਜਰ ਸਿੰਘ ਤੇ ਗਗਨਦੀਪ ਦੇ ਬੇਟੇ ਖਿਲਾਫ ਥਾਣਾ ਕੁਲਗੜੀ ਵਿਚ ਇਕ ਮਾਮਲਾ ਦਰਜ ਹਨ।
ਉਸ ਮਾਮਲੇ ਦੀ ਜਾਂਚ ਐੱਸਐੱਓਚ ਰੁਪਿੰਦਰ ਪਾਲ ਸਿੰਘ ਕਰ ਰਿਹਾ ਸੀ। ਇਸ ਮਾਮਲੇ ਵਿਚ ਉਨ੍ਹਾਂ ਦੀ ਮਦਦ ਕਰਨ ਬਦਲੇਉਸ ਨੇ 70,000 ਰੁਪਏ ਲੈ ਲਏ। ਬਾਵਜੂਦ ਇਸ ਦੇ 80,000 ਰੁਪਏ ਹੋਰ ਮੰਗ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: