ਮਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਹੁੰਦੀ ਹੈ। ਮਾਂ ਦੇ ਸ਼ਬਦਾਂ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਮਾਂ ਇਕ ਸੁੰਦਰ ਅਹਿਸਾਸ ਹੈ। ਆਪਣੇ ਬੱਚਿਆਂ ਲਈ ਮਾਂ ਜਾਨ ਤੱਕ ਕੁਰਬਾਨ ਕਰ ਦਿੰਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿਸੇ ਨੇ ਇਕ ਛੋਟੀ ਬੱਚੀ ਨੂੰ ਝਾੜੀਆਂ ਵਿਚ ਛੱਡ ਦਿੱਤਾ ਸੀ। ਬੱਚੀ ਠੰਡ ਵਿਚ ਮਰਨ ਦੀ ਕਗਾਰ ‘ਤੇ ਸੀ। ਭੁੱਖ ਨਾਲ ਵੀ ਤੜਫ ਰਹੀ ਸੀ। ਉਦੋਂ ਇਕ ਪੁਲਿਸ ਮੁਲਾਜ਼ਮ ਦੀ ਨਜ਼ਰ ਬੱਚੀ ‘ਤੇ ਪਈ। ਬੱਚੀ ਨੂੰ ਪੁਲਿਸ ਮੁਲਾਜ਼ਮ ਆਪਣੇ ਘਰ ਲੈ ਆਏ। ਉਥੇ ਉਨ੍ਹਾਂ ਦੀ ਪਤਨੀ ਨੇ ਬੱਚੀ ਨੂੰ ਦੁੱਧ ਪਿਆ ਕੇ ਨਵੀਂ ਜ਼ਿੰਦਗੀ ਦਿੱਤੀ।
ਪੁਲਿਸ ਨੂੰ ਝਾੜੀਆਂ ਵਿਚ ਮਿਲੀ ਛੋਟੀ ਬੱਚੀ ਨੂੰ SHO ਦੀ ਪਤਨੀ ਨੇ ਦੁੱਥ ਪਿਆ ਕੇ ਮਾਸੂਮ ਦੀ ਜਾਨ ਬਚਾਈ। ਗ੍ਰੇਟਰ ਨੋਇਡਾ ਵਿਚ ਸੁੰਨਸਾਨ ਜਗ੍ਹਾ ‘ਤੇ ਨਵਜਾਤ ਕੱਪੜੇ ਵਿਚ ਲਿਪਟੀ ਹੋਈ ਮਿਲੀ। ਠੰਡ ਦੀ ਵਜ੍ਹਾ ਨਾਲ ਬੱਚੀ ਦੀ ਹਾਲਾਤ ਠੀਕ ਨਹੀਂ ਸੀ। ਐੱਸਐੱਚਓ ਦੀ ਪਤਨੀ ਜੋਤੀ ਸਿੰਘ ਨੇ ਮਾਸੂਮ ਨੂੰ ਦੁੱਧ ਪਿਆ ਕੇ ਜਾਨ ਬਚਾਈ।
ਵੀਡੀਓ ਲਈ ਕਲਿੱਕ ਕਰੋ -: