ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਲੋਕਾਂ ਨੂੰ ਅਨੋਖੀ ਅਪੀਲ ਕੀਤੀ ਹੈ। ਉਨ੍ਹਾਂ ਕੋਲ ਸੁਝਾਅ ਤੇ ਸਿਫਾਰਸ਼ ਲੈ ਕੇ ਆਉਣ ਵਾਲੇ ਲੋਕ ਖੇਤ ਜਾਂ ਕਿਸੇ ਹੋਰ ਥਾਂ ‘ਤੇ 5 ਦਰੱਖਤ ਲਗਾਉਣ ਦੀ ਫੋਟੋ ਮੋਬਾਈਲ ਵਿਚ ਖਿੱਚ ਕੇ ਲਿਆਕੇ ਦਿਖਾਓ, ਉਨ੍ਹਾਂ ਦੀ ਗੱਲ ਪਹਿਲ ਦੇ ਆਧਾਰ ‘ਤੇ ਸੁਣੀ ਜਾਵੇਗੀ।ਇਹ ਗੱਲਾਂ ਸੰਧਵਾਂ ਨੇ ਕੋਟਕਪੂਰਾ ਦੇ ਪਿੰਡ ਕੋਤਸੁਖੀਆ ਵਿਚ ਸੰਤ ਬਾਬਾ ਹਰਕਾ ਦਾਸ ਮੈਮੋਰੀਅਲ ਸੰਸਕ੍ਰਿਤਕ ਮੇਲੇ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦੇ ਹੋਏ ਪੰਜਾਬ ਨੂੰ ਹਰਿਆ-ਭਰਿਆ ਬਣਨਲਈ ਕਹੀ।
ਇਸ ਨਾਲ ਸੂਬੇ ਵਿਚ ਹਰਿਆਣੀ ਦਾ ਫੀਸਦੀ ਵਧਾਉਣ ਵਿਚ ਮਦਦ ਮਿਲੇਗੀ ਜਿਸ ਦਾ ਪ੍ਰਤੱਖ ਤੇ ਅਪ੍ਰਤੱਖ ਰੂਪ ਨਾਲ ਸੂਬੇ ਦੇ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਅਨੋਖੀ ਪਹਿਲ ਦੀ ਬੈਕਗਰਾਊਂਡ ਬਾਰੇ ਉਨ੍ਹਾਂ ਨੇ ਆਪਣੀ ਹੁਣੇ ਜਿਹੇ ਬੇਂਗਲੁਰੂ ਯਾਤਰਾ ਨਾਲ ਸਬੰਧਤ ਇਕ ਘਟਨਾ ਸਾਂਝੀ ਕੀਤੀ ਜਦੋਂ ਉਨ੍ਹਾਂ ਨੇ ਬੇਂਗਲੁਰੂਵਾਸੀ ਤੋਂ ਉਸ ਸੂਬੇ ਵਿਚ ਹਰਿਆਣੀ ਦੇ ਫੀਸਦੀ ਬਾਰੇ ਪੁੱਛਿਆ। ਸ਼ਖਸ ਨੇ ਕਿਹਾ ਕਿ ਕਰਨਾਟਕ ਵਿਚ 21 ਫੀਸਦੀ ਹਰਿਆਲੀ ਹੈ ਜਦੋਂ ਕਿ ਪੰਜਾਬ ਵਿਚ 7 ਫੀਸਦੀ। ਕਰਨਾਟਕ ਵਿਚ ਇਸ ਫੀਸਦੀ ਨੂੰ ਵਧਾ ਕੇ 33 ਫੀਸਦੀ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ, ਸਰਹੱਦ ‘ਤੇ ਡੁੱਬੀ ਫੌਜ ਦੀ ਚੌਕੀ, 50 ਜਵਾਨਾਂ ਨੂੰ ਕੱਢਿਆ ਗਿਆ ਸੁਰੱਖਿਅਤ
ਉਨ੍ਹਾਂ ਨੇ ਇਸ ਮੌਕੇ ‘ਤੇ ਆਗਾਮੀ ਪੰਚਾਇਤੀ ਚੋਣਾਂ ਨੂੰ ਦੇਖਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੀਆਂ ਜ਼ਿਆਦਾਤਰ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣ। ਸਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਉਹ 5 ਲੱਖ ਰੁਪਏ ਦੀ ਰਕਮ ਜਾਰੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: