ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੇ ਇਸ ਮਾਮਲੇ ‘ਚ ਜ਼ਮਾਨਤ ਲਈ ਦਿੱਲੀ ਦੀ ਸਾਕੇਤ ਕੋਰਟ ‘ਚ ਅਰਜ਼ੀ ਦਾਇਰ ਕੀਤੀ ਹੈ। ਫਿਲਹਾਲ ਦੋਸ਼ੀ ਆਫਤਾਬ ਨਿਆਇਕ ਹਿਰਾਸਤ ‘ਚ ਹੈ। ਇਸ ਸਬੰਧੀ ਸਾਕੇਤ ਅਦਾਲਤ ਸ਼ਨੀਵਾਰ ਨੂੰ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਲਿਵ-ਇਨ-ਪਾਰਟਨਰ ਸ਼ਰਧਾ ਵਾਕਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦੀ ਨਿਆਂਇਕ ਹਿਰਾਸਤ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।
ਦਰਅਸਲ ਪੁਲਿਸ ਨੂੰ ਇਸ ਮਾਮਲੇ ਵਿੱਚ ਠੋਸ ਸਬੂਤ ਇਕੱਠੇ ਕਰਨ ਵਿੱਚ ਕਾਫੀ ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਆਫਤਾਬ ਤੋਂ ਪੁੱਛਗਿੱਛ ਦੇ ਆਧਾਰ ‘ਤੇ ਜਾਂਚ ਕਰ ਰਹੀ ਹੈ, ਇਸੇ ਲਈ ਅਦਾਲਤ ਤੋਂ ਆਫਤਾਬ ਦੀ ਨਿਆਂਇਕ ਹਿਰਾਸਤ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮਾਮਲੇ ਦੀ ਜਾਂਚ ਦੌਰਾਨ ਦਿੱਲੀ ਪੁਲਿਸ ਨੇ ਜੰਗਲਾਂ ਵਿੱਚੋਂ ਕਈ ਹੱਡੀਆਂ ਬਰਾਮਦ ਕੀਤੀਆਂ ਸਨ, ਜਿਨ੍ਹਾਂ ਨੂੰ ਡੀਐਨਏ ਟੈਸਟ ਲਈ ਭੇਜਿਆ ਗਿਆ ਸੀ। ਬਰਾਮਦ ਹੋਈਆਂ ਕੁਝ ਹੱਡੀਆਂ ਸ਼ਰਧਾ ਦੇ ਪਿਤਾ ਦੇ ਡੀਐਨਏ ਨਾਲ ਮੇਲ ਖਾਂਦੀਆਂ ਹਨ।
ਇਹ ਵੀ ਪੜ੍ਹੋ:ਯੁਗਾਂਡਾ ‘ਚ ਦਰਿਆਈ ਹਿੱਪੋ ਨੇ ਨਿਗਲਿਆ 2 ਸਾਲਾ ਮਾਸੂਮ , 5 ਮਿੰਟ ਬਾਅਦ ਬੱਚੇ ਨੂੰ ਜਿੰਦਾ ਕੱਢਿਆ ਬਾਹਰ
ਹੱਡੀਆਂ ਦੇ ਪੋਸਟਮਾਰਟਮ ਤੋਂ ਬਾਅਦ ਇਹ ਮਾਮਲਾ ਨਵਾਂ ਮੋੜ ਲੈ ਸਕਦਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਸਾਗਰ ਪ੍ਰੀਤ ਹੁੱਡਾ ਨੇ ਇਸ ਮਾਮਲੇ ਨੂੰ ਲੈ ਕੇ ਦੱਸਿਆ ਕਿ ਇਸ ਕਤਲ ਕੇਸ ‘ਚ ਡੀਐਨਏ ਦੇ ਨਾਲ-ਨਾਲ ਪੋਲੀਗ੍ਰਾਫ਼ ਟੈਸਟ ਦੀ ਰਿਪੋਰਟ ਵੀ ਪ੍ਰਾਪਤ ਹੋ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਇਨ੍ਹਾਂ ਰਿਪੋਰਟਾਂ ਨਾਲ ਕੇਸ ਨੂੰ ਸੁਲਝਾਉਣ ਵਿੱਚ ਮਦਦ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: