ਮੱਤੇਵਾੜਾ ਵਿਚ ਪ੍ਰਸਤਾਵਿਤ ਟੈਕਸਟਾਈਲ ਪਾਰਕ ਦਾ ਵਿਰੋਧ ਤੇਜ਼ ਹੋ ਗਿਆ ਹੈ। ਐਤਵਾਰ ਨੂੰ ਵਾਤਾਵਰਣ ਪ੍ਰੇਮੀਆਂ ਨੇ ਇਥੇ ਪੱਕਾ ਮੋਰਚਾ ਲਗਾ ਦਿੱਤਾ ਹੈ। ਇਸ ਦਿੱਤਾ ਹੈ। ਇਸ ਦੌਰਾਨ ਸਾਂਸਦ ਸਿਰਮਨਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਉਦਯੋਗਿਕ ਪਾਰਕ ਕਿਸੇ ਵੀ ਕੀਮਤ ‘ਤੇ ਨਹੀਂ ਬਣਨ ਦੇਣਗੇ। ਉਹ ਸੰਸਦ ਵਿਚ ਇਹ ਮੁੱਦਾ ਚੁੱਕਣਗੇ।
ਇਸ ਮੌਕੇ ‘ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਵੀ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰ੍ਹਾਂ ਮੱਤੇਵਾੜਾ ਲਈ ਪੱਕਾ ਮੋਰਚਾ ਲੱਗੇ। ਲੋਕਾਂ ਨੇ ਇਸ ‘ਤੇ ਸਹਿਮਤੀ ਦਿੱਤੀ ਹੈ। ਮੈਂ ਪ੍ਰਾਈਵੇਟ ਬਿੱਲ ਲੈਕੇ ਆਵਾਂਗਾ ਜਿਸ ਨਾਲ ਹਿਮਾਚਲ ਤੇ ਰਾਜਸਥਾਨ ਵਿਚ ਆਏ ਬਾਹਰੀ ਆਦਮੀ ਜ਼ਮੀਨ ਨਾ ਖਰੀਦ ਸਕਣ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਇੰਡਸਟਰੀਅਲ ਪਾਰਕ ਦਾ ਇਕ ਵੱਡਾ ਹਿੱਸਾ ਸਤਲੁਜ ਦਰਿਆ ਦੇ ਨਾਲ ਲੱਗਾ ਹੈ। ਇਥੋਂ 40 ਤੋਂ 50 ਡਾਇੰਗ ਯੂਨਿਟ ਸਥਾਪਤ ਹੋਣਗੇ। ਹਰੇਕ ਡਾਇੰਗ ਯੂਨਿਟ ਵਿਚ ਰੋਜ਼ਾਨਾ ਔਸਤਨ 10 ਲੱਖ ਲੀਟਰ ਪਾਣੀ ਇਸਤੇਮਾਲ ਹੋਵੇਗਾ ਮਤਲਬ ਸਾਰੇ ਯੂਨਿਟਾਂ ਵਿਚ 5 ਕਰੋੜ ਲੀਟਰ ਲੱਗੇਗਾ। ਇਸਤੇਮਾਲ ਦੇ ਬਾਅਦ ਕੈਮੀਕਲ ਯੁਕਤ ਪਾਣੀ ਬਾਹਰ ਵੀ ਨਿਕਲੇਗਾ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਪਾਣੀ ਸਤਲੁਜ ਵਿਚ ਵਹਾਇਆ ਜਾਵੇਗਾ ਜਿਸ ਤੋਂ ਪਹਿਲਾਂ ਪ੍ਰਦੂਸ਼ਣ ਦਾ ਸ਼ਿਕਾਰ ਸਤਲੁਜ ਦਾ ਪਾਣੀ ਜ਼ਹਿਰੀਲਾ ਹੋ ਜਾਵੇਗਾ। ਸਤਲੁਜ ਦਾ ਵੀ ਉਹ ਹਾਲ ਹੋਵੇਗਾ, ਜੋ ਬੁੱਢਾ ਦਰਿਆ ਦਾ ਹੋਇਆ ਹੈ।