ਸਿੱਧੂ ਮੂਸੇਵਾਲਾ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਨੂੰ ਲੈ ਕੇ ਕਾਂਗਰਸ ਚਾਰੇ-ਪਾਸਿਓਂ ਘਿਰ ਗਈ ਹੈ, ਹੁਣ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਨੂੰ ਸਿੱਖਾਂ ਖਿਲਾਫ ਸਾਜ਼ਸ਼ ਕਰਨ ਵਾਲੀ ਕਰਾਰ ਦਿੰਦੇ ਹੋਏ ਵੱਡਾ ਹਮਲਾ ਬੋਲਿਆ ਹੈ।
ਸਿਰਸਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਕੱਟੜਪੰਥੀ ਅਤੇ ਹਥਿਆਰਕ-ਸੱਭਿਆਚਾਰ ਦੇ ਤੌਰ ‘ਤੇ ਦੁਨੀਆ ਸਾਹਮਣੇ ਪੇਸ਼ ਕਰਨ ਵਾਲੇ ਮੂਸੇਵਾਲਾ ਨੂੰ ਹੁਣ ਹਰਮਨ ਪਿਆਰਾ ਬਣਾ ਲਿਆ ਹੈ। ਇਹੀ ਕਾਂਗਰਸ ਦੀ ਸਾਜ਼ਸ਼ ਹੈ ਕਿ ਉਹ ਸਿੱਧੂ ਮੂਸੇਵਾਲੇ ਵਰਗੇ ਲੋਕਾਂ ਨੂੰ ਮੁਹਰੇ ਕਰਕੇ ਸਿੱਖਾਂ ਨੂੰ ਭਾਰਤ ਵਿਰੋਧੀ ਵਜੋਂ ਪੇਸ਼ ਕਰਨਾ ਚਾਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਭਾਜਪਾ ਆਗੂ ਸਿਰਸਾ ਨੇ ਅੱਗੇ ਕਿਹਾ ਕਿ ਕਾਂਗਰਸ ਸਿੱਖਾਂ ਤੋਂ ਨਫ਼ਰਤ ਕਰਦੀ ਹੈ। ਸਿੱਖ ਇੱਕ ਫਾਈਟਰ ਹੈ। ਉਹ ਦੇਸ਼ ਲਈ ਆਪਣੀ ਜਾਨ ਵੀ ਦੇ ਸਕਦਾ ਹੈ। ਉਹ ਕਿਸੇ ‘ਤੇ ਹਮਲਾ ਨਹੀਂ ਕਰਦੇ ਪਰ ਕਾਂਗਰਸ ਸਾਡਾ ਅਕਸ ਪਾਕਿਸਤਾਨ ਨਾਲ ਜੋੜ ਕੇ ਵਿਖਾਉਂਦੀ ਹੈ, ਜੋ ਸਰਾਸਰ ਗਲਤ ਹੈ। ਕਾਂਗਰਸ ਨੂੰ ਸਾਡਾ ਅਜਿਹਾ ਅਕਸ ਨਹੀਂ ਬਣਾਉਣਾ ਚਾਹੀਦਾ।
ਇਹ ਵੀ ਪੜ੍ਹੋ : ‘ਲੋਕ ਹੁਣ ਤੱਕ ਸੰਨੀ ਦਿਓਲ ਨੂੰ ਲੱਭ ਰਹੇ ਨੇ, ਮੂਸੇਵਾਲੇ ਨੂੰ ਲੈ ਕੇ ਕਾਂਗਰਸ ਨੇ ਕੀ ਵੱਡੀ ਗੱਲ ਕੀਤੀ?’- ‘ਪੰਜਾਬ ਆਪ’