ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਮਰਾਮ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਵਿਚ 125 ਯੂਨਿਟ ਬਿਜਲੀ ਮੁਫਤ ਦੇਣਗੇ, ਪਿੰਡ ਵਿਚ ਪਾਣੀ ਤੇ ਔਰਤਾਂ ਲਈ ਬੱਸ ਦਾ ਕਿਰਾਇਆ ਅੱਧਾ ਕਰਨਗੇ। ਇਸ ‘ਤੇ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਆਉਂਦੇ ਹੀ ਇਨ੍ਹਾਂ ਨੇ ਕੇਜਰੀਵਾਲ ਸ਼ਾਸਨ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਹ ਹਾਰਨ ਵਾਲੇ ਹਨ।
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਸੂਬੇ ਵਿਚ 125 ਯੂਨਿਟ ਬਿਜਲੀ ਮੁਫਤ ਦੇਣਗੇ। ਇਸ ਤੋਂ ਪਹਿਲਾਂ 60 ਯੂਨਿਟ ਤੱਕ ਫ੍ਰੀ ਘਰੇਲੂ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਸੀ। ਇਸ ਦੇ ਨਾਲ ਹੀ ਪਿੰਡਾਂ ਵਿਚ ਪਾਣੀ ਦਾ ਬਿੱਲ ਵੀ ਮਾਫ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਪਭੋਗਤਾ ਨੂੰ 125 ਯੂਨਿਟ ਮੁਫਤ ਬਿਜਲੀ ਦੇਣ ਨਾਲ ਸੂਬਾ ਵਾਸੀਆਂ ਨੂੰ 250 ਕਰੋੜ ਦਾ ਲਾਭ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਤੋਂ ਇਲਾਵਾ ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਔਰਤਾਂ ਲਈ ਬੱਸ ਦਾ ਕਿਰਾਇਆ ਵੀ ਅੱਧਾ ਕਰਨ ਦਾ ਐਲਾਨ ਕੀਤਾ ਗਿਆ ਹੈ। CM ਨੇ ਕਿਹਾ ਸੂਬੇ ਦੀ ਤਰੱਕੀ ਵਿਚ ਔਰਤਾਂ ਦਾ ਵੀ ਕਾਫੀ ਯੋਗਦਾਨ ਹੈ। ਹੁਣ ਸਰਕਾਰੀ ਬੱਸਾਂ ਵਿਚ ਔਰਤਾਂ ਕੋਲੋਂ ਅੱਧਾ ਕਿਰਾਇਆ ਲਿਆ ਜਾਵੇਗਾ।
ਇਹ ਵੀ ਪੜ੍ਹੋ : BJP ਆਗੂ ਸਾਂਪਲਾ ਦਾ ‘ਆਪ’ ਸਰਕਾਰ ‘ਤੇ ਨਿਸ਼ਾਨਾ- ‘ਅਸਫ਼ਲ ਸਰਕਾਰ ਦਾ ਪਹਿਲਾ ਅਸਫ਼ਲ ਮਹੀਨਾ ਸਮਾਪਤ’
ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅਖੀਰ ਵਿਚ ਹੋਣੀਆਂ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ ਤੋਂ ਬਾਅਦ ਹਿਮਾਚਲ ਵਿਚ ਵੀ ‘ਆਪ’ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਅਜਿਹੇ ਵਿਚ ਭਾਜਪਾ ਸਰਕਾਰ ਨੂੰ ਡਰ ਸੀ ਕਿ ਕੇਜਰੀਵਾਲ ਦਿੱਲੀ ਵਿਚ 300 ਯੂਨਿਟ ਫ੍ਰੀ ਬਿਜਲੀ ਦੇਣ ਵਰਗਾ ਐਲਾਨ ਹਿਮਾਚਲ ਵਿਚ ਵੀ ਕਰਨਗੇ ਪਰ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਬਿਜਲੀ ਤੇ ਪਾਣੀ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ।