ਆਰਥਿਕ ਮੰਦੀ ਵਿਚਾਲੇ ਜਿਥੇ ਕਈ ਵੱਡੀਆਂ ਕੰਪਨੀਆਂ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ, ਉਨ੍ਹਾਂ ਵਿੱਚ ਵੱਡੀ ਟੈਕ ਕੰਪਨੀ ਪਲੈਟਫਾਰਮ ਐਮਾਜ਼ਾਨ ਦਾ ਨਾਂ ਵੀ ਆ ਰਿਹਾ ਹੈ। ਖਬਰਾਂ ਹਨ ਕਿ ਕੰਪਨੀ ਨੇ ਕਈ ਮੁਲਾਜ਼ਮਾਂ ਨੂੰ ਕੱਢ ਦਿੱਤਾ ਹੈ ਪਰ ਇਸੇ ਵਿਚਾਲੇ ਐਮਾਜ਼ਾਨ ਨੇ ਸਫਾਈ ਦਿੱਤੀ ਹੈ ਕਿ ਉਸ ਨੇ ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢਿਆ ਹੈ।
ਆਪਣੇ ਬਲੈਕ ਫ੍ਰਾਈਡੇ ਸੇਲ ਦੌਰਾਨ 40 ਦੇਸ਼ਾਂ ਵਿੱਚ ਗੋਦਾਮ ਮਜ਼ਦੂਰਾਂ ਦੀ ਹੜਤਾਲ ਨਾਲ ਜੂਝ ਰਹੀ ਕੰਪਨੀ ਐਮਾਜ਼ਾਨ ਨੇ ਕਿਹਾ ਹੈ ਕਿ ਕੁਝ ਲੋਕ ‘ਵਾਲੇਂਟੇਰੀ ਰਿਡਕਸ਼ਨ ਆਫਰ’ ਕਰਕੇ ਆਪਣੀ ਮਰਜ਼ੀ ਨਾਲ ਕੰਪਨੀ ਛੱਡ ਕੇ ਗਏ ਹਨ।
ਰਿਪੋਰਟਾਂ ਮੁਤਾਬਕ ਐਮਾਜ਼ਾਨ ਨੇ ਕਰਮਚਾਰੀਆੰ ਨੂੰ ਨੌਕਰੀ ਤੋਂ ਕੱਢਣ ਦੀ ਗੱਲ ਨੂੰ ਬਿਲਕੁਲ ਗਲਤ ਦੱਸਿਆ ਹੈ। ਇੱਕ ਭਾਰਤੀ ਨਿਊਜ਼ ਚੈਨਲ ਨੇ ਦੇਸ਼ ਵਿੱਚ ਨੌਕਰੀਆਂ ਘੱਟ ਕਰਨ ਦੇ ਸਵਾਲ ਬਾਰੇ ਐਮਾਜ਼ਾ ਨ ਨੂੰ ਸਵਾਲ ਪੁੱਛਿਆ ਤਾਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਵਜੋਂ ਮਸ਼ਹੂਰ ਐਮਾਜ਼ਾਨ ਨੇ ਕਿਹਾ ਕਿ ਉਸ ਨੇ ਕਿਸੇ ਨੂੰ ਨਹੀਂ ਕੱਢਿਆ ਹੈ, ਸਗੋਂ ਕੁਝ ਸਟਾਫ ਕੰਪਨੀ ਦੀ ਸਵੈ-ਇੱਛਤ ਰਿਟਾਇਰਮੈਂਟ ਪ੍ਰੋਗਰਾਮ ਤਹਿਤ ਛੱਡ ਕੇ ਗਏ ਹਨ।
ਇਹ ਵੀ ਪੜ੍ਹੋ : ਦੇਸ਼ ਦੀ ਪਹਿਲੀ Covid-19 ਇੰਟਰਾਨੇਜ਼ਲ ਬੂਸਟਰ ਵੈਕਸੀਨ ਨੂੰ ਮਿਲੀ ਮਨਜ਼ੂਰੀ, ਜਾਣੋ ਖਾਸੀਅਤ
ਅਮਰੀਕਾ, ਬ੍ਰਿਟੇਨ, ਭਾਰਤ, ਜਾਪਾਨ, ਆਸਟ੍ਰੇਲੀਆ, ਸਾਊਥ ਅਫਰੀਕਾ ਅਤੇ ਪੂਰੇ ਯੂਰਪ ਦੇ ਕਰਮਚਾਰੀ ਬਿਹਤਰ ਤਨਖਾਹ ਅਤੇ ਕੰਮ ਦੇ ਹਾਲਾਤਾਂ ਦੀ ਮੰਗ ਕਰ ਰਹੇ ਹਨ, ਜਦੋਂ ਆਰਥਿਕ ਮੰਦੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਹ ਕਰਮਚਾਰੀ ਇੱਕ ਕੈਂਪੇਨ ਚਲਾ ਰਹੇ ਹਨ, ਜਿਸ ਨੂੰ ‘ਮੇਕ ਐਮਾਜ਼ਾਨ ਪੇਨ ਕਿਹਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: