ਅੰਮ੍ਰਿਤਸਰ ਵਿਚ ਪੁਲਿਸ ਨੇ ਇਕ ਨੌਜਵਾਨ ਖਿਲਾਫ ਆਪਣੇ ਹੀ ਪਿਓ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵੀ ਦੂਜੇ ਪੁੱਤ ਨੇ ਹੀ ਕੀਤੀ ਹੈ। ਦੋਸ਼ ਹੈ ਕਿ ਉਸ ਦਾ ਭਰਾ ਪਿਓ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਿਸ ਦੇ ਬਾਅਦ ਘਰਿੰਡਾ ਥਾਣੇ ਦੀ ਪੁਲਿਸ ਨੇ ਰਣਜੀਤ ਸਿੰਘ ਰਾਣਾ ਸਣੇ 6 ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਅਟਲਗੜ੍ਹ ਵਾਸੀ ਜਸਵੰਤ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਪਿਤਾ ਗੁਰਨਾਮ ਸਿੰਘ ਨੂੰ ਉਸ ਦਾ ਭਰਾ ਰਣਜੀਤ ਸਿੰਘ ਆਪਣੇ ਸਾਥੀਆਂ ਨਾਲ ਅਗਵਾ ਕਰ ਕੇ ਲੈ ਗਿਆ ਹੈ। ਉਹ ਰਜਿਸਟਰੀ ਕਰਵਾਉਣ ਲਈ ਤਹਿਸੀਲ ਗਏ ਸਨ। ਜਿਥੇ ਉਸ ਦਾ ਭਰਾ ਰਣਜੀਤ ਸਿੰਘ, ਗਗਨਦੀਪ ਸਿੰਘ, ਲਵਦੀਪ ਸਿੰਘ ਰੂਪ ਸਿੰਘ, ਦਿਲਬਾਗ ਸਿੰਘ ਤੇ ਕਪਤਾਨ ਸਿੰਘ ਪਹੁੰਚ ਗਏ ਆਉਂਦੇ ਹੀ ਪੁਲਿਸ ਦੇ ਸਾਹਮਣੇ ਦੋਸ਼ੀਆਂ ਨੇ ਉਸ ਨਾਲ ਝਗੜਣਾ ਸ਼ੁਰੂ ਕਰ ਦਿੱਤਾ।
ਦੋਵੇਂ ਭਰਾਵਾਂ ਨੂੰ ਝਗੜਦੇ ਦੇਖ ਪਿਤਾ ਗੁਰਨਾਮ ਸਿੰਘ ਬਚਾਅ ਲਈ ਆਏ ਗਏ ਪਰ ਰਣਜੀਤ ਸਿੰਘ ਨੇ ਉਮਰ ਦਾ ਲਿਹਾਜ਼ ਨਾ ਕਰਦਿਆਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਜਿਸ ਦੇ ਬਾਅਦ ਭਾਈ ਰਣਜੀਤ ਸਿੰਘ ਨੇ ਪਿਤਾ ਗੁਰਨਾਮ ਸਿੰਘ ਨੂੰ ਚੁੱਕਿਆ ਤੇ ਨਾਲ ਲੈ ਗਿਆ।
ਇਹ ਵੀ ਪੜ੍ਹੋ : ਭਾਰਤ-ਪਾਕਿ ਯੁੱਧ ਦੇ ਹੀਰੋ ਭੈਰੋਂ ਸਿੰਘ ਦਾ ਦੇਹਾਂਤ, ਜੋਧਪੁਰ ਏਮਸ ‘ਚ ਲਏ ਆਖਰੀ ਸਾਹ
ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਭਰਾਵਾਂ ਵਿਚ ਵੰਡੀ ਗਈ ਜ਼ਮੀਨ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ। ਪਿਤਾ ਛੋਟੇ ਬੇਟੇ ਜਸਵੰਤ ਨਾਲ ਤਹਿਸੀਲ ਵਿਚ ਉਸ ਦੇ ਹਿੱਸੇ ਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਪਹੁੰਚੇ ਸਨ ਜਿਸ ਦੇ ਬਾਅਦ ਭਰਾ ਰਣਜੀਤ ਵੀ ਉਥੇ ਪਹੁੰਚ ਗਿਆ।
ਵੀਡੀਓ ਲਈ ਕਲਿੱਕ ਕਰੋ -: