ਗੋਰਖਪੁਰ ‘ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੈਸੇ ਨਾ ਦੇਣ ‘ਤੇ ਪੁੱਤਰ ਨੇ ਚਾਕੂ ਨਾਲ ਪਿਤਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਪੁੱਤਰ ਨੇ ਲਾਸ਼ ਨੂੰ ਟਰਾਲੀ ਬੈਗ ‘ਚ ਰੱਖ ਕੇ ਸੂਰਿਆ ਵਿਹਾਰ ਕਲੋਨੀ ‘ਚ ਸੁੱਟ ਦਿੱਤਾ। ਘਰ ‘ਚ ਖੂਨ ਦੇ ਨਿਸ਼ਾਨ ਅਤੇ ਪਿਤਾ ਦੇ ਲਾਪਤਾ ਹੋਣ ਬਾਰੇ ਛੋਟੇ ਭਰਾ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਤਿਵਾੜੀਪੁਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਰੀ ਅਨੁਸਾਰ ਮ੍ਰਿਤਕ ਮਧੁਰ ਮੁਰਲੀ ਗੁਪਤਾ (62) ਵਾਸੀ ਸੂਰਿਆਕੁੰਡ ਆਵਾਸ ਵਿਕਾਸ ਕਲੋਨੀ ਆਪਣੇ ਘਰ ਵਿੱਚ ਹਾਰਡਵੇਅਰ ਦੀ ਦੁਕਾਨ ਚਲਾਉਂਦਾ ਸੀ। ਵੱਡਾ ਬੇਟਾ ਪ੍ਰਿੰਸ ਗੁਪਤਾ ਉਰਫ ਸੰਤੋਸ਼ ਅਤੇ ਛੋਟਾ ਬੇਟਾ ਪ੍ਰਸ਼ਾਂਤ ਆਪਣੀ ਮਾਂ ਨਾਲ ਘਰ ਵਿੱਚ ਰਹਿੰਦੇ ਸਨ। ਪਰ ਉਸ ਦੀ ਪਤਨੀ ਦੀ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਆਰਥਿਕ ਤੰਗੀ ਨਾਲ ਜੂਝ ਰਿਹਾ ਵੱਡਾ ਪੁੱਤਰ ਪ੍ਰਿੰਸ ਆਪਣੇ ਪਿਤਾ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਪ੍ਰਿੰਸ ਰੋਜ਼ਗਾਰ ਸ਼ੁਰੂ ਕਰਨ ਲਈ ਕਈ ਵਾਰ ਪੈਸੇ ਲੈ ਚੁੱਕਾ ਸੀ। ਜਿਸ ਕਾਰਨ ਪਿਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।
ਬੀਤੇ ਸ਼ਨੀਵਾਰ ਰਾਤ ਨੌਂ ਵਜੇ ਮਧੁਰ ਮੁਰਲੀ ਘਰ ‘ਚ ਇਕੱਲਾ ਸੀ। ਪ੍ਰਸ਼ਾਂਤ ਦੋਸਤਾਂ ਨਾਲ ਘੁੰਮਣ ਗਿਆ ਸੀ। ਇਸ ਦੌਰਾਨ ਪ੍ਰਿੰਸ ਗੁਪਤਾ ਉਰਫ਼ ਸੰਤੋਸ਼ ਨੇ ਪੈਸੇ ਨਾ ਦੇਣ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਆਪਣੇ ਪਿਤਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਉਸ ਨੇ ਪਿਤਾ ਦੀ ਮੌਤ ਤੋਂ ਬਾਅਦ ਧੜ ਨੂੰ ਸਿਰ ਤੋਂ ਵੱਖ ਕਰਕੇ ਟਰਾਲੀ ਬੈਗ ਵਿੱਚ ਰੱਖ ਕੇ ਸੂਰਿਆ ਵਿਹਾਰ ਕਲੋਨੀ ਵਿੱਚ ਡਰੇਨ ਕੋਲ ਸੁੱਟ ਦਿੱਤਾ।
ਇਹ ਵੀ ਪੜ੍ਹੋ : ਗਨ ਕਲਚਰ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 813 ਹਥਿਆਰਾਂ ਦੇ ਲਾਇਸੰਸ ਕੀਤੇ ਰੱਦ
ਇਸ ਮਾਮਲੇ ਸਬੰਧੀ ਪ੍ਰਸ਼ਾਂਤ ਨੇ ਤਿਵਾਰੀਪੁਰ ਥਾਣੇ ‘ਚ ਸ਼ਿਕਾਇਤ ਦਰਜ ਕਾਰਵਾਈ। ਪੁਲਿਸ ਨੂੰ ਦਿੱਤੇ ਬਿਆਨ ‘ਚ ਪ੍ਰਸ਼ਾਂਤ ਨੇ ਦੱਸਿਆ ਕਿ ਜਦੋਂ ਉਹ ਰਾਤ 11 ਵਜੇ ਘਰ ਪਹੁੰਚਿਆ ਤਾਂ ਪ੍ਰਿੰਸ ਸਕੂਟੀ ਲੈ ਕੇ ਦਰਵਾਜ਼ੇ ‘ਤੇ ਖੜ੍ਹਾ ਸੀ। ਜਦੋਂ ਉਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਪੂਜਾ ਘਰ ਨੇੜੇ ਖੂਨ ਦੇ ਨਿਸ਼ਾਨ ਸਨ। ਪਿਤਾ ਦੀ ਗੈਰਹਾਜ਼ਰੀ ਬਾਰੇ ਪੁੱਛਣ ’ਤੇ ਉਸ ਨੇ ਜਾਣਨ ਤੋਂ ਇਨਕਾਰ ਕਰ ਦਿੱਤਾ। ਕਮਰੇ ਵਿੱਚ ਰੱਖੀ ਟਰਾਲੀ ਬੈਗ ਦੇ ਗਾਇਬ ਹੋਣ ਦਾ ਸ਼ੱਕ ਹੋਣ ’ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਮੁਲਜ਼ਮ ਖਿਲਾਫ ਪਿਤਾ ਦੇ ਕਤਲ ਦਾ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਜਾਂਚ ‘ਤੋਂ ਬਾਅਦ ਟਰਾਲੀ ਬੈਗ ‘ਚ ਰੱਖੀ ਲਾਸ਼ ਵੀ ਬਰਾਮਦ ਕਰ ਲਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਵੱਲੋਂ ਇਸ ਘਟਨਾ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।