ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਵਿਚ ਸੋਨੂੰ ਸੂਦ ਮਸੀਹਾ ਬਣ ਕੇ ਸਾਹਮਣੇ ਆਏ ਹਨ। ਸੋਸ਼ਲ ਮੀਡੀਆ ‘ਤੇ ਕਈ ਵਿਦਿਆਰਥੀਆਂ ਦੇ ਵੀਡੀਓ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਸੋਨੂੰ ਸੂਦ ਤੇ ਉਨ੍ਹਾਂ ਦੀ ਸੰਸਥਾ ਨੇ ਯੂਕਰੇਨ ਵਿਚ ਉਨ੍ਹਾਂ ਤੱਕ ਮਦਦ ਪਹੁੰਚਾਈ। ਵੀਰਵਾਰ ਨੂੰ ਕਾਂਗਰਸ ਦੇ ਨੇਤਾ ਨੇ ਮੱਧ ਪ੍ਰਦੇਸ਼ ਦੀ ਮਹਿਲਾ ਦਾ ਵੀਡੀਓ ਸ਼ੇਅਰ ਕੀਤਾ ਜਿਸ ਵਿਚ ਉਹ ਦਾਅਵਾ ਕਰ ਰਹੀ ਸੀ ਕਿ ਉਹ ਯੂਕਰੇਨ ਵਿਚ ਫਸੀ ਸੀ ਤੇ ਸੋਨੂੰ ਸੂਦ ਦੀ ਮਦਦ ਨਾਲ ਉਥੋਂ ਨਿਕਲ ਸਕੀ ਹੈ। ਵੀਡੀਓ ਵਿਚ ਉਹ ਮਹਿਲਾ ਸੋਨੂੰ ਸੂਦ ਦੀ ਤਾਰੀਫ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਮੱਧ ਪ੍ਰਦੇਸ਼ ਕਾਂਗਰਸ ਦੇ ਨੇਤਾ ਅਜੇ ਸਿੰਘ ਨੇ ਸ਼ੇਅਰ ਕੀਤਾ ਹੈ।
ਵੀਡੀਓ ਵਿਚ ਮਹਿਲਾ ਜੋ ਬੋਲ ਰਹੀ ਹੈ ਉਹ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਵੀਡੀਓ ਵਿਚ ਉਸ ਨੇ ਕਿਹਾ ਕਿ ਮੈਂ ਸ੍ਰਿਸ਼ਟੀ ਸਿੰਘ ਹਾਂ। ਹੁਣ ਅਸੀਂ ਇੱਕ ਟ੍ਰੇਨ ਵਿਚ ਸਵਾਰ ਹੋਏ ਹਾਂ। ਸੋਨੂੰ ਸੂਦ ਦੀ ਟੀਮ ਨੇ ਸਾਡੀ ਕਾਫੀ ਮਦਦ ਕੀਤੀ ਹੈ। ਸੋਨੂੰ ਸੂਦ ਦੀ ਟੀਮ ਨੇ ਹਰ ਪਲ ਸਾਨੂੰ ਗਾਈਡ ਕੀਤਾ ਹੈ। ਇੱਕ ਹੋਰ ਭਾਰਤੀ ਵਿਦਿਆਰਥੀ ਨੇ ਕਿਹਾ ਕਿ ਮੈਂ ਸੈਣੀ ਬਾਰਡਰ ਤੋਂ ਪੋਲੈਂਡ ਹੁੰਦੇ ਹੋਏ ਭਾਰਤ ਪੁੱਜਾ ਹਾਂ ਤੇ ਇਸ ਲਈ ਸੋਨੂੰ ਜੀ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਉਨ੍ਹਾਂ ਦੀ ਮਦਦ ਨਾਲ ਹੀ ਮੈਂ ਭਾਰਤ ਪਹੁੰਚਿਆ ਹਾਂ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਲਈ ਸਰਕਾਰ ਵੱਲੋਂ ਆਪ੍ਰੇਸ਼ਨ ਗੰਗਾ ਮੁਹਿੰਮ ਚਲਾਈ ਗਈ ਹੈ। ਇਸ ਆਪ੍ਰੇਸ਼ਨ ਤਹਿਤ ਸੋਨੂੰ ਸੂਦ ਨੇ ਲੋਕਾਂ ਤੱਕ ਮਦਦ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਲੋਕ ਸੋਸ਼ਲ ਮੀਡੀਆ ‘ਤੇ ਸੋਨੂੰ ਦਾ ਧੰਨਵਾਦ ਕਰ ਰਹੇ ਹਨ। ਇਸ ਦਰਮਿਆਨ ਸੋਨੂੰ ਸੂਦ ਨੇ ਇੱਕ ਟਵੀਟ ਕਰਕੇ ਕਿਹਾ ਕਿ ਇਹ ਮੇਰੀ ਡਿਊਟੀ ਹੈ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੇ ਕੰਮ ਨੂੰ ਕਰਨ ਵਿਚ ਸਮਰੱਥਾ ਹਾਂ। ਸਾਰਿਆਂ ਦੇ ਇਸ ਸਮਰਥਨ ਲਈ ਬਹੁਤ-ਬਹੁਤ ਧੰਨਵਾਦ।
ਇਹ ਵੀ ਪੜ੍ਹੋ : ਭਗਵੰਤ ਮਾਨ ਦੀ PM ਮੋਦੀ ਨੂੰ ਅਪੀਲ, ‘ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀ ਅਧੂਰੀ ਪੜ੍ਹਾਈ ਦਾ ਕਰਵਾਉਣ ਪ੍ਰਬੰਧ’
ਇਕ ਹੋਰ ਟਵੀਟ ਵਿਚ ਸੋਨੂੰ ਸੂਦ ਨੇ ਕਿਹਾ ਕਿ ਯੂਕਰੇਨ ਵਿਚ ਫਸੇ ਸਾਡੇ ਵਿਦਿਆਰਥੀਆਂ ਲਈ ਇਹ ਬਹੁਤ ਹੀ ਮੁਸ਼ਕਲ ਹੈ ਅਤੇ ਇਥੋਂ ਤੱਕ ਕਿ ਮੇਰੇ ਲਈ ਵੀ ਹੁਣ ਤੱਕ ਦਾ ਸਭ ਤੋਂ ਮੁਸ਼ਕਲ ਕੰਮ। ਕਿਸਮਤ ਨਾਲ ਅਸੀਂ ਕਈ ਵਿਦਿਆਰਥੀਆਂ ਨੂੰ ਸੁਰੱਖਿਅਤ ਦੇਸ਼ ਵਾਪਸ ਲੈ ਆਏ ਹਾਂ ਤੇ ਇਹ ਸਾਰਾ ਕੁਝ ਭਾਰਤ ਸਰਕਾਰ ਦੀ ਮਦਦ ਨਾਲ ਹੀ ਸੰਭਵ ਹੋ ਸਕਿਆ ਹੈ। ਜੈ ਹਿੰਦ, ਜੈ ਭਾਰਤ।