ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਘਮਾਸਾਨ ਜਾਰੀ ਹੈ। ਯੂਰਪੀ ਵਿਚ ਹੁਣ ਤੱਕ ਤਿੰਨ ਪੜਾਅ ਦੀਆਂ ਚੋਣਾਂ ਹੋ ਚੁੱਕੀਆਂ ਹਨ ਤੇ ਕੱਲ੍ਹ ਚੌਥੇ ਫੇਜ਼ ਦੀ ਵੋਟਿੰਗ ਹੋਵੇਗੀ। ਇਸ ਦਰਮਿਆਨ ਸਮਾਜਵਾਦੀ ਪਾਰਟੀ ਦੇ ਆਗੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਰੋਂਦੇ ਨਜ਼ਰ ਆ ਰਹੇ ਹਨ। ਬਲੀਆ ਦੀ ਸਦਰ ਵਿਧਾਨ ਸਭਾ ਸੀਟ ਤੋਂ ਸਪਾ ਉਮੀਦਵਾਰ ਨਾਰਦ ਰਾਏ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਨੇ ਆਪਣੇ ਪੈਤ੍ਰਕ ਘਰ ‘ਤੇ ਭਾਜਪਾ ਦਾ ਝੰਡਾ ਲਹਿਰਾਉਂਦੇ ਹੋਏ ਦੇਖਿਆ। ਇਸ ਨਜ਼ਾਰੇ ਨੂੰ ਦੇਖ ਕੇ ਉਹ ਰੋਂਦੇ-ਰੋਂਦੇ ਬੇਹੋਸ਼ ਤੱਕ ਹੋ ਗਏ।
ਸਦਰ ਵਿਧਾਨ ਸਭਾ ਖੇਤਰ ਦੇ ਖੋੜੀ ਪਾਕੜ ਪਿੰਡ ‘ਚ ਸਪਾ ਉਮੀਦਵਾਰ ਨਾਰਦ ਰਾਏ ਨੁੱਕੜ ਮੀਟਿੰਗ ਕਰ ਰਹੇ ਸਨ। ਉਹ ਆਪਣੇ ਕਾਫਲੇ ਨਾਲ ਜਨਤਾ ਵਿਚ ਵੋਟ ਮੰਗ ਰਹੇ ਹਨ, ਜਿਵੇਂ ਹੀ ਉਨ੍ਹਾਂ ਦੀ ਗੱਡੀ ਉਨ੍ਹਾਂ ਦੇ ਪੈਤ੍ਰਕ ਰਿਹਾਇਸ਼ ‘ਤੇ ਪੁੱਜੀ ਤਾਂ ਉਥੇ ਘਰ ‘ਤੇ ਭਾਜਪਾ ਦਾ ਝੰਡਾ ਲਹਿਰਾਉਂਦੇ ਦੇਖ ਸਪਾ ਉਮੀਦਵਾਰ ਨੂੰ ਵੱਡਾ ਝਟਕਾ ਲੱਗਾ। ਉਹ ਰੋਣ ਲੱਗੇ। ਨੌਬਤ ਇਹ ਆ ਗਈ ਕਿ ਉਹ ਰੋਂਦੇ-ਰੋਂਦੇ ਬੇਹੋਸ਼ ਹੋ ਗਏ। ਨਾਰਦ ਰਾਏ ਭਾਸ਼ਣ ਦਿੰਦੇ-ਦਿੰਦੇ ਹੀ ਆਪਣੀ ਗੱਡੀ ‘ਤੇ ਬੇਹੋਸ਼ ਹੋ ਸਕਦੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਆਪਣੇ ਘਰ ਵੱਲ ਇਸ਼ਾਰਾ ਕਰਦੇ ਹੋਏ ਨਾਰਦ ਰਾਏ ਨੇ ਕਿਹਾ ਕਿ ‘ਇਹ ਸਾਡਾ ਘਰ ਹੈ, ਸਾਡੇ ਘਰ ‘ਤੇ ਭਾਜਪਾ ਦਾ ਝੰਡਾ ਲਗਾਉਣ ਵਾਲਿਓਂ, ਸਾਡੇ ਦਿਲ ਨੂੰ ਤੋੜਨ ਵਾਲਿਓਂ, ਭਗਵਾਨ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਮੈਂ ਕਿਸੇ ਦਾ ਬੁਰਾ ਨਹੀਂ ਚਾਹੁੰਦਾ, ਭਗਵਾਨ ਨਾ ਕਰੇ ਕਿਸੇ ਦਾ ਬੁਰਾ ਸੋਚਾਂ ਪਰ ਮੇਰੇ ਨਾਲ ਗਲਤ ਹੋ ਰਿਹਾ ਹੈ। ਇੰਨਾ ਕਹਿੰਦੇ ਹੀ ਉਹ ਰੋਣ ਲੱਗਦੇ ਹਨ ਤੇ ਅਚਾਨਕ ਉਹ ਪ੍ਰਚਾਰ ਵਾਹਨ ‘ਤੇ ਹੀ ਡਿੱਗ ਪੈਂਦੇ ਹਨ।