ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਲੈ ਕੇ ਮਹਿਲਾ ਕੋਚ ਨੇ ਵੱਡੇ ਖੁਲਾਸੇ ਕੀਤੇ ਹਨ। ਕੋਚ ਦਾ ਕਹਿਣਾ ਹੈਕਿ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਮਿਲਣ ਤੋਂ ਪਹਿਲਾਂ ਮੰਤਰੀ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਮੰਤਰੀ ਨੇ ਕੋਚ ਨੂੰ ਕਿਹਾ ਸੀ ਕਿ ਤੁਸੀਂ ਜੋ ਚਾਹੁੰਦੇ ਹੋ, ਮੈਂ ਉਹੀ ਕਰਾਂਗਾ, ਬਸ ਕੇਸ ਵਾਪਸ ਲੈ ਲਓ।
ਮੰਤਰੀ ਸੰਦੀਪ ‘ਤੇ 31 ਦਸੰਬਰ ਨੂੰ ਚੰਡੀਗੜ੍ਹ ਵਿਚ ਕੇਸ ਦਰਜ ਹੋਇਆ। ਉਸ ਦੇ ਅਗਲੇ ਦਿਨ ਯਾਨੀ 1 ਜਨਵਰੀ ਨੂੰ ਮਹਿਲਾ ਕੋਚ ਗ੍ਰਹਿ ਮੰਤਰੀ ਨੂੰ ਮਿਲਣ ਲਈ ਅੰਬਾਲਾ ਗਈ ਸੀ। ਇਨ੍ਹਾਂ ਦੋਸ਼ਾਂ ਵਿਚ ਮਹਿਲਾ ਕੋਚ ਨੇ ਮਾਮਲੇ ਦੀ ਜਾਂਚ ਕਰ ਰਹੀ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ ਮਿਲਣ ਦਾ ਸਮਾਂ ਮੰਗਿਆ ਹੈ। ਮੰਤਰੀ ਸੰਦੀਪ ਸਿੰਘ ਪਹਿਲਾਂ ਹੀ ਦੋਸ਼ਾਂ ਨੂੰ ਨਕਾਰ ਚੁੱਕੇ ਹਨ।
ਮਹਿਲਾ ਕੋਚ ਦਾ ਕਹਿਣਾ ਹੈ ਕਿ ਅਨਿਲ ਵਿਜ ਨੂੰ ਮਿਲਣ ਤੋਂ ਪਹਿਲਾਂ ਮੰਤਰੀ ਨੇ ਕਿਹਾ ਸੀ ਕਿ ਤੁਸੀਂ ਜੋ ਨੁਕਸਾਨ ਕੀਤਾ ਹੈ, ਉਸ ਦੀ ਕੀਮਤ ਤਾਂ ਦੇਣੀ ਪਵੇਗੀ। ਕੋਚ ਨੇ ਸੰਦੀਪ ਸਿੰਘ ਨੂੰ ਕਿਹਾ ਕਿ ਤੁਸੀਂ ਸਾਰਾ ਕੁਝ ਖਰੀਦ ਸਕਦੇ ਹੋ, ਪਰ ਮੈਨੂੰ ਨਹੀਂ। ਹਰ ਵਿਅਕਤੀ ਇਕੋ ਜਿਹਾ ਨਹੀਂ ਹੁੰਦਾ। ਮੈਨੂੰ ਪੈਸੇ ਨਹੀਂ ਚਾਹੀਦੇ। ਮੈਨੂੰ ਓਨਾ ਹੀ ਹਜ਼ਮ ਹੋਵੇਗਾ, ਜਿੰਨੀ ਮੈਂ ਮਿਹਨਤ ਕੀਤੀ ਹੈ।
ਮਹਿਲਾ ਕੋਚ ਨੇ ਕਿਹਾ ਕਿ ਮੈਂ ਖੂਨ ਪਸੀਨਾ ਇਕ ਕਰਕੇ ਇਥੇ ਪਹੁੰਚੀ ਹਾਂ। ਮੈਨੂੰ ਜੇਕਰ ਉਲਟੇ ਕੰਮ ਹੀ ਕਰਨੇ ਹੁੰਦੇ ਤਾਂ ਮੈਂ ਪਹਿਲਾਂ ਹੀ ਇਹ ਕਰ ਚੁਕੀ ਹੁੰਦੀ। ਇੰਨੀ ਮਿਹਨਤ ਕਰਕੇ ਮੈਂ ਇਥੇ ਪਹੁੰਚੀ ਹਾਂ, ਇਸ ਨੂੰ ਖਰਾਬ ਨਹੀਂ ਜਾਣ ਦੇਵਾਂਗੀ। ਉਹ ਦੂਜੇ ਲੋਕ ਹੁੰਦੇ ਹਨ, ਜੋ ਉਲਟੇ ਕੰਮਾਂ ਨੂੰ ਕਰਕੇ ਆਪਣੇ ਅੱਗੇ ਵਧਣ ਦਾ ਰਸਤਾ ਬਣਾਉਂਦੇ ਹਨ, ਮੈਂ ਉਹੋ ਜਿਹੀ ਨਹੀਂ ਹਾਂ।
ਇਹ ਵੀ ਪੜ੍ਹੋ : ਚਾਰਜਸ਼ੀਟ ‘ਚ ਆਫਤਾਬ ਦਾ ਕਬੂਲਨਾਮਾ-‘ਹੱਡੀਆਂ ਪੀਸਣ ਦੀ ਗੱਲ ਕਹਿ ਕੇ ਪੁਲਿਸ ਨੂੰ ਕੀਤਾ ਗੁੰਮਰਾਹ’
ਅਜੇ ਵੀ ਮੰਤਰੀ ਦੀ ਸਿਫਾਰਸ਼ ਵਿਚ ਮੈਨੂੰ ਫੋਨ ਆ ਰਹੇ ਹਨ। ਅਜੇ ਵੀ ਕੋਸ਼ਿਸ਼ਾਂ ਚੱਲ ਰਹੀਆਂ ਹਨ। ਪਟਿਆਲਾ ਦੇ ਕੁਝ ਲੋਕਾਂ ਨੇ ਮੈਨੂੰ 3 ਦਿਨ ਪਹਿਲਾਂ ਮੇਰੇ ਇੰਡੀਅਨ ਟੀਮ ਦੇ ਸਾਥੀ ਨੇ ਫੋਨ ਕਰਕੇ ਕਿਹਾ ਕਿ ਦੇਖੋ ਮੰਤਰੀ ਨੇ ਮਾਮਲਾ ਦਬਾ ਦਿੱਤਾ ਹੈ। ਕੁਝ ਨਹੀਂ ਹੋਵੇਗਾ ਹੁਣ। ਸੀਐੱਮ ਖੁਦ ਮੰਤਰੀ ਨੂੰ ਬਚਾ ਰਹੇ ਹਨ। ਮੇਰੇ ਖੁਦ ਦੇ ਸਟਾਫ ਦੇ ਲੋਕ ਵੀ ਮੈਨੂੰ ਕੇਸ ਵਾਪਸ ਲੈਣ ਨੂੰ ਕਹਿ ਰਹੇ ਹਨ।
ਸੰਦੀਪ ਸਿੰਘ ਤੇ ਉਸ ਦੇ ਸਾਥੀ ਦੇ ਲੋਕਾਂ ਨੇ ਉਸ ‘ਤੇ ਵਿਦਾਊਟ ਪੇ ਪ੍ਰੈਕਟਿਸ ਦਾ ਦਬਾਅ ਬਣਾਇਆ। ਮਹਿਲਾ ਕੋਚ ਨੇ ਦੱਸਿਆ ਕਿ ਮੰਤਰੀ ਨੇ ਉਸ ਨੂੰ ਕਿਹਾ ਕਿ ਏਸ਼ੀਅਨ ਗੇਮ ਵਿਚ ਜੇਕਰ ਮੈਡਲ ਨਹੀਂ ਆਏਗਾ ਤਾਂ ਲਿਖ ਕੇ ਦਿਓ ਕਿ ਜੋ ਖੇਡ ਮੰਤਰੀ ਚਾਹੇਗਾ ਮੈਂ ਉਹ ਕਰਾਂਗੀ। ਮੈਂ ਇਸ ਦਾ ਵਿਰੋਧ ਕੀਤਾ, ਕਿਹਾ ਕਿ ਮੈਂ ਲਿਖ ਕੇ ਨਹੀਂ ਦੇਵਾਂਗੀ।
ਵੀਡੀਓ ਲਈ ਕਲਿੱਕ ਕਰੋ -: