ਗੁਜਰਾਤ ਦੇ ਰਾਜਕੋਟ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਤਰੇਏ ਪਿਤਾ ਨੇ ਢਾਈ ਸਾਲ ਦੀ ਬੇਟੀ ਦੇ ਰੋਣ ‘ਤੇ ਗੁੱਸੇ ‘ਚ ਆ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਛਾਤੀ ਨਾਲ ਲਗਾ ਕੇ ਝਾੜੀਆਂ ਵਿੱਚ ਸੁੱਟ ਦਿੱਤਾ। ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ‘ਚ ਉਹ ਬੇਟੀ ਦੀ ਲਾਸ਼ ਨੂੰ ਚੁੱਕਦੇ ਹੋਏ ਨਜ਼ਰ ਆ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਮਤਰੇਏ ਪਿਤਾ ਨੇ ਪਹਿਲਾਂ ਧੀ ਦਾ ਸਿਰ ਕੰਧ ਨਾਲ ਮਾਰਿਆ। ਇਸ ਤੋਂ ਬਾਅਦ ਉਸਦਾ ਗਲਾ ਘੁੱਟ ਦਿੱਤਾ। ਉਸ ‘ਤੋਂ ਬਾਅਦ ਆਪਣੀ ਧੀ ਦੀ ਲਾਸ਼ ਨੂੰ ਝਾੜੀਆਂ ਵਿੱਚ ਸੁੱਟ ਕੇ ਘਰ ਪਰਤਿਆ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਧੀ ਦੇ ਲਾਪਤਾ ਹੋਣ ਦੀ ਝੂਠੀ ਕਹਾਣੀ ਦੱਸੀ ਅਤੇ ਪਤਨੀ ਸਮੇਤ ਉਸ ਦੀ ਭਾਲ ਵਿਚ ਜੁਟ ਗਿਆ। ਇਨ੍ਹਾਂ ਹੀ ਨਹੀਂ ਦੋਸ਼ੀ ਪਿਤਾ ਨੇ ਆਪਣੀ ਪਤਨੀ ਦੇ ਨਾਲ ਸ਼ੁੱਕਰਵਾਰ ਰਾਤ ਪੁਲਿਸ ਨੂੰ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਬੱਚੇ ਦੀ ਲਾਸ਼ ਗੋਂਡਲ ਚੌਕ ਦੇ ਸਾਹਮਣੇ ਝਾੜੀਆਂ ‘ਚੋਂ ਮਿਲੀ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਲੜਕੀ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਨੇ CCTV ਫੁਟੇਜ ਦੀ ਤਲਾਸ਼ੀ ਲਈ ਤਾਂ ਸ਼ਨੀਵਾਰ ਦੁਪਹਿਰ ਦੀ ਇੱਕ ਫੁਟੇਜ ਮਿਲੀ, ਜਿਸ ਵਿੱਚ ਦੋਸ਼ੀ ਪਿਤਾ ਨੂੰ ਧੀ ਦੀ ਲਾਸ਼ ਚੁੱਕਦੇ ਹੋਏ ਦੇਖਿਆ ਗਿਆ। ਹਾਲਾਂਕਿ ਉਦੋਂ ਤੱਕ ਦੋਸ਼ੀ ਫਰਾਰ ਹੋ ਗਿਆ ਸੀ। ਸੋਮਵਾਰ ਸ਼ਾਮ ਨੂੰ ਦੋਸ਼ੀ ਨੂੰ ਮੇਹਸਾਣਾ ਦੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਹ ਟਰੇਨ ਰਾਹੀਂ ਯੂਪੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ : ਬੈਂਗਲੁਰੂ ‘ਚ ਨਿਰਮਾਣ ਅਧੀਨ ਮੈਟਰੋ ਦਾ ਪਿੱਲਰ ਡਿੱਗਿਆ, ਹਾਦਸੇ ‘ਚ ਔਰਤ ਤੇ 3 ਸਾਲਾਂ ਬੱਚੇ ਦੀ ਮੌਤ
ਦੋਸ਼ੀ ਪਿਤਾ ਅਮਿਤ ਗੋਰ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਢਾਈ ਸਾਲ ਦੀ ਅਨੰਨਿਆ ਉਸ ਦੀ ਮਤਰੇਈ ਬੇਟੀ ਸੀ। ਸ਼ੁੱਕਰਵਾਰ ਦੁਪਹਿਰ ਨੂੰ ਉਹ ਆਪਣੀ ਮਾਂ ਕੋਲ ਜਾਣ ਦੀ ਜ਼ਿੱਦ ਕਰ ਰਹੀ ਸੀ। ਜਦੋਂ ਅਮਿਤ ਨੇ ਇਨਕਾਰ ਕੀਤਾ ਤਾਂ ਉਹ ਰੋਣ ਲੱਗ ਪਈ। ਉਸ ਨੇ ਧੀ ਨੂੰ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਨਾ ਮੰਨੀ ਤਾਂ ਉਸ ਨੇ ਉਸ ਦਾ ਸਿਰ ਕੰਧ ਨਾਲ ਮਾਰਿਆ। ਇਸ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਸਮੇਂ ਲੜਕੀ ਦੀ ਮਾਂ ਫੈਕਟਰੀ ‘ਚ ਕੰਮ ‘ਤੇ ਗਈ ਹੋਈ ਸੀ।
ਡੀਸੀਪੀ ਜ਼ੋਨ 1 ਸੱਜਣ ਸਿੰਘ ਪਰਮਾਰ ਨੇ ਦੱਸਿਆ ਕਿ ਬੀਤੀ 7 ਜਨਵਰੀ ਨੂੰ ਢਾਈ ਸਾਲ ਦੀ ਬੇਟੀ ਅਨੰਨਿਆ ਦਾ ਕਤਲ ਕਰਨ ਤੋਂ ਬਾਅਦ ਅਮਿਤ ਉਸ ਦੀ ਲਾਸ਼ ਨੂੰ ਡਿਸਪੋਜ਼ ਕਰਨ ਲਈ ਗਿਆ ਸੀ। ਇਸ ਦੌਰਾਨ ਜਦੋਂ ਉਸ ਦੇ ਇਕ ਗੁਆਂਢੀ ਨੇ ਅਨੰਨਿਆ ਬਾਰੇ ਪੁੱਛਿਆ ਤਾਂ ਅਮਿਤ ਨੇ ਦੱਸਿਆ ਕਿ ਅਨੰਨਿਆ ਬੀਮਾਰ ਹੈ ਅਤੇ ਉਹ ਉਸ ਨੂੰ ਨੇੜੇ ਦੇ ਹਸਪਤਾਲ ਲੈ ਕੇ ਜਾ ਰਿਹਾ ਹੈ। ਡੀਸੀਪੀ ਨੇ ਅੱਗੇ ਦੱਸਿਆ ਕਿ ਕਤਲ ਦਾ ਮੁੱਖ ਕਾਰਨ ਬੇਟੀ ਦੀ ਪਰਵਰਿਸ਼ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਾਣਕਾਰੀ ਅਨੁਸਾਰ ਮੁਲਜ਼ਮ ਅਮਿਤ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਕੰਮ ਦੀ ਭਾਲ ‘ਚ ਕਰੀਬ 8 ਮਹੀਨੇ ਪਹਿਲਾਂ ਰਾਜਕੋਟ ਆਇਆ ਸੀ। ਪਹਿਲਾਂ ਉਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਇਸ ਦੌਰਾਨ ਇੱਥੇ ਉਸਦੀ ਮੁਲਾਕਾਤ ਤਲਾਕਸ਼ੁਦਾ ਰੁਕਮਣੀ ਨਾਲ ਹੋਈ ਅਤੇ ਦੋਵਾਂ ਵਿੱਚ ਪਿਆਰ ਹੋ ਗਿਆ। ਅਮਿਤ ਅਤੇ ਰੁਕਮਣੀ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ। ਅਮਿਤ ਪਿਛਲੇ ਦੋ ਮਹੀਨਿਆਂ ਤੋਂ ਕੰਮ ‘ਤੇ ਵੀ ਨਹੀਂ ਜਾ ਰਿਹਾ ਸੀ। ਰੁਕਮਣੀ ਢਾਈ ਸਾਲ ਦੀ ਬੇਟੀ ਅਨੰਨਿਆ ਅਤੇ ਅਮਿਤ ਦਾ ਖਰਚਾ ਚੁੱਕ ਰਹੀ ਸੀ।